Sukhbir Badal: ਸੰਕਟ ਗੰਭੀਰ ਹੁੰਦਾ ਵੇਖ ਸੁਖਬੀਰ ਬਾਦਲ ਨੇ ਮੁੜ ਸੰਭਾਲੀ ਕਮਾਨ, ਧਾਰਮਿਕ ਮਸਲੇ ਹੱਲ, ਹੁਣ ਚੱਲਣਗੇ ਸਿਆਸੀ ਚਾਲ!
Sukhbir Badal: ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਵੇਖ ਸੁਖਬੀਰ ਬਾਦਲ ਨੇ ਮੁੜ ਕਮਾਨ ਸੰਭਾਲ ਲਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਤਖਤ ਸਾਹਿਬਾਨ ਦੇ ਜਥੇਦਾਰ ਹਟਾਉਣ ਮਗਰੋਂ ਹੁਣ ਸੁਖਬੀਰ ਬਾਦਲ ਮੈਦਾਨ ਵਿੱਚ ਨਿੱਤਰ ਆਏ ਹਨ।

Sukhbir Badal: ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਵੇਖ ਸੁਖਬੀਰ ਬਾਦਲ ਨੇ ਮੁੜ ਕਮਾਨ ਸੰਭਾਲ ਲਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਤਖਤ ਸਾਹਿਬਾਨ ਦੇ ਜਥੇਦਾਰ ਹਟਾਉਣ ਮਗਰੋਂ ਹੁਣ ਸੁਖਬੀਰ ਬਾਦਲ ਮੈਦਾਨ ਵਿੱਚ ਨਿੱਤਰ ਆਏ ਹਨ। ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਲਈ ਮਨਾਇਆ ਹੈ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਮਗਰੋਂ ਸੁਖਬੀਰ ਬਾਦਲ ਜਨਤਕ ਤੌਰ ਉਪਰ ਜ਼ਿਆਦਾ ਐਕਟਿਵ ਨਹੀਂ ਸਨ। ਉਹ ਅਕਾਲੀ ਦਲ ਦੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ ਸੀ। ਉਨ੍ਹਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਸੀ। ਉਂਝ, ਬਾਗੀ ਧਿਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਸੀ ਕਿ ਜਥੇਦਾਰਾਂ ਨੂੰ ਹਟਾਉਣ ਤੋਂ ਲੈ ਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਤੱਕ ਸਭ ਕੁਝ ਸੁਖਬੀਰ ਬਾਦਲ ਹੀ ਤੈਅ ਕਰ ਰਹੇ ਹਨ।
ਅੱਜ ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰਾਂ ਤੇ ਸੁਖਬੀਰ ਬਾਦਲ ਵੱਲੋਂ ਮਨਾਏ ਜਾਣ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਉਹ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚਣਗੇ ਤੇ ਆਪਣੀਆਂ ਡਿਊਟੀਆਂ ਸੰਭਾਲਣਗੇ। ਸੂਤਰਾਂ ਮੁਤਾਬਕ ਨਵੇਂ ਜਥੇਦਾਰਾਂ ਦੀ ਨਿਯੁਕਤੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਅਹੁਦਾ ਸੰਭਾਲਣ ਮਗਰੋਂ ਸੁਖਬੀਰ ਬਾਦਲ ਹੁਣ ਸਿਆਸੀ ਬਿਖੇੜੇ ਨਾਲ ਸਿੰਝਣ ਲਈ ਵੱਡੇ ਦਾਅ ਖੇਡਣਗੇ।
ਸੂਤਰਾਂ ਮੁਤਾਬਕ ਸੁਖਬੀਰ ਬਾਦਲ ਹੁਣ ਰੁਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰਨਗੇ। ਉਹ ਇਕੱਲੇ-ਇਕੱਲੇ ਲੀਡਰ ਕੋਲ ਪਹੁੰਚ ਕਰਨਗੇ। ਇਸ ਲਈ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਨੂੰ ਕਾਰਵਾਈ ਦੀ ਧਮਕੀ ਦੇਣ ਮਗਰੋਂ ਆਪਣੇ ਸੁਰ ਨਰਮ ਕਰ ਲਏ ਹਨ। ਅਗਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਏਕੇ ਦੀ ਕਵਾਇਦ ਸ਼ੁਰੂ ਹੋਏਗੀ। ਇਸ ਲਈ ਨਵੇਂ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਸ ਤਹਿਤ ਹੀ ਅੱਜ ਉਨ੍ਹਾਂ ਨੇ ਬਾਗੀ ਧੜੇ ਦੀ ਲੀਡਰਾਂ ਨੂੰ ਖੁਦ ਸੱਦਾ ਭੇਜ ਕੇ ਬੁਲਾਇਆ ਤੇ ਗੱਲ਼ਬਾਤ ਕੀਤੀ।
ਸਾਰੇ ਇਕੱਠੇ ਹੋ ਕੇ ਲੜਨ-ਸੁਖਬੀਰ ਬਾਦਲ
ਲੰਬੇ ਸਮੇਂ ਮਗਰੋਂ ਮੀਡੀਆ ਸਾਹਮਣੇ ਆਉਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਿੱਖ ਭਾਈਚਾਰੇ ਨਾਲ ਜੋ ਵੀ ਹੋ ਰਿਹਾ ਹੈ, ਉਸ ਦਾ ਮੁਕਾਬਲਾ ਸਮੁੱਚੇ ਭਾਈਚਾਰੇ ਨੂੰ ਬਹਾਦਰੀ ਨਾਲ ਕਰਨ ਦੀ ਲੋੜ ਹੈ। ਸਿੱਖ ਭਾਈਚਾਰੇ ਦੀ ਤਾਕਤ ਗੁਰੂ ਘਰਾਂ ਤੋਂ ਆਉਂਦੀ ਹੈ। ਅਸੀਂ ਦੇਖਿਆ ਹੈ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ, ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਤੇ ਸਾਡੇ ਦੁਸ਼ਮਣਾਂ ਨੂੰ ਉੱਥੋਂ ਤੱਕ ਪਹੁੰਚਾਇਆ ਗਿਆ। ਅਜਿਹੀ ਸਥਿਤੀ ਵਿੱਚ ਸਾਰਿਆਂ ਨੂੰ ਇਕੱਠੇ ਹੋਣ, ਆਪਣੇ ਦੁਸ਼ਮਣਾਂ ਦੀ ਪਛਾਣ ਕਰਨ ਤੇ ਪੰਥ ਲਈ ਇਕੱਠੇ ਹੋ ਕੇ ਲੜਨ ਦੀ ਲੋੜ ਹੈ।
2-4 ਦਿਨਾਂ ਵਿੱਚ ਜਾ ਕੇ ਸੇਵਾ ਸੰਭਾਲ ਲਵਾਂਗਾ-ਧਾਮੀ
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਵੱਖ-ਵੱਖ ਸ਼੍ਰੋਮਣੀ ਕਮੇਟੀ ਮੈਂਬਰਾਂ, ਸਿੰਘ ਸਾਹਿਬ ਤੇ ਅਕਾਲੀ ਦਲ ਵੱਲੋਂ ਵਾਰ-ਵਾਰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਜਾ ਰਿਹਾ ਸੀ। ਪਹਿਲਾਂ ਤਾਂ ਕਾਰਜਕਾਰੀ ਕਮੇਟੀ ਨੇ ਮੇਰਾ ਅਸਤੀਫ਼ਾ ਰੱਦ ਕਰ ਦਿੱਤਾ। ਹੁਣ ਸਾਰੇ ਕਮੇਟੀ ਮੈਂਬਰ ਆ ਗਏ ਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ। ਮੈਂ 2-4 ਦਿਨਾਂ ਵਿੱਚ ਜਾ ਕੇ ਸੇਵਾ ਸੰਭਾਲ ਲਵਾਂਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
