Punjab news: ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਸਰਬਜੀਤ ਸਿੰਘ ਨੇ ਵੱਖਰੀ ਤੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਹੋਇਆਂ ਲੋੜਵੰਦ ਬੱਚਿਆਂ ਦੇ ਲਈ ਬੁੱਕ ਬੈਂਕ ਖੋਲ੍ਹਿਆ ਹੈ।


ਲੋੜਵੰਦ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਲਈ ਖੋਲ੍ਹਿਆ ਬੁੱਕ ਬੈਂਕ


ਇਹ ਬੁੱਕ ਬੈਂਕ ਸਰਬਜੀਤ ਸਿੰਘ ਪਿਛਲੇ ਕਰੀਬ ਅੱਠ ਦੱਸ ਸਾਲਾਂ ਤੋਂ ਚਲਾ ਰਹੇ ਹਨ। ਇਸ ਬਾਰੇ ਸਰਬਜੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਮੁਹਈਆ ਕਰਾਉਣ ਦੇ ਲਈ ਇਹ ਬੁੱਕ ਬੈਂਕ ਖੋਲ੍ਹਿਆ ਗਿਆ ਹੈ।


ਇਹ ਵੀ ਪੜ੍ਹੋ: Punjab news: ਬਾਜਵਾ ਨੇ 9 ਵਿਧਾਇਕਾਂ ਨੂੰ ਮੁਅੱਤਲ ਕਰਨ 'ਤੇ ਸਪੀਕਰ ਦੀ ਕੀਤੀ ਨਿੰਦਾ, ਕਿਹਾ- ਗੈਰ-ਲੋਕਤੰਤਰੀ ਕਦਮ ਨੂੰ ਕਿਸੇ ਵੀ ਕੀਮਤ 'ਤੇ ਨਹੀਂ...


ਜਿਨ੍ਹਾਂ ਬੱਚਿਆਂ ਨੂੰ ਕਿਤਾਬਾਂ ਦੀ ਲੋੜ ਹੁੰਦੀ, ਉਹ ਆਪਣਾ ਨਾਮ ਲਿਖਵਾ ਕੇ ਲੈ ਜਾਂਦੇ ਕਿਤਾਬਾਂ


ਇਸ ਬੁੱਕ ਬੈਂਕ ਵਿੱਚ ਜਿਹੜੇ ਵਿਦਿਆਰਥੀ ਆਪਣੀ ਕਲਾਸ ਪਾਸ ਕਰਕੇ ਅਗਲੀ ਕਲਾਸ ਵਿੱਚ ਚਲੇ ਜਾਂਦੇ ਹਨ ਤਾਂ ਉਹ ਕਿਤਾਬਾਂ ਇਸ ਬੁੱਕ ਬੈਂਕ ਦੇ ਵਿੱਚ ਜਮ੍ਹਾ ਕਰਵਾ ਜਾਂਦੇ ਹਨ ਤੇ ਜਿਨ੍ਹਾਂ ਬੱਚਿਆਂ ਨੂੰ ਕਿਤਾਬਾਂ ਦੀ ਜਰੂਰਤ ਹੁੰਦੀ ਹੈ ਉਹ ਇਸ ਬੁੱਕ ਬੈਂਕ ਵਿੱਚੋਂ ਆਪਣਾ ਨਾਮ ਦਰਜ ਕਰਵਾ ਕੇ ਕਿਤਾਬਾਂ ਲੈ ਜਾਂਦੇ ਹਨ।


ਇਸ ਦੇ ਨਾਲ ਬੱਚਿਆਂ ਦੇ ਪੜ੍ਹਾਈ ਵਿੱਚ ਸਹਾਇਤਾ ਹੋ ਜਾਂਦੀ ਹੈ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਬਣਨ ਵਿੱਚ ਮਦਦਗਾਰ ਬੁੱਕ ਬੈਂਕ ਸਾਬਤ ਹੋ ਰਹੀ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੇ ਦੋਸਤ ਰਲ ਕੇ ਇਹ ਬੁੱਕ ਬੈਂਕ ਚਲਾ ਰਹੇ ਹਾਂ ਤੇ ਇਸ ਬੁੱਕ ਬੈਂਕ ਦੇ ਵਿੱਚ ਤਕਰੀਬਨ ਹਰ ਜਮਾਤ ਦੇ ਵਿਦਿਆਰਥੀਆਂ ਦੀਆਂ ਕਿਤਾਬਾਂ ਕਾਪੀਆਂ ਮਿਲ ਜਾਂਦੀਆਂ ਹਨ।


ਇਹ ਵੀ ਪੜ੍ਹੋ: Punjab news: ਨਕਾਬਪੋਸ਼ਾਂ ਨੇ ਬਜ਼ੁਰਗ ਵਿਅਕਤੀ ਨੂੰ ਬਣਾਇਆ ਆਪਣਾ ਸ਼ਿਕਾਰ, 50 ਹਜ਼ਾਰ ਲੁੱਟ ਕੇ ਹੋਏ ਫਰਾਰ