Punjab News: ਖ਼ਬਰ ਹੁਸਿ਼ਆਰਪਰ ਦੇ ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਪੰਡੋਰੀ ਰੁਕਮਾਣ ਤੋਂ ਹੈ ਜਿੱਥੇ ਕਿ ਆਪਣੇ ਪਿਤਾ ਦੀ ਅੰਤਿਮ ਅਰਦਾਸ 'ਤੇ ਜੇਲ੍ਹ ਚੋਂ ਆਇਆ ਇੱਕ ਸਾਬਕਾ ਫ਼ੌਜੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਫ਼ਰਾਰ ਹੋਏ ਸਾਬਕਾ ਫ਼ੌਜੀ ਦੇ ਏਐਸਆਈ ਜੀਜੇ ਸਮੇਤ ਕੁੱਲ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। 


ਜਾਣਕਾਰੀ ਮੁਤਾਬਕ, ਫ਼ਰਾਰ ਹੋਇਆ ਸਾਬਕਾ ਫੌਜੀ ਮੁਨੀਸ਼ ਕੁਮਾਰ ਆਪਣੇ ਪਿਤਾ ਹਰਬੰਸ ਲਾਲ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਆਇਆ ਸੀ ਤੇ ਮੁਨੀਸ਼ ਕੁਮਾਰ ਦੀ ਪਤਨੀ ਵਲੋਂ ਕੁਝ ਸਮਾਂ ਪਹਿਲਾਂ ਆਤਮਹੱਤਿਮਾ ਕਰ ਲਈ ਗਈ ਸੀ ਜਿਸ ਸਬੰਧ 'ਚ ਪੁਲਿਸ ਵਲੋਂ ਮੁਨੀਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਭੇਜਿਆ ਹੋਇਆ ਸੀ। 


ਪਿੰਡ ਵਾਸੀਆਂ ਦੇ ਦੱਸਣ ਮੁਤਾਬਕ, ਮੁਨੀਸ਼ ਕੁਮਾਰ ਦੇ ਪਿਤਾ ਹਰਬੰਸ ਲਾਲ ਬੀਤੇ ਦਿਨੀਂ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਜ਼ੇਰੇ ਇਲਾਜ ਉਨ੍ਹਾਂ ਦੀ ਮੌਤ ਹੋ ਗਈ ਸੀ। 8 ਦਸੰਬਰ ਨੂੰ ਹਰਬੰਸ ਲਾਲ ਦੀ ਅੰਤਿਮ ਅਰਦਾਸ ਸੀ ਉਸ ਵਕਤ ਵੀ ਉਹ ਜੇਲ੍ਹ ਚੋਂ ਆਇਆ ਸੀ। ਉਨ੍ਹਾਂ ਦੱਸਿਆ ਕਿ ਅੰਤਿਮ ਅਰਦਾਸ ਵਾਲੇ ਦਿਨ ਮੁਨੀਸ਼ ਕੁਮਾਰ ਕਿਸੇ ਤਰ੍ਹਾਂ ਨਾਲ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਵੀ ਉਸਦੀ ਕਾਫੀ ਜਿ਼ਆਦਾ ਭਾਲ ਕੀਤੀ ਗਈ ਪਰੰਤੂ ਉਸਦਾ ਕੁਝ ਵੀ ਥਹੁ ਪਤਾ ਨਹੀਂ ਲੱਗ ਸਕਿਆ। 


ਦੂਜੇ ਪਾਸੇ ਥਾਣਾ ਬੁੱਲ੍ਹੋਵਾਲ ਪੁਲਿਸ ਵਲੋਂ ਮੁਨੀਸ਼ ਕੁਮਾਰ ਨੂੰ ਲਿਆਉਣ ਵਾਲੇ 2 ਮੁਲਾਜ਼ਮਾਂ ਸਮੇਤ ਮੁਨੀਸ਼ ਕੁਮਾਰ ਦੇ ਜੀਜਾ ਜੋ ਕਿ ਪੰਜਾਬ ਪੁਲਿਸ 'ਚ ਏਐਸਆਈ ਨੇ ਉਸ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਹੈ ਤੇ ਤਿੰਨਾਂ ਮੁਲਾਜ਼ਮਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਹੈ ਤੇ ਪੁਲਿਸ ਵੱਲੋਂ ਲਗਾਤਾਰ ਮੁਨੀਸ਼ ਕੁਮਾਰ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।