ਚੰਡੀਗੜ੍ਹ: ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਦਲ ਨੇ ਸਟਾਲ ਲਾ ਕੇ ਰਿਪੋਰਟ ਵੇਚੀ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਹੁਣ ਤੱਕ ਰਿਪੋਰਟ ਵੇਚ ਕੇ ਅਕਾਲੀ ਦਲ ਨੇ 100 ਰੁਪਏ ਕਮਾ ਲਏ ਹਨ।


ਅਕਾਲੀ ਦਲ ਨੇ ਰਿਪੋਰਟ ਦੀਆਂ ਕਾਪੀਆਂ ਦਾ ਸਪੈਸ਼ਲ ਰੇਟ ਰੱਖਿਆ। ਅਕਾਲੀ ਦਲ ਵੱਲੋਂ 'ਆਪ' ਵਿਧਾਇਕ ਸੁਖਪਾਲ ਖਹਿਰੇ ਦੇ ਧੜੇ ਨੂੰ ਡਿਸਕਾਊਂਟ 'ਤੇ ਪੰਜ ਰੁਪਏ ਦੀ ਕਾਪੀ ਵੇਚਣ ਦਾ ਦਾਅਵਾ ਕੀਤਾ ਹੈ। ਇਸ ਕਾਪੀ ਦਾ ਭਾਅ ਕਾਂਗਰਸ ਲਈ ਦਸ ਰੁਪਏ ਤੇ ਆਮ ਆਦਮੀ ਪਾਰਟੀ ਦੇ ਲੀਡਰ ਕੇਜਰੀਵਾਲ ਲਈ 50 ਰੁਪਏ ਰੱਖਿਆ ਗਿਆ।


ਸੁਖਬੀਰ ਬਾਦਲ ਦਾ ਕਹਿਣਾ ਕਿ ਇਹ ਰਿਪੋਰਟ ਬਾਹਰ ਚਾਹ ਵਾਲੇ ਕੋਲ ਮਿਲੀ ਸੀ। ਇਸ ਦੀਆਂ ਫੋਟੋ ਕਾਪੀਆਂ ਕਰਵਾ ਕੇ ਵਿਧਾਨ ਸਭਾ ਦੇ ਬਾਹਰ ਵੇਚੀਆਂ ਗਈਆਂ। ਦਰਅਸਲ ਬਾਦਲ ਪਰਿਵਾਰ ਦਾ ਨਾਂ ਆਉਣ ਕਾਰਨ ਅਕਾਲੀ ਦਲ ਇਸ ਰਿਪੋਰਟ ਦਾ ਵਿਰੋਧ ਕਰ ਰਿਹਾ ਹੈ।