ਪੜਚੋਲ ਕਰੋ

ਚੋਣ ਜ਼ਾਬਤੇ ਮਗਰੋਂ ਪੰਜਾਬ 'ਚ ਸਖਤੀ, 23.8 ਕਰੋੜ ਦੀਆਂ ਵਸਤਾਂ ਤੇ ਨਗਦੀ ਜ਼ਬਤ

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ 79766.512 ਲੀਟਰ ਸ਼ਰਾਬ ਫੜੀ ਗਈ ਹੈ, ਜਿਸ ਦੀ ਕੀਮਤ 24 ਲੱਖ ਰੁਪਏ ਬਣਦੀ ਹੈ

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਚੋਣ ਜ਼ਾਬਤਾ ਲੱਗ ਗਿਆ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਸਖਤੀ ਕਰ ਦਿੱਤੀ ਹੈ। ਚੋਣ ਕਮਿਸ਼ਨ ਅਨੁਸਾਰ 12 ਜਨਵਰੀ ਤੱਕ ਕੁਲ 23.8 ਕਰੋੜ ਦੀਆਂ ਵਸਤਾਂ ਤੇ ਨਗਦੀ ਜ਼ਬਤ ਕੀਤੀ ਗਈ ਹੈ। 

ਇਸ ਬਾਰੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ 79766.512 ਲੀਟਰ ਸ਼ਰਾਬ ਫੜੀ ਗਈ ਹੈ, ਜਿਸ ਦੀ ਕੀਮਤ 24 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਸੂਬੇ ਵਿੱਚ ਨਸ਼ੀਲੇ ਪਦਾਰਥ ਵੀ ਫੜੇ ਗਏ ਹਨ, ਜਿਨ੍ਹਾਂ ਦੀ ਕੀਮਤ 23.366 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 4 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਜ਼ਬਤ ਕੀਤੀ ਗਈ ਹੈ।

ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਰਾਜ ਵਿੱਚ 1028 ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਇਸੇ ਤਰ੍ਹਾਂ ਸੂਬੇ ਵਿੱਚ 1131 ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜੋ ਕਿ ਅਮਨ ਅਮਾਨ ਵਿੱਚ ਖਲਲ ਪਾ ਸਕਦੇ ਹਨ, ਜਿਨ੍ਹਾਂ ਵਿੱਚੋਂ 362 ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਹੈ ਤੇ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਜਲਦੀ ਕਾਰਵਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 2422 ਨਾਕੇ ਸਥਾਪਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ ਗ਼ੈਰ ਜ਼ਮਾਨਤੀ ਵਾਰੰਟ ਦੇ 998 ਮਾਮਲੇ ਕਾਰਵਾਈ ਅਧੀਨ ਹਨ ਤੇ ਜਿਨ੍ਹਾਂ ਵਿੱਚੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 873 ਲੋਕ ਹਿਰਾਸਤ ਵਿੱਚ ਲੈ ਲਏ ਹਨ ਤੇ ਬਾਕੀ 125 ਖ਼ਿਲਾਫ਼ ਕਾਰਵਾਈ ਜਾਰੀ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 2,97,140 ਲਾਇਸੈਂਸੀ ਹਥਿਆਰ ਹਨ, ਜਿਨ੍ਹਾਂ ਵਿੱਚੋਂ 12,684 ਹਥਿਆਰ ਜਮ੍ਹਾਂ ਹੋ ਚੁੱਕੇ ਹਨ ਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 17 ਗ਼ੈਰ ਲਾਇਸੈਂਸੀ ਹਥਿਆਰ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਟੀਮਾਂ ਵੱਲੋਂ ਹੁਣ ਤੱਕ 49,852 ਸਰਕਾਰੀ ਥਾਵਾਂ ਅਤੇ 16,900 ਨਿੱਜੀ ਥਾਵਾਂ ਤੋਂ ਬੈਨਰ, ਪੋਸਟਰ ਤੇ ਦੀਵਾਰੀ ਇਸ਼ਤਿਹਾਰ ਹਟਾਏ ਗਏ ਹਨ।

ਇਹ ਵੀ ਪੜ੍ਹੋ: UP Elections 2022: ਕਾਂਗਰਸ ਨੇ 125 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ, 40 ਫੀਸਦੀ ਔਰਤਾਂ ਨੂੰ ਦਿੱਤੀਆਂ ਟਿਕਟਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ

Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ

Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?

Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Advertisement
for smartphones
and tablets

ਵੀਡੀਓਜ਼

Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰKejriwal News | ''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ!!!'''- ਵੇਖੋ ਕੀ ਬੋਲੀ AAPKejriwal News |''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ'', ਭੜਕੇ ਅਕਾਲੀ-ਭਾਜਪਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?
Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?
Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ

Punjab Election:  ਚੋਣਾਂ ਸਬੰਧੀ ਕੋਈ ਵੀ ਸਵਾਲ ਜਾਂ ਸ਼ਿਕਾਇਤ ਘਰੇ ਬੈਠੇਗੀ ਹੋਵੇਗੀ ਹੱਲ, CEO ਕਰਨਗੇ ਤੁਹਾਡੇ ਨਾਲ ਰਾਬਤਾ, ਜਾਣੋ ਪੂਰੀ ਜਾਣਕਾਰੀ

Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

Embed widget