ਪੜਚੋਲ ਕਰੋ
(Source: ECI/ABP News)
ਸੜਕਾਂ 'ਤੇ ਆਵਾਰਾ ਪਸ਼ੂਆਂ ਦਾ ਕਹਿਰ, ਭਿਆਨਕ ਹਾਦਸੇ 'ਚ ਗਈਆਂ ਦੋ ਹੋਰ ਜਾਨਾਂ
![ਸੜਕਾਂ 'ਤੇ ਆਵਾਰਾ ਪਸ਼ੂਆਂ ਦਾ ਕਹਿਰ, ਭਿਆਨਕ ਹਾਦਸੇ 'ਚ ਗਈਆਂ ਦੋ ਹੋਰ ਜਾਨਾਂ stray-animals-took-2-men-life-in-accident ਸੜਕਾਂ 'ਤੇ ਆਵਾਰਾ ਪਸ਼ੂਆਂ ਦਾ ਕਹਿਰ, ਭਿਆਨਕ ਹਾਦਸੇ 'ਚ ਗਈਆਂ ਦੋ ਹੋਰ ਜਾਨਾਂ](https://static.abplive.com/wp-content/uploads/sites/5/2019/01/15161352/Stray-animals-1.jpg?impolicy=abp_cdn&imwidth=1200&height=675)
ਪਠਾਨਕੋਟ: ਪੰਜਾਬ ਵਿੱਚ ਆਵਾਰਾ ਘੁੰਮਣ ਵਾਲੇ ਪਸ਼ੂਆਂ ਕਰਕੇ ਸੜਕਾਂ 'ਤੇ ਨਿੱਤ ਹਾਦਸੇ ਹੋ ਰਹੇ ਹਨ। ਇਨ੍ਹਾਂ ਪਸ਼ੂਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ ਤੇ ਕਈਆਂ ਦੀ ਜਾਨ ਜਾ ਚੁੱਕੀ ਹੈ। ਬੀਤੀ ਰਾਤ ਸੁਜਾਨਪੁਰ ਹਲਕੇ ‘ਚ ਵੀ ਆਵਾਰਾ ਜਾਨਵਰਾਂ ਕਾਰਨ ਵੱਡਾ ਹਾਦਸਾ ਵਾਪਰ ਗਿਆ।
ਬੀਤੀ ਰਾਤ ਜਦੋਂ ਇੱਕ ਬਾਈਕ ‘ਤੇ ਦੋ ਲੋਕ ਜਾ ਰਹੇ ਸੀ ਤਾਂ ਅਚਾਨਕ ਆਵਾਰਾ ਜਾਨਵਰਾਂ ਦਾ ਝੁੰਡਸੜਕ ‘ਤੇ ਆ ਗਿਆ। ਇਸ ਕਾਰਨ ਦੋਵੇਂ ਇਨ੍ਹਾਂ ਨਾਲ ਟੱਕਰਾ ਗਏ ਤੇ ਹਾਦਸੇ ‘ਚ ਦੋਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ ਵਿਅਕਤੀ ਹੋਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ‘ਚ ਪ੍ਰਸਾਸ਼ਨ ਲਈ ਗੁੱਸਾ ਹੈ ਤੇ ਉਨ੍ਹਾਂ ਨੇ ਆਵਾਰਾ ਜਾਨਵਰਾਂ ਦੀ ਵਧ ਰਹੀ ਗਿਣਤੀ ‘ਤੇ ਨਕੇਲ ਕੱਸਣ ਦੀ ਅਪੀਲ ਕੀਤੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸਾਸ਼ਣ ਨੂੰ ਇਸ ਖਿਲਾਫ ਜਲਦੀ ਕਦਮ ਚੁੱਕਣੇ ਚਾਹਿਦੇ ਹਨ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਹੋ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)