ਵਧਦੀਆਂ ਤੇਲ ਕੀਮਤਾਂ 'ਚ ਵਿਦਿਆਰਥੀਆਂ ਦਾ ਕਮਾਲ, ਬਣਾ ਲਿਆ ਪਾਣੀ ਨਾਲ ਜਗਣ ਵਾਲਾ ਦੀਵਾ
9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਨੀਤੀ ਆਯੋਗ ਅਟੱਲ ਟਿੰਕਰਿੰਗ ਲੈਬ ਵਿੱਚ ਐਸਾ ਦੀਵਾ ਬਣਾਇਆ ਹੈ, ਜੋ ਪਾਣੀ ਨਾਲ ਜਗਦਾ ਹੈ। ਇਸ ਨੂੰ 'ਵਾਟਰ ਫਲੋਟਿੰਗ ਲੈਂਪ' ਦਾ ਨਾਂ ਦਿੱਤਾ ਗਿਆ ਹੈ।
Robert Abraham
ਚੰਡੀਗੜ੍ਹ: ਤੇਲ ਦੀਆਂ ਕੀਮਤਾਂ ਜਿਸ ਪ੍ਰਕਾਰ ਵਧ ਗਈਆਂ ਹਨ, ਇਸੇ ਵਿੱਚ ਤੇਲ ਨੂੰ ਰਸੋਈ ਵਿੱਚ ਹੀ ਵਰਤਣਾ ਬਜਟ 'ਤੇ ਭਾਰੀ ਪੈ ਰਿਹਾ ਹੈ। ਅਜਿਹੇ ਵਿੱਚ ਦੀਵਾਲੀ 'ਤੇ ਤੇਲ ਦੇ ਦੀਵੇ ਜਗਾਉਣੇ ਬਹੁਤ ਮਹਿੰਗੇ ਹੋਣ ਵਾਲੇ ਹਨ ਪਰ ਮੁਹਾਲੀ ਫ਼ੇਜ਼-11 ਦੇ ਇਨਫੈਂਟ ਜੀਸਸ ਕੌਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਦੀਵਾਲੀ 'ਤੇ ਅਜਿਹਾ ਦੀਵਾ ਬਣਾਇਆ ਹੈ, ਜੋ ਨਾ ਸਿਰਫ਼ ਤੁਹਾਡੀ ਦੀਵਾਲੀ ਨੂੰ ਰੌਸ਼ਨ ਕਰੇਗਾ, ਸਗੋਂ ਮਹੀਨੇ ਦਾ ਬਜਟ ਵੀ ਖ਼ਰਾਬ ਨਹੀਂ ਹੋਣ ਦੇਵੇਗਾ।
9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਨੀਤੀ ਆਯੋਗ ਅਟੱਲ ਟਿੰਕਰਿੰਗ ਲੈਬ ਵਿੱਚ ਐਸਾ ਦੀਵਾ ਬਣਾਇਆ ਹੈ, ਜੋ ਪਾਣੀ ਨਾਲ ਜਗਦਾ ਹੈ। ਇਸ ਨੂੰ 'ਵਾਟਰ ਫਲੋਟਿੰਗ ਲੈਂਪ' ਦਾ ਨਾਂ ਦਿੱਤਾ ਗਿਆ ਹੈ। ਇਹ ਨਾ ਸਿਰਫ਼ ਸਸਤਾ ਹੈ, ਸਗੋਂ ਵਾਤਾਵਰਨ-ਅਨੁਕੂਲ ਵੀ ਹੈ। 9ਵੀਂ ਜਮਾਤ ਦੀ ਹਰਲੀਨ ਕੌਰ, ਇਸਮੀਨ ਕੌਰ, ਰਾਘਵ ਸੈਣੀ ਤੇ ਮਨਜੀਤ ਸਿੰਘ ਨੇ ਮਿਲ ਕੇ ਇਹ ਦੀਵਾ ਬਣਾਇਆ ਹੈ।
ਸਕੂਲ ਦੇ ਪ੍ਰਿੰਸੀਪਲ ਸਿਸਟਰ ਵਨੀਤਾ ਵੀਨਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਚੰਗਾ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਹਮੇਸ਼ਾ ਆਪਣੇ ਸਕੂਲੀ ਵਿਦਿਆਰਥੀਆਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਦੇ ਹਾਂ ਤਾਂ ਜੋ ਉਹ ਵਿਸ਼ਵ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋ ਸਕਣ। ਵਿਦਿਆਰਥੀਆਂ ਦੁਆਰਾ ਬਣਾਏ ਗਏ ਇਸ ਦੀਵੇ ਦੀ ਕੀਮਤ ਸਿਰਫ਼ 20 ਰੁਪਏ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :