(Source: ECI/ABP News)
Kejriwal in Punjab: ਕੇਜਰੀਵਾਲ ਨੇ ਚੋਰੀ ਕੀਤੇ ਸੁਖਬੀਰ ਬਾਦਲ ਦੇ ਵਾਅਦੇ!
Sukhbir Badal: ਸੁਖਬੀਰ ਬਾਦਲ ਨੇ ਟਵੀਟ ਕੀਤਾ ਹੈ ਕਿ ਹੁਣੇ-ਹੁਣੇ ਅਰਵਿੰਦ ਕੇਜਰੀਵਾਲ ਦੇ "ਹੈਲਥ ਬੁਲੇਟਿਨ" ਨੂੰ ਸੁਣਿਆ ਹੈ, ਜਿਹੜਾ ਕਿ ਅਕਾਲੀ ਦਲ ਦੁਆਰਾ 3 ਅਗਸਤ ਨੂੰ ਪਹਿਲਾਂ ਤੋਂ ਹੀ ਕੀਤੇ ਗਏ ਸਾਰੇ ਵਾਅਦਿਆਂ ਦਾ ਹਿੰਦੀ ਅਨੁਵਾਦ ਹੈ।
![Kejriwal in Punjab: ਕੇਜਰੀਵਾਲ ਨੇ ਚੋਰੀ ਕੀਤੇ ਸੁਖਬੀਰ ਬਾਦਲ ਦੇ ਵਾਅਦੇ! Sukhbir Badal tweeted: Shiromani Akali Dal president Sukhbir Badal has accused AAP of stealing SAD promises Kejriwal in Punjab: ਕੇਜਰੀਵਾਲ ਨੇ ਚੋਰੀ ਕੀਤੇ ਸੁਖਬੀਰ ਬਾਦਲ ਦੇ ਵਾਅਦੇ!](https://feeds.abplive.com/onecms/images/uploaded-images/2021/09/30/6e732ffec48e4b6fb496ae62d323c8cf_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੀ ਗਰੰਟੀ ਦਿੱਤੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਆਪ' ਉੱਪਰ ਵਾਅਦੇ ਚੋਰੀ ਕਰਨ ਦੇ ਇਲਜ਼ਾਮ ਲਾਏ ਹਨ। ਸੁਖਬੀਰ ਨੇ ਕਿਹਾ ਹੈ ਕਿ ਇਹ ਵਾਅਦੇ ਅਕਾਲੀ ਦਲ ਪਹਿਲਾਂ ਹੀ ਕਰ ਚੁੱਕਾ ਹੈ।
ਸੁਖਬੀਰ ਬਾਦਲ ਨੇ ਟਵੀਟ ਕੀਤਾ ਹੈ ਕਿ ਹੁਣੇ-ਹੁਣੇ ਅਰਵਿੰਦ ਕੇਜਰੀਵਾਲ ਦੇ "ਹੈਲਥ ਬੁਲੇਟਿਨ" ਨੂੰ ਸੁਣਿਆ ਹੈ, ਜਿਹੜਾ ਕਿ ਅਕਾਲੀ ਦਲ ਦੁਆਰਾ 3 ਅਗਸਤ ਨੂੰ ਪਹਿਲਾਂ ਤੋਂ ਹੀ ਕੀਤੇ ਗਏ ਸਾਰੇ ਵਾਅਦਿਆਂ ਦਾ ਹਿੰਦੀ ਅਨੁਵਾਦ ਹੈ। ਅਨੁਵਾਦ ਦੇ ਹਿੱਸੇ ਨੂੰ ਛੱਡ ਕੇ, ਕੀਤੇ ਗਏ ਐਲਾਨਾਂ ਵਿੱਚ ਕੁਝ ਵੀ ਨਵਾਂ ਨਹੀਂ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਰੇਕ ਵਿਅਕਤੀ ਨੂੰ ਮੁਫ਼ਤ ਤੇ ਵਧੀਆ ਇਲਾਜ ਦਿੱਤਾ ਜਾਵੇਗਾ। ਸਾਰੀਆਂ ਦਵਾਈਆਂ, ਸਾਰੇ ਟੈਸਟ, ਅਪਰੇਸ਼ਨ ਮੁਫ਼ਤ ਹੋਣਗੇ।
ਕੇਜਰੀਵਾਲ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਦਿੱਤਾ ਜਾ ਰਿਹਾ ਹੈ, ਉਸੇ ਤਰੀਕੇ ਨਾਲ ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਦੇ ਨਾਂ ਉੱਤੇ ਲੁੱਟ ਹੁੰਦੀ ਹੈ, ਉਹ ਰੁਕੇਗੀ। 10-20 ਲੱਖ ਦਾ ਆਪ੍ਰੇਸ਼ਨ ਵੀ ਮੁਫਤ ਕਰਵਾਇਆ ਜਾਵੇਗਾ।
ਇਸ ਮੌਕੇ ਕੇਜਰੀਵਾਲ ਦਾ ਇਲਾਜ ਸਬੰਧੀ 6 ਗਾਰੰਟੀਆਂ ਦਾ ਐਲਾਨ ਕੀਤਾ।
-
ਪਹਿਲੀ- ਪੰਜਾਬ 'ਚ ਹਰ ਕਿਸੇ ਨੂੰ ਮੁਫਤ ਇਲਾਜ ਮਿਲੇਗਾ।
-
ਦੂਜੀ- ਦਵਾਈਆਂ, ਟੈਸਟ, ਇਲਾਜ ਸਭ ਕੁਝ ਮੁਫਤ ਹੋਵੇਗਾ।
-
ਤੀਜੀ- ਪੰਜਾਬ 'ਚ ਹਰ ਇੱਕ ਦਾ ਹੈੱਲਥ ਕਾਰਡ ਜਾਰੀ ਹੋਵੇਗਾ।
-
ਚੌਥੀ- ਪੰਜਾਬ ਵਿੱਚ 16 ਹਜ਼ਾਰ ਪਿੰਡ ਕਲੀਨਕ ਖੋਲ੍ਹੇ ਜਾਣਗੇ।
-
ਪੰਜਵੀਂ- ਸਰਕਾਰੀ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ। ਵੱਡੇ ਪੱਧਰ ਉੱਤੇ ਨਵੇਂ ਸਰਕਾਰੀ ਹਸਪਤਾਲ ਖੋਲੇ ਜਾਣਗੇ।
-
ਛੇਵੀਂ- ਐਕਸੀਡੇਂਟ ਦੇ ਪੀੜਤ ਦਾ ਇਲਾਜ ਸਰਕਾਰ ਕਰਵਾਏਗੀ।
ਇਹ ਵੀ ਪੜ੍ਹੋ: Captain leaving Congress: ਕੈਪਟਨ ਛੱਡਣਗੇ ਕਾਂਗਰਸ, ਭਾਜਪਾ 'ਚ ਨਹੀਂ ਹੋਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)