ਲੁਧਿਆਣਾ: ਲੁਧਿਆਣਾ ਪੁਲਿਸ ਨੇ ਪੱਖੋਵਾਲ ਰੋੜ ਤੋਂ ਦੋ ਨਸ਼ਾ ਤਸਕਰਾਂ ਨੂੰ 3 ਕਿਲੋ 100 ਗ੍ਰਾਮ ਆਫੀਮ ਤੇ 44 ਲੱਖ ਰੁਪਏ ਦੀ ਡਰੱਗ ਮਨੀ ਨਾਲ ਕਾਬੂ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਲੁਧਿਆਣਾ ਪੁਲਿਸ ਨੇ ਨਾਕਾ ਲਾ ਇਨ੍ਹਾਂ ਤਸਕਾਰਾਂ ਨੂੰ ਹੁੰਡਈ ਕ੍ਰੇਟਾ ਗੱਡੀ ਨਾਲ ਕਾਬੂ ਕੀਤਾ।


ਇਸ ਮਾਮਲੇ ਦੀ ਜਾਨਕਾਰੀ ਦਿੰਦੇ ਹੋਏ ਐਸਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਰਮਨ ਧਵਨ ਤੇ ਨਿਤਿਨ ਖੁਰਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਉਤਰ ਪ੍ਰਦੇਸ਼ ਤੋਂ ਆਫੀਮ ਮੰਗਵਾ ਕਿ ਪੰਜਾਬ 'ਚ ਵੇਚਦੇ ਸਨ।

ਉਹਨਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਐੱਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।