Punjab News: ਪੰਜਾਬ ਦੇ ਗੁਲਾਮ ਮੁੱਖ ਮੰਤਰੀ ਨੇ SYL ਦੇ ਮੁੱਦੇ 'ਤੇ ਵੱਟਿਆ ਪਾਸਾ, ਬਾਦਲ ਨੇ CM ਮਾਨ ਦੀ ਵੀਡੀਓ ਸਾਂਝੀ ਕਰ ਸਾਧਿਆ ਨਿਸ਼ਾਨਾ
ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਠਪੁਤਲੀਆਂ ਨੇ ਤਾਂ ਓਹੀ ਬੋਲਣਾ ਹੁੰਦਾ ਜੋ ਮਾਲਕ ਤਹਿ ਕਰਦੇ ਹਨ... ਪੰਜਾਬ ਦਾ ਗੁਲਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਸਾਹ ਰਗ #SYL ਨਹਿਰ ਦੇ ਸਵਾਲ 'ਤੇ ਪੰਜਾਬ ਨਾਲ ਖੜਨ ਦੀ ਬਜਾਏ ਪਾਸਾ ਵੱਟ ਗਿਆ,
Punjab News: ਹਰਿਆਣਾ ਵਿੱਚ I.N.D.I.A. ਟੁੱਟ ਗਿਆ ਹੈ। ਆਮ ਆਦਮੀ ਪਾਰਟੀ (AAP) ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਜੇ ਸਿੰਘ ਤੇ ਸੰਦੀਪ ਪਾਠਕ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਿੱਤਾ।
ਇਸ ਮੌਕੇ ਪੱਤਰਕਾਰਾਂ ਵੱਲੋਂ SYL ਦੇ ਮੁੱਦੇ ਉੱਤੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ, ਇਸ ਬਾਰੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ। ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ।
ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਠਪੁਤਲੀਆਂ ਨੇ ਤਾਂ ਓਹੀ ਬੋਲਣਾ ਹੁੰਦਾ ਜੋ ਮਾਲਕ ਤਹਿ ਕਰਦੇ ਹਨ... ਪੰਜਾਬ ਦਾ ਗੁਲਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਸਾਹ ਰਗ #SYL ਨਹਿਰ ਦੇ ਸਵਾਲ 'ਤੇ ਪੰਜਾਬ ਨਾਲ ਖੜਨ ਦੀ ਬਜਾਏ ਪਾਸਾ ਵੱਟ ਗਿਆ, ਜੋ ਸਾਬਿਤ ਕਰਦਾ ਹੈ ਕਿ ਆਪ ਪਾਰਟੀ ਹਰਿਆਣੇ ਵਿੱਚ ਵੋਟਾਂ ਲੈਣ ਲਈ ਸਾਡੇ ਪਾਣੀਆਂ ਦੀ ਲੁੱਟ ਕਰਵਾਉਣ ਲਈ ਤਿਆਰ ਹੈ।
👉 ਕਠਪੁਤਲੀਆਂ ਨੇ ਤਾਂ ਓਹੀ ਬੋਲਣਾ ਹੁੰਦਾ ਜੋ ਮਾਲਕ ਤਹਿ ਕਰਦੇ ਹਨ...
— Sukhbir Singh Badal (@officeofssbadal) July 18, 2024
ਪੰਜਾਬ ਦਾ ਗੁਲਾਮ ਮੁੱਖ ਮੰਤਰੀ @BhagwantMann ਪੰਜਾਬ ਦੀ ਸਾਹ ਰਗ #SYL ਨਹਿਰ ਦੇ ਸਵਾਲ 'ਤੇ ਪੰਜਾਬ ਨਾਲ ਖੜਨ ਦੀ ਬਜਾਏ ਪਾਸਾ ਵੱਟ ਗਿਆ, ਜੋ ਸਾਬਿਤ ਕਰਦਾ ਹੈ ਕਿ ਆਪ ਪਾਰਟੀ ਹਰਿਆਣੇ ਵਿੱਚ ਵੋਟਾਂ ਲੈਣ ਲਈ ਸਾਡੇ ਪਾਣੀਆਂ ਦੀ ਲੁੱਟ ਕਰਵਾਉਣ ਲਈ ਤਿਆਰ ਹੈ, ਇਹਨਾਂ ਦੇ ਆਗੂ… pic.twitter.com/VQAl0WETg4
ਬਾਦਲ ਨੇ ਕਿਹਾ ਕਿ ਇਹਨਾਂ ਦੇ ਆਗੂ ਪਹਿਲਾਂ ਵੀ ਪੰਜਾਬ ਦੇ ਪਾਣੀ ਦੂਜੇ ਰਾਜਾਂ ਨੂੰ ਦੇਣ ਦੀਆਂ ਗਰੰਟੀਆਂ ਦੇ ਚੁੱਕੇ ਹਨ। ਪੰਜਾਬ ਦੀ ਆਪ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਵੀ ਸਾਡੇ ਪਾਣੀਆਂ ਦੇ ਕੇਸ ਨੂੰ ਕਮਜ਼ੋਰ ਕੀਤਾ ਤਾਂ ਜੋ ਸਾਡੇ ਪਾਣੀਆਂ ਬਦਲੇ ਇਹ ਵੋਟਾਂ ਲੈ ਸਕਣ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।