ਘਰ ਜਾਣ ਵਾਲਿਆਂ ਲਈ ਖੁਸ਼ਖਬਰੀ! ਰੇਲਵੇ ਨੇ ਚਲਾਈਆਂ 11 ਵਿਸ਼ੇਸ਼ ਗੱਡੀਆਂ, ਦੇਖੋ ਟਾਈਮਿੰਗ ਅਤੇ ਰੂਟ
ਛੱਠ ਦੇ ਤਿਉਹਾਰ ਨੂੰ ਲੈਕੇ ਪੰਜਾਬ ਤੋਂ ਘਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉੱਥੇ ਹੀ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਯਾਤਰੀਆਂ ਦੀ ਸਹੂਲਤ ਲਈ 11 ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।

Special Trains For Chath Puja: ਛੱਠ ਦੇ ਤਿਉਹਾਰ ਨੂੰ ਲੈਕੇ ਪੰਜਾਬ ਤੋਂ ਘਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉੱਥੇ ਹੀ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਯਾਤਰੀਆਂ ਦੀ ਸਹੂਲਤ ਲਈ 11 ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਰੇਲਗੱਡੀਆਂ ਕੁੱਲ 64 ਫੇਰੀਆਂ ਲਾਉਣਗੀਆਂ ਤਾਂ ਕਿ ਤਿਉਹਾਰਾਂ ਦੌਰਾਨ ਘਰ ਜਾਣ ਵਾਲੇ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਰੇਲਵੇ ਪ੍ਰਸ਼ਾਸਨ ਨੇ ਭੀੜ ਨੂੰ ਕੰਟਰੋਲ ਕਰਨ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸਟੇਸ਼ਨਾਂ 'ਤੇ ਵਾਧੂ ਟਿਕਟ ਕਾਊਂਟਰ ਸਥਾਪਤ ਕੀਤੇ ਗਏ ਹਨ, ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਅਤੇ ਯਾਤਰੀਆਂ ਲਈ ਸੂਚਨਾ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਅਧਿਕਾਰੀਆਂ ਦੇ ਅਨੁਸਾਰ, ਛੱਠ ਦੇ ਤਿਉਹਾਰ ਦੌਰਾਨ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਸਭ ਤੋਂ ਵੱਧ ਭੀੜ ਦੇਖੀ ਜਾ ਰਹੀ ਹੈ। ਰੇਲਵੇ ਨੇ ਯਾਤਰੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸਿਰਫ਼ ਟਿਕਟਾਂ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਰੇਲਵੇ ਦੀ ਪੂਰੀ ਰੇਲਗੱਡੀ ਸ਼ਡਿਊਲ ਰੇਲਵੇ ਦੀ ਵੈੱਬਸਾਈਟ ਅਤੇ ਸਟੇਸ਼ਨਾਂ 'ਤੇ ਪ੍ਰਦਰਸ਼ਿਤ ਕੀਤੀ ਗਈ ਹੈ।
ਅੰਮ੍ਰਿਤਸਰ ਤੋਂ ਚੱਲਣਗੀਆਂ ਆਹ ਰੇਲਾਂ
05050 ਅੰਮ੍ਰਿਤਸਰ-ਛਪਰਾ ਸਪੈਸ਼ਲ: ਹਰ ਸ਼ਨੀਵਾਰ, 17:45 ਵਜੇ ਚੱਲੇਗੀ ਅਤੇ 23:55 ਵਜੇ ਪਹੁੰਚੇਗੀ।
04608 ਅੰਮ੍ਰਿਤਸਰ-ਛਪਰਾ ਸਪੈਸ਼ਲ: ਹਰ ਐਤਵਾਰ, 26 ਅਕਤੂਬਰ ਤੋਂ 30 ਨਵੰਬਰ ਤੱਕ, 09:40 ਵਜੇ ਚੱਲੇਗੀ ਅਤੇ 09:00 ਵਜੇ ਪਹੁੰਚੇਗੀ।
05735 ਅੰਮ੍ਰਿਤਸਰ-ਕਟਿਹਾਰ ਸਪੈਸ਼ਲ: ਹਰ ਸ਼ੁੱਕਰਵਾਰ, 24 ਅਕਤੂਬਰ ਤੋਂ 7 ਨਵੰਬਰ ਤੱਕ, 13:25 ਵਜੇ ਚੱਲੇਗੀ ਅਤੇ 23:45 ਵਜੇ ਪਹੁੰਚੇਗੀ।
05733 ਅੰਮ੍ਰਿਤਸਰ-ਕਿਸ਼ਨਗੰਜ ਸਪੈਸ਼ਲ: ਹਰ ਸ਼ਨੀਵਾਰ, 25 ਅਕਤੂਬਰ ਤੋਂ 15 ਨਵੰਬਰ ਤੱਕ, 04:25 ਵਜੇ ਚੱਲੇਗੀ ਅਤੇ 17:30 ਵਜੇ ਪਹੁੰਚੇਗੀ।
05006 ਅੰਮ੍ਰਿਤਸਰ-ਬਰਹਨੀ ਸਪੈਸ਼ਲ: ਹਰ ਵੀਰਵਾਰ, 23 ਅਕਤੂਬਰ ਤੋਂ 27 ਨਵੰਬਰ ਤੱਕ, 12:45 ਵਜੇ ਚੱਲੇਗੀ ਅਤੇ 08:15 ਵਜੇ ਪਹੁੰਚੇਗੀ।
ਲੁਧਿਆਣਾ ਤੋਂ ਚੱਲਣਗੀਆਂ ਆਹ ਰੇਲਾਂ
09098 ਲੁਧਿਆਣਾ-ਬਾਂਦਰਾ ਟਰਮੀਨਸ ਸਪੈਸ਼ਲ: ਹਰ ਮੰਗਲਵਾਰ, 21 ਅਕਤੂਬਰ ਤੋਂ 2 ਦਸੰਬਰ ਤੱਕ, 04:00 ਵਜੇ ਰਵਾਨਗੀ, 10:20 ਵਜੇ ਪਹੁੰਚੇਗੀ।
04656 ਲੁਧਿਆਣਾ-ਸੁਪੌਲ ਸਪੈਸ਼ਲ: 22, 23, ਅਤੇ 24 ਅਕਤੂਬਰ (ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ), 11:30 ਵਜੇ ਰਵਾਨਗੀ, 21:00 ਵਜੇ ਪਹੁੰਚੇਗੀ।
04658 ਲੁਧਿਆਣਾ-ਕਟਿਹਾਰ ਸਪੈਸ਼ਲ: 22 ਅਕਤੂਬਰ (ਬੁੱਧਵਾਰ), 23:35 ਵਜੇ ਰਵਾਨਗੀ, 12:00 ਵਜੇ ਪਹੁੰਚੇਗੀ।
04660 ਲੁਧਿਆਣਾ-ਕਟਿਹਾਰ ਸਪੈਸ਼ਲ: 23 ਅਕਤੂਬਰ (ਵੀਰਵਾਰ), 16:50 ਵਜੇ ਰਵਾਨਗੀ, 03:30 ਵਜੇ ਪਹੁੰਚੇਗੀ।
04664 ਲੁਧਿਆਣਾ-ਪੁਣਾ ਸਪੈਸ਼ਲ: 24 ਅਕਤੂਬਰ (ਸ਼ੁੱਕਰਵਾਰ), 20:20 ਵਜੇ ਰਵਾਨਗੀ, 22:40 ਵਜੇ ਪਹੁੰਚੇਗੀ।
ਫਿਰੋਜ਼ਪੁਰ ਤੋਂ ਚੱਲਣਗੀਆਂ ਆਹ ਰੇਲਾਂ
04602 ਫਿਰੋਜ਼ਪੁਰ ਛਾਉਣੀ-ਪੁਣੇ ਸਪੈਸ਼ਲ: ਹਰ ਬੁੱਧਵਾਰ, 22 ਅਕਤੂਬਰ ਤੋਂ 19 ਨਵੰਬਰ ਤੱਕ, 15:10 ਵਜੇ ਰਵਾਨਗੀ, 18:00 ਵਜੇ ਪਹੁੰਚੇਗੀ।






















