ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਦੀ ਕੋਰੋਨਾ ਰਿਪੋਰਟ ਪੌਜ਼ੇਟਿਵ (Corona Positive) ਆਉਣ ਮਗਰੋਂ ਉਨ੍ਹਾਂ ਨੂੰ ਬੀਤੇ ਕੱਲ੍ਹ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ (Medanta Hospital) ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਠਿੰਡਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਹਨ।
ਕਰੋਨਾ ਹੋਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਚੰਡੀਗੜ੍ਹ ਦੀ ਸੈਕਟਰ 4 ਸਥਿਤ ਰਿਹਾਇਸ਼ ’ਤੇ ਇਕਾਂਤਵਾਸ ਕਰ ਲਿਆ ਸੀ। ਉਨ੍ਹਾਂ ਦੇ ਬਾਦਲ ਪਿੰਡ ਦੀ ਰਿਹਾਇਸ਼ ’ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਵੀ ਕਰੋਨਾ ਹੋ ਗਿਆ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ।
ਪਿੰਡ ਬਾਦਲ ਵਿੱਚ ਅੱਜ ਰਸੋਈ ਪ੍ਰਮੁੱਖ ਔਰਤ ਮੁਲਾਜ਼ਮ ਤੇ ਉਸ ਦੇ ਪੁੱਤਰ ਸਮੇਤ ਤਿੰਨ ਜਣੇ ਕਰੋਨਾ ਪੌਜ਼ੇਟਿਵ ਆਏ ਹਨ। ਇਸ ਮਗਰੋਂ ਸਿਹਤ ਵਿਭਾਗ ਵੱਲੋਂ ਬਾਦਲਾਂ ਦੀ ਰਿਹਾਇਸ਼ ਤੇ ਫਾਰਮ ਹਾਊਸ ’ਚੋਂ ਲਗਪਗ 60 ਜਣਿਆਂ ਦੇ ਸੈਂਪਲ ਲਏ ਗਏ ਹਨ।
ਇਸ ਬਾਰੇ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਉਣ ਦੇ ਚੱਲਦੇ ਉਨ੍ਹਾਂ ਦੀ ਲੰਬੀ ਉਮਰ ਤੇ ਸਿਹਤਯਾਬੀ ਲਈ ਅੱਜ ਇਹ ਅਖੰਡ ਪਾਠ ਕਰਵਾਏ ਗਏ। ਇਸ ਵਿੱਚ ਖ਼ੁਦ ਵੀ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਘੱਟ ਵਰਕਰ ਪੁੱਜੇ ਹਾਂ।
ਇਸ ਦੇ ਨਾਲ ਹੀ ਵਰਕਰਾਂ ਵੱਲੋਂ ਕੋਰੋਨਾ ਟੈਸਟ ਕਰਾਏ ਜਾ ਰਹੇ ਹਨ। 31 ਮਾਰਚ ਤੱਕ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਸਾਡੀ ਇਹੋ ਅਰਦਾਸ ਹੈ ਕਿ ਸੁਖਬੀਰ ਬਾਦਲ ਜਲਦੀ ਠੀਕ ਹੋ ਕੇ ਮੁੜ ਪੰਜਾਬੀਆਂ ਤੇ ਪਾਰਟੀ ਵਰਕਰਾਂ ਦੀ ਸੇਵਾ ਕਰਨ।
ਇਹ ਵੀ ਪੜ੍ਹੋ: Coronavirus in India: ਭਾਰਤ ’ਚ 102 ਦਿਨਾਂ ਬਾਅਦ ਕੋਰੋਨਾ ਨੇ ਮੁੜ ਤੋੜੇ ਰਿਕਾਰਡ, ਹੁਣ ਤੱਕ 1.60 ਲੱਖ ਦੀ ਗਈ ਜਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904