ਪੜਚੋਲ ਕਰੋ

ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ

ਚੰਡੀਗੜ੍ਹ: ਰਾਜਾਸਾਂਸੀ ਨਿਰੰਕਾਰੀ ਸਤਸੰਗ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਬਾਰੇ ਪੁਲਿਸ ਦੀ ਕਹਾਣੀ 'ਤੇ ਕਈ ਸਵਾਲ ਉੱਠ ਰਹੇ ਹਨ। ਪੁਲਿਸ ਵੱਲੋਂ ਗ੍ਰਿਫਤਾਰ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਦੇ ਮਾਪਿਆਂ ਨੇ ਇਸ ਨੂੰ ਫਰਜ਼ੀ ਕਹਾਣੀ ਕਰਾਰ ਦਿੱਤਾ ਹੈ। ਪੁਲਿਸ ਨੇ ਇਸ ਸਾਰੇ ਮਾਮਲੇ ਦੀ ਸਾਜ਼ਿਸ਼ਕਰਤਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੂੰ ਦੱਸਿਆ ਹੈ। ਇਸ ਸਾਜ਼ਿਸ਼ ਵਿੱਚ ਕੁਝ ਖਾਲਿਸਤਾਨੀ ਪੱਖੀਆਂ ਨਾਲ ਵੀ ਤਾਰ ਜੋੜੇ ਹਨ।

ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ

ਪੁਲਿਸ ਵੱਲੋਂ ਬਣਾਈ ਗਈ ਕਹਾਣੀ- ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦੱਸੀ ਗਈ ਕਹਾਣੀ ਮੁਤਾਬਕ ਅਵਤਾਰ ਸਿੰਘ ਦੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਵਾਲੇ ਕੇਐਲਐਫ ਦੇ ਹਰਮੀਤ ਸਿੰਘ ਹੈਪੀ ਉਰਫ ਪੀਐਚਡੀ ਨਾਲ ਸਬੰਧ ਸਨ। ਹੈਪੀ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰਿਆਂ ’ਤੇ ਚੱਲਣ ਵਾਲੇ ਤੇ ਪੰਜਾਬ ਆਧਾਰਤ ਅਤਿਵਾਦੀ ਗੁੱਟ ਦਾ ਸਭ ਤੋਂ ਸਰਗਰਮ ਮੈਂਬਰ ਸੀ ਜੋ ਸਰਹੱਦੀ ਸੂਬੇ ਪੰਜਾਬ ਵਿੱਚ ਗਰੀਬ ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗ਼ਲਾ ਕੇ ਅਤਿਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਦਾ ਸੀ।

ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ

ਕੌਣ ਹੈ ਅਵਤਾਰ ਸਿੰਘ ? ਪੁਲਿਸ ਮੁਤਾਬਕ ਪਹਿਲਾਂ ਗ੍ਰਿਫਤਾਰ ਬਿਕਰਮਜੀਤ ਸਿੰਘ ਉਰਫ ਬਿਕਰਮ ਤੋਂ ਕੀਤੀ ਪੁਛਗਿੱਛ ਉਪਰੰਤ ਗ੍ਰਿਫਤਾਰ ਕੀਤਾ ਅਵਤਾਰ ਸਿੰਘ ਚੱਕ ਮਿਸ਼ਰੀ ਖਾਂ ਗਰੈਜੂਏਟ ਹੈ। ਉਹ 2012 ਤੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਰਹਿੰਦਾ ਹੈ। ਉਹ ਆਪਣੇ ਪਿੰਡ ਵਿੱਚ ਹਕੀਮ ਦਾ ਕੰਮ ਕਰਦਾ ਸੀ। ਉਸ ਦਾ ਕੋਈ ਵੀ ਪੁਰਾਣਾ ਪੁਲਿਸ ਰਿਕਾਰਡ ਨਹੀਂ। ਅਵਤਾਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਵਟਸਐਪ ਜ਼ਰੀਏ ਦੁਬਈ ਰਹਿੰਦੇ ਪਾਕਿਸਤਾਨੀ ਨਾਗਰਿਕ ਜਾਵੇਦ ਦੇ ਲਗਾਤਾਰ ਸੰਪਰਕ ਵਿੱਚ ਸੀ।

ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ

ਪਾਕਿਸਤਾਨ ਨਾਲ ਜੋੜੇ ਤਾਰ ਆਪਣੇ ਆਪ ਨੂੰ ਪਾਕਿਸਤਾਨ ਦਾ ਨਾਗਰਿਕ ਕਹਿਣ ਵਾਲਾ ਤੇ ਪੰਜਾਬੀ ਬੋਲਣ ਵਾਲੇ ਇਸ ਸ਼ਖ਼ਸ ਨੇ ਪਿੱਠ ਦੀ ਸਮੱਸਿਆ ਦੇ ਸਬੰਧ ਵਿੱਚ ਅਵਤਾਰ ਨਾਲ ਸੰਪਰਕ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਅਵਤਾਰ ਤੋਂ ਸਿੱਖ ਮਸਲਿਆਂ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ ਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰੇਰਤ ਕਰਨ ਲੱਗਾ। ਕੁਝ ਮਹੀਨੇ ਪਹਿਲਾਂ ਉਸ ਨੇ ਅਵਤਾਰ ਨੂੰ ਪਾਕਿਸਤਾਨ ਦੇ ਹੈਪੀ ਨਾਲ ਮਿਲਵਾਇਆ ਜਿਸ ਨੇ ਅਵਤਾਰ ਨੂੰ ਪੰਜਾਬ ਵਿੱਚ ਅਤਿਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ, ਜਿਸ ਤਹਿਤ 2016-17 ਵਿੱਚ ਆਰਐਸਐਸ ਦੇ ਲੋਕਾਂ ਤੇ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਮਿੱਥ ਕੇ ਹੱਤਿਆ ਕਰਨ ਲਈ ਕਿਹਾ। ਖਾਲਿਸਤਾਨੀਆਂ ਨਾਲ ਜੁੜਿਆ ਪਿਛੋਕੜ ਪੁਲਿਸ ਮੁਤਾਬਕ ਅਵਤਾਰ ਸਿੰਘ ਨੇ ਕਬੂਲਿਆ ਹੈ ਕਿ ਉਸ ਦੇ ਮਾਮੇ ਦਾ ਮੁੰਡਾ ਪਰਮਜੀਤ ਸਿੰਘ ਬਡਾਲਾ ਪੁਲਿਸ ਥਾਣਾ ਬਿਆਸ, ਇਟਲੀ ਰਹਿੰਦਾ ਹੈ ਤੇ ਪਰਮਜੀਤ ਸਿੰਘ ਦਾ ਵੱਡਾ ਭਰਾ ਸਰਬਜੀਤ ਸਿੰਘ ਜੋ ਪੁਲਿਸ ਵਿਚ ਸਿਪਾਹੀ ਸੀ ਤੇ ਉਹ ਕੇਐਲਐਫ (ਬੁੱਧਸਿੰਘ ਵਾਲਾ) ਧੜੇ ਵਿੱਚ ਸ਼ਾਮਲ ਹੋ ਗਿਆ ਸੀ ਪਰ ਸਰਬਜੀਤ ਸਿੰਘ 1992 ਵਿੱਚ ਰਈਆ (ਬਿਆਸ) ਨੇੜੇ ਹੋਏ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ

ਅਵਤਾਰ ਸਿੰਘ ਦਾ ਇਟਲੀ ਕੁਨੈਕਸ਼ਨ ਦੋ ਮਹੀਨੇ ਪਹਿਲਾਂ ਉਸ ਨੇ ਇਟਲੀ ਰਹਿੰਦੇ ਪਰਮਜੀਤ ਨੂੰ ਪਿੰਡ ਵਿੱਚ ਕੁਝ ਵਿਰੋਧੀਆਂ ਨਾਲ ਸਿੱਝਣ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਤੇ ਉਸ ਨੇ ਇਹ ਭੇਜ ਦੇਣ ਦਾ ਭਰੋਸਾ ਦਿੱਤਾ। ਫਿਰ ਪਰਮਜੀਤ ਬਾਬਾ ਨੇ ਉਸ ਨੂੰ ਪਾਕਿਸਤਾਨ ਰਹਿੰਦੇ ਹੈਪੀ ਨਾਲ ਸੰਪਰਕ ਕਰਵਾ ਦਿੱਤਾ ਤੇ ਉਸ ਨੇ ਦੁਬਈ ਰਹਿੰਦੇ ਜਾਵੇਦ ਨਾਲ ਸੰਪਰਕ ਕਰਵਾਇਆ। ਅਕਤੂਬਰ ਦੇ ਅਖੀਰ ਜਾਂ ਨਵੰਬਰ ਦੀ ਸ਼ੁਰੂਆਤ ਵਿੱਚ ਅਵਤਾਰ ਨੂੰ ਵਿਦੇਸ਼ੀ ਨੰਬਰ ਤੋਂ ਵੱਟਸਐਪ ਸੰਦੇਸ਼ ਮਿਲਿਆ ਜਿਸ ਵਿੱਚ ਉਸ ਥਾਂ ਦਾ ਵੇਰਵਾ ਸੀ ਜਿੱਥੇ ਹਥਿਆਰਾਂ ਨੂੰ ਛੁਪਾ ਕੇ ਰੱਖਿਆ ਸੀ। ਡੇਰਾਵਾਦ ਖਿਲਾਫ ਨਫਰਤ ਪੁਲਿਸ ਮੁਤਾਬਕ 2007 ਵਿੱਚ ਸ਼੍ਰੀ ਗੁਰੂ ਕਥਿਤ ਤੌਰ ’ਤੇ ਡੇਰਾ ਸਿਰਸਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਦੀ ਨਕਲ ਕਰਨ ਨੂੰ ਲੈ ਕੇ ਉਸ ਵਿਰੁੱਧ ਹੋਏ ਵਿਰੋਧ ਵਿੱਚ ਬਾਕਾਇਦਾ ਹਿੱਸਾ ਲਿਆ ਗਿਆ। ਇਸ ਪਿੱਛੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਮੈਂਬਰ ਬਣ ਕੇ ਕਮੇਟੀ ਦੁਆਰਾ ਸਥਾਨਕ ਪੱਧਰ ’ਤੇ ਕੀਤੇ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਲੈਂਦਾ ਰਿਹਾ। ਅਵਤਾਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ‘ਡੇਰਾਵਾਦ’ ਤੇ ਡੇਰਾ ਸੱਚਾ ਸੌਦਾ, ਦਿਵਿਆ ਜੋਤੀ ਜਾਗਰਤੀ ਸੰਸਥਾ, ਪਿਆਰਾ ਸਿੰਘ ਭਨਿਆਰੇਵਾਲਾ ਸਮੇਤ ਵਿਵਾਦਗ੍ਰਸਤ ਸਿੱਖ ਪ੍ਰਚਾਰਕਾਂ ਤੇ ਸਰਬਜੀਤ ਸਿੰਘ ਧੁੰਦਾ, ਇੰਦਰਜੀਤ ਸਿੰਘ ਘੱਗਾ ਤੇ ਹਿੰਦੂ ਸੱਜੇ ਪੱਖੀਆਂ ਖਿਲਾਫ਼ ਹੈ।

ਟਾਪ ਹੈਡਲਾਈਨ

ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ
Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ
Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI
SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI
Embed widget