ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਬਾਹਰ ਗੱਡੀ 'ਤੇ ਆਈਈਡੀ ਲਾਏ ਜਾਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਪੰਜਾਬ ਪੁਲਿਸ ਦੇ ਕਾਂਸਟੇਬਲ ਹਰਪਾਲ ਸਿੰਘ ਤੇ ਫਤਹਿਦੀਪ ਸਿੰਘ ਬਾਬਤ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਸਬਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਹਰਪਾਲ ਸਿੰਘ ਨੂੰ ਨਾ ਤਾਂ ਕਦੇ ਮਿਲੇ ਹਨ ਤੇ ਨਾ ਹੀ ਉਸ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਨਾ ਹੀ ਕਦੇ ਉਨ੍ਹਾਂ ਹਰਪਾਲ ਸਿੰਘ ਨਾਲ ਜਾਂ ਉਸ ਖਿਲਾਫ ਕਿਸੇ ਕੇਸ 'ਤੇ ਕੰਮ ਕੀਤਾ ਹੈ।
ਦਿਲਬਾਗ ਸਿੰਘ ਮੁਤਾਬਕ ਉਹ ਫਤਹਿਦੀਪ ਸਿੰਘ ਨੂੰ ਵੀ ਨਹੀਂ ਜਾਣਦੇ ਪਰ ਇਹ ਮਾਮਲਾ ਹੁਣ ਜਾਂਚ ਦਾ ਵਿਸ਼ਾ ਹੈ ਤੇ ਇਸ ਬਾਰੇ ਜਿਆਦਾ ਕੁਝ ਨਹੀਂ ਕਹਿ ਸਕਦੇ। ਦਿਲਬਾਗ ਸਿੰਘ ਨੇ ਇਹ ਜ਼ਰੂਰ ਕਿਹਾ ਕਿ ਪੈਸੇ ਕਰਕੇ ਕਿਸੇ ਦਾ ਵੀ ਇਮਾਨ ਵਿਕ ਸਕਦਾ ਹੈ। ਸ਼ਾਇਦ ਇਸੇ ਕਰਕੇ ਹੀ ਇਹ ਸਾਜਿਸ਼ 'ਚ ਸ਼ਾਮਲ ਹੋ ਗਏ ਹਨ।
ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਕਿਸੇ ਮੁਲਜ਼ਮ ਦੀ ਸ਼ਨਾਖਤ ਲਈ ਨਹੀਂ ਬੁਲਾਇਆ ਗਿਆ। ਉਨ੍ਹਾਂ ਨੇ ਤਸਵੀਰਾਂ ਜ਼ਰੂਰ ਦੇਖੀਆਂ ਹਨ ਪਰ ਹਰਪਾਲ ਤੇ ਫਤਹਿ ਨੂੰ ਕਦੇ ਨਿੱਜੀ ਤੌਰ 'ਤੇ ਨਹੀਂ ਮਿਲੀ। ਹਾਲ ਹੀ 'ਚ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਤੇ ਪੁੱਛਗਿੱਛ ਵਾਲੀ ਟੀਮ 'ਚ ਉਹ ਸ਼ਾਮਲ ਰਹੇ ਹਨ। ਸਰਹੱਦ ਪਾਰੋਂ ਇਸ ਮਾਮਲੇ 'ਚ ਜੁੜ ਰਹੀਆਂ ਕੜੀਆਂ ਬਾਰੇ ਦਿਲਬਾਗ ਸਿੰਘ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ
ਸੀਐਮ ਭਗਵੰਤ ਮਾਨ ਦਾ ਹੈਲੀਕਾਪਰ ਚੌਟਾਲਾ ਵੱਲੋਂ ਵਰਤਣ 'ਤੇ ਭੜਕੇ ਖਹਿਰਾ, ਬੋਲੇ, ਪੰਜਾਬ ਦੇ ਹੋਰ ਮਾਮਲਿਆਂ ਵਾਂਗ ਹੈਲੀਕਾਪਟਰ 'ਤੇ ਵੀ ਭਗਵੰਤ ਮਾਨ ਦਾ ਕੰਟਰੋਲ ਨਹੀਂ