Farmer Protets: ਭਾਜਪਾ ਨਾਲ 'ਪਿਆਰ', ਪੰਜਾਬ ਸਰਕਾਰ ਨਾਲ ਤਕਰਾਰ ! ਕੀ ਕਹਿੰਦੀ ਅਕਾਲੀ ਦਲ ਦੀ ਰਣਨੀਤੀ ?
Sukhbir Badal: ਭਗਵੰਤ ਮਾਨ ਕਿਸਾਨਾਂ ਨਾਲ ਕੀਤਾ ਵਾਅਦਾ ਛੇਤੀ ਪੂਰਾ ਕਰੇ। ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਉੱਤੇ ਗੋਲੀਆਂ ਚੱਲ ਰਹੀਆਂ ਹਨ ਸਹੀ ਮਾਇਨੇ ਵਿੱਚ ਦੋਸ਼ੀ ਤਾਂ ਪੰਜਾਬ ਸਰਕਾਰ ਹੈ

Farmer Protest: ਕਿਸਾਨੀ ਅੰਦੋਲਨ ਕਰਕੇ ਟੁੱਟਿਆ 'ਨਹੁੰ-ਮਾਸ' ਦਾ ਰਿਸ਼ਤਾ ਮੁੜ ਜੁੜਨ ਦੇ ਕਿਨਾਰੇ ਸੀ ਪਰ ਇੱਕ ਵਾਰ ਮੁੜ ਤੋਂ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਅੰਦੋਲਨ ਵਿੱਢ ਦਿੱਤਾ ਹੈ। ਇਸ ਮੌਕੇ ਅਕਾਲੀ ਦਲ ਵੱਲੋਂ ਬੇਸ਼ੱਕ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਬੜੀ ਦੱਬੀ ਆਵਾਜ਼ ਵਿੱਚ ਭਾਜਾਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੇਸ਼ੱਕ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਨਾਲ ਜੁੜੀਆਂ ਹੋਈਆਂ ਹਨ ਪਰ ਅਕਾਲੀ ਦਲ ਵੱਲੋਂ ਇਸ ਅੰਦੋਲਨ ਨੂੰ ਰੁਖ਼ ਪੰਜਾਬ ਸਰਕਾਰ ਵੱਲ ਮੋੜਣ ਦਾ 'ਜ਼ੋਰ' ਲੱਗਿਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ, ਜਿੱਥੇ ਮੈਂ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਇਕ ਵਾਰ ਫ਼ਿਰ ਅਪੀਲ ਕਰਦਾ ਹਾਂ, ਉੱਥੇ ਹੀ ਮੈਂ ਭਗਵੰਤ ਮਾਨ ਤੋਂ ਵੀ ਮੰਗ ਕਰਦਾ ਹਾਂ ਕਿ ਉਹ ਅੱਜ ਦੀ ਕੈਬਿਨੇਟ ਮੀਟਿੰਗ ਦੇ ਵਿੱਚ ਸਾਰੀਆਂ 22 ਫ਼ਸਲਾਂ 'ਤੇ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਸਮਰਥਣ ਮੁੱਲ (ਐਮ ਐਸ ਪੀ) ਦੇਣਾ ਮਨਜੂਰ ਕਰੇ ਅਤੇ ਆਉਂਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਨੂੰ ਪਾਸ ਕਰਕੇ ਕਾਨੂੰਨ ਬਣਾਵੇ।
ਜਿੱਥੇ ਮੈਂ ਕੇਂਦਰ ਸਰਕਾਰ ਨੂੰ ਬਿਨਾ ਕਿਸੇ ਦੇਰੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਇਕ ਵਾਰ ਫ਼ਿਰ ਅਪੀਲ ਕਰਦਾ ਹਾਂ, ਉੱਥੇ ਹੀ ਮੈਂ ਭਗਵੰਤ ਮਾਨ ਤੋਂ ਵੀ ਮੰਗ ਕਰਦਾ ਹਾਂ ਕਿ ਉਹ ਅੱਜ ਦੀ ਕੈਬਿਨੇਟ ਮੀਟਿੰਗ ਦੇ ਵਿੱਚ ਸਾਰੀਆਂ 22 ਫ਼ਸਲਾਂ 'ਤੇ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਸਮਰਥਣ ਮੁੱਲ (ਐਮ ਐਸ ਪੀ) ਦੇਣਾ ਮਨਜੂਰ ਕਰੇ ਅਤੇ ਆਉਂਦੇ ਵਿਧਾਨ… pic.twitter.com/xZo6VXvRbC
— Sukhbir Singh Badal (@officeofssbadal) February 22, 2024
ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਉੱਤੇ ਗੋਲੀਆਂ ਚਲਾਉਣੀਆਂ ਲੋਕਤੰਤਰ ਨਹੀਂ ਹੈ, ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਮਾਹੌਲ ਨੂੰ ਕਿਵੇਂ ਠੀਕ ਰੱਖਿਆ ਜਾਵੇ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਸੀ ਉਹ 22 ਫਸਲਾਂ ਉੱਤੇ ਘੱਟੋ-ਘੱਟ ਸਮਰਥਣ ਮੁੱਲ ਦੇਣਗੇ ਪਰ ਹਾਲੇ ਤੱਕ ਪੂਰਾ ਨਹੀਂ ਕੀਤਾ। ਭਗਵੰਤ ਮਾਨ ਕਿਸਾਨਾਂ ਨਾਲ ਕੀਤਾ ਵਾਅਦਾ ਛੇਤੀ ਪੂਰਾ ਕਰੇ। ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਉੱਤੇ ਗੋਲੀਆਂ ਚੱਲ ਰਹੀਆਂ ਹਨ ਸਹੀ ਮਾਇਨੇ ਵਿੱਚ ਦੋਸ਼ੀ ਤਾਂ ਪੰਜਾਬ ਸਰਕਾਰ ਹੈ।
ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਟਾਊਟ ਭਗਵੰਤ ਮਾਨ ਦੀ ਸਹਿਮਤੀ ਤੇ ਹਰਿਆਣਾ ਪੁਲਿਸ ਪੰਜਾਬ ਚ ਦਾਖਲ ਹੋ ਕੇ ਕਿਸਾਨ ਵੀਰਾਂ ਦਾ ਨੁਕਸਾਨ ਕਰ ਰਹੀ ਹੈ। ਜੋ ਵੀ ਪੰਜਾਬ ਦਾ ਜਾਨੀ , ਮਾਲੀ ਨੁਕਸਾਨ ਹੋ ਰਿਹਾ ਹੈ ਇਸਦਾ ਸਿੱਧਾ ਜ਼ਿੰਮੇਵਾਰ ਮੁੱਖਬਰ ਭਗਵੰਤ ਮਾਨ ਹੈ।
ਭਗਵੰਤ ਮਾਨ ਸ਼ਰਮ ਕਰੋ।
ਭਗਵੰਤ ਮਾਨ ਮੁਰਦਾਬਾਦ!
ਮਨੋਹਰ ਲਾਲ ਖਟੜ ਮੁਰਦਾਬਾ






















