ਪੜਚੋਲ ਕਰੋ

ਹੁਸ਼ਿਆਰਪੁਰ ’ਚ 3 ਸਤੰਬਰ ਤੋਂ ਸ਼ੁਰੂ ਹੋਣਗੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲੇ

 Hoshiarpur News : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ’ਚ 3 ਸਤੰਬਰ ਤੋਂ 5 ਸਤੰਬਰ ਤੱਕ ਬਲਾਕ ਪੱਧਰੀ ਅਤੇ 8 ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਅਤੇ 16 ਤੋਂ 26 ਸਤੰਬਰ ਤੱਕ

 Hoshiarpur News : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ’ਚ 3 ਸਤੰਬਰ ਤੋਂ 5 ਸਤੰਬਰ ਤੱਕ ਬਲਾਕ ਪੱਧਰੀ ਅਤੇ 8 ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਅਤੇ 16 ਤੋਂ 26 ਸਤੰਬਰ ਤੱਕ ਜ਼ਿਲ੍ਹਾ (Hoshiarpur) ਪੱਧਰੀ ਚੱਲਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲਿਆਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ।

ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਖੇਡ ਆਯੋਜਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਗੇਤੇ ਤੌਰ ’ਤੇ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਅਤੇ ਡੀ.ਐਸ.ਪੀ ਰਵਿੰਦਰ ਸਿੰਘ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ’ਤੇ ਬਠਿੰਡਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਹ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀ ਬੁਰਾਈ ਤੋਂ ਬਚ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਮੁਕਾਬਲਿਆਂ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪੋਰਟਲ www.khedanwatanpunjabdia.com ਸਥਾਪਿਤ ਕੀਤਾ ਗਿਆ ਹੈ, ਜਿਥੇ ਖਿਡਾਰੀ 28 ਅਗਸਤ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਤੇ ਜ਼ਿਲ੍ਹਾ ਪੱਧਰ ’ਤੇ ਖੇਡ ਮੁਕਾਬਲੇ ਹੋਣਗੇ, ਜਿਸ ਉਪਰੰਤ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅੰਡਰ 14, ਅੰਡਰ 17, ਅੰਡਰ 21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-30, 31-40, 41-55, 55-66 ਅਤੇ 65 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀ ਭਾਗ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 3 ਸਤੰਬਰ ਤੋਂ 5 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਬਲਾਕ ਤਲਵਾੜਾ ਵਿਚ ਭਵਨੌਰ, ਬਲਾਕ ਮੁਕੇਰੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਅਤੇ ਕੈਂਪ ਗਰਾਊਂਡ ਮੁਕੇਰੀਆਂ, ਬਲਾਕ ਟਾਂਡਾ ਵਿਚ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ, ਬਲਾਕ ਹੁਸ਼ਿਆਰਪੁਰ-2 (Hoshiarpur) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਅਤੇ ਬਲਾਕ ਗੜ੍ਹਸ਼ੰਕਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਚ ਖੇਡ ਮੁਕਾਬਲੇ ਕਰਵਾਏ ਜਾਣਗੇੇ।

ਇਸੇ ਦੂਜੇ ਪੜਾਅ ਵਿਚ 8 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਬਲਾਕ ਭੂੰਗਾ ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ, ਬਲਾਕ ਹਾਜੀਪੁਰ ਵਿਚ ਸ਼ਹੀਦ ਖੇਮ ਸਿੰਘ ਸਟੇਡੀਅਮ ਸਿੰਘੋਵਾਲ, ਬਲਾਕ ਦਸੂਹਾ ਵਿਚ ਕੈਂਪ ਗਰਾਊਂਡ ਦਸੂਹਾ, ਬਲਾਕ ਹੁਸ਼ਿਆਰਪੁਰ-1 ਵਿਚ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਅਤੇ ਬਲਾਕ ਮਾਹਿਲਪੁਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਚ ਕਰਵਾਏ ਜਾਣਗੇ। ਇਨ੍ਹਾਂ ਪੜ੍ਹਾਵਾਂ ਵਿਚ ਅਥਲੈਟਿਕਸ, ਖੋ-ਖੋ, ਰੱਸਾਕਸ਼ੀ, ਕਬੱਡੀ (ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ), ਵਾਲੀਵਾਲ (ਸ਼ੂਟਿੰਗ ਤੇ ਸਮੈਸ਼ਿੰਗ) ਤੇ ਫੁੱਟਬਾਲ ਦੇ ਮੁਕਾਬਲੇ ਹੋਣਗੇ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 16 ਤੋਂ 26 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ ਵਾਲੀਬਾਲ, ਹੈਂਡਬਾਲ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਖੋ-ਖੋ, ਬਾਸਕਿਟਬਾਲ, ਕਿੱਕ ਬਾਕਸਿੰਗ, ਨੈੱਟਬਾਲ ਤੇ ਸ਼ਤਰੰਜ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਮਲਟੀਪਰਪਜ਼ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਚ ਹੋਣਗੇ। ਗਤਕੇ ਦੇ ਮੁਕਾਬਲੇ ਬਾਬਾ ਬੂਟਾ ਭਗਤ ਹਾਲ ਨੇੜੇ ਬਾਬਾ ਬੂਟਾ ਭਗਤ ਮੰਦਿਰ ਦਾਰਾਪੁਰ (ਟਾਂਡਾ) ਵਿਚ ਹੋਣਗੇ, ਅਥਲੈਟਿਕਸ ਦੇ ਮੁਕਾਬਲੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵਿਚ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹਰੀਵਾਲ ਵਿਖੇ ਹੋਣਗੇ।

ਕੁਸ਼ਤੀ, ਬਾਕਸਿੰਗ, ਬੈਡਮਿੰਟਨ ਤੇ ਜੂਡੋ ਦੇ ਮੁਕਾਬਲੇ ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਚ ਹੋਣਗੇ। ਤੈਰਾਕੀ ਦਾ ਮੁਕਾਬਲਾ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਖੇ, ਹਾਕੀ ਮੁਕਾਬਲਾ ਸਰਕਾਰੀ ਕਾਲਜ ਗਰਾਊਂਡ ਰੇਲਵੇ ਮੰਡੀ ਹੁਸ਼ਿਆਰਪੁਰ, ਲਾਅਨ ਟੈਨਿਸ ਅਤੇ ਟੇਬਲ ਟੈਨਿਸ ਦਾ ਮੁਕਾਬਲਾ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਹੋਵੇਗਾ। ਫੁੱਟਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ, ਪਾਵਰ ਲਿਫਟਿੰਗ ਦੇ ਮੁਕਾਬਲੇ ਮਾਹਿਲਪੁਰ ਤੇ ਸ਼ੂਟਿੰਗ ਮੁਕਾਬਲੇ ਦਸੂਹਾ ਵਿਖੇ ਹੋਣਗੇ।

ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਮੁਲਤਾਨੀ, ਤਹਿਸੀਲਦਾਰ ਗੜ੍ਹਸ਼ੰਕਰ ਤਪਨ ਭਨੋਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਸਮੂਹ ਕਾਰਜਸਾਧਕ ਅਫ਼ਸਰ ਮੌਜੂਦ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
Embed widget