ਪੜਚੋਲ ਕਰੋ

ਸੁਖਬੀਰ ਬਾਦਲ ਨੇ ਖੜ੍ਹੀ ਕੀਤੀ 'ਯੂਥ ਬ੍ਰਿਗੇਡ', ਅਹੁਦੇਦਾਰ ਐਲਾਨੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਨੂੰ ਮੁੜ ਉਭਾਰਨ ਲਈ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਹੈ। ਸੁਖਬੀਰ ਬਾਦਲ ਨੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਾਲਵਾ ਜੋਨ-1 ਦਾ ਪ੍ਰਧਾਨ ਨਿਯੁਕਤ ਕੀਤਾ ਹੈ ਜਿਸ ਵਿੱਚ ਫਰੀਦਕੋਟ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਫਾਜਲਿਕਾ, ਸ਼੍ਰੀ ਮੁਕਤਸਰ ਸਾਹਿਬ ਤੇ ਮੋਗਾ ਜ਼ਿਲ੍ਹੇ ਸ਼ਾਮਲ ਹਨ। ਇਸੇ ਤਰ੍ਹਾਂ ਸਤਬੀਰ ਸਿੰਘ ਖਟੜਾ ਨੂੰ ਮਾਲਵਾ ਜੋਨ-2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਪਟਿਆਲਾ, ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਸ਼ਾਮਲ ਹਨ। ਗੁਰਪ੍ਰੀਤ ਸਿੰਘ ਰਾਜੂਖੰਨਾ ਨੂੰ ਮਾਲਵਾ ਜੋਨ-3 ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ ਤੇ ਲੁਧਿਆਣਾ ਜ਼ਿਲ੍ਹੇ ਸ਼ਾਮਲ ਹਨ। ਮਾਝਾ ਜੋਨ ਦੀ ਜਿੰਮੇਵਾਰੀ ਰਵੀਕਰਨ ਸਿੰਘ ਕਾਹਲੋਂ ਨੂੰ ਦਿੱਤੀ ਗਈ ਹੈ ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਤੇ ਪਠਾਨਕੋਟ ਜਿਲੇ ਸ਼ਾਮਲ ਹਨ। ਇਸੇ ਤਰ੍ਹਾਂ ਦੋਆਬਾ ਜੋਨ ਦੀ ਜਿੰਮੇਵਾਰੀ ਪਾਰਟੀ ਦੇ ਨੌਂਜਵਾਨ ਆਗੂ ਸੁਖਦੀਪ ਸਿੰਘ ਸ਼ੁਕਾਰ ਨੂੰ ਦਿੱਤੀ ਗਈ ਹੈ ਜੋ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਦਾ ਕੰਮ ਦੇਖਣਗੇ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਯੂਥ ਵਿੰਗ ਨੂੰ ਸੇਧ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੂੰ ਬਤੌਰ ਜਨਰਲ ਸਕੱਤਰ ਇੰਚਾਰਜ, ਯੂਥ ਵਿੰਗ ਦੀ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਯੂਥ ਵਿੰਗ ਦੇ ਸੀਨੀਅਰ ਲੀਡਰਾਂ 'ਤੇ ਆਧਾਰਤ 26 ਮੈਂਬਰੀ ਕੋਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਸਿੱਧੇ ਤੌਰ 'ਤੇ ਪਾਰਟੀ ਦੇ ਜਨਰਲ ਸਕੱਤਰ ਇੰਜਾਰਜ ਨੂੰ ਜੁਆਬਦੇਹ ਹੋਣਗੇ। ਇਸ ਕੋਰ ਕਮੇਟੀ ਵਿੱਚ ਬਲਦੇਵ ਸਿੰਘ ਖਹਿਰਾ ਐਮਐਲਏ, ਦਿਲਰਾਜ ਸਿੰਘ ਭੂੰਦੜ ਐਮਐਲਏ, ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮਐਲਏ, ਮਨਜੀਤ ਸਿੰਘ ਮੰਨਾ ਸਾਬਾਕਾ ਵਿਧਾਇਕ, ਹਰਪ੍ਰੀਤ ਸਿੰਘ ਮਲੋਟ ਸਾਬਕਾ ਵਿਧਾਇਕ, ਮਨਪ੍ਰੀਤ ਸਿੰਘ ਇਯਾਲੀ ਸਾਬਕਾ ਵਿਧਾਇਕ, ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਵਿਧਾਇਕ, ਬਲਜੀਤ ਸਿੰਘ ਜਲਾਲਉਸਮਾਂ ਸਾਬਕਾ ਵਿਧਾਇਕ, ਬਰਜਿੰਦਰ ਸਿੰਘ ਬਰਾੜ ਮੋਗਾ, ਭੁਪਿੰਦਰ ਸਿੰਘ ਚੀਮਾ, ਯੁਵਰਾਜ ਭੁਪਿੰਦਰ ਸਿੰਘ, ਤਰਸੇਮ ਸਿੰਘ ਭਿੰਡਰ, ਵਿਨਰਜੀਤ ਸਿੰਘ ਗੋਲਡੀ, ਹੈਰੀ ਮੁਖਮੈਲਪੁਰ, ਸਤਿਗੁਰ ਸਿੰਘ ਅਨਮੋਲ, ਅਮਰਿੰਦਰ ਸਿੰਘ ਬਜਾਜ, ਗੁਰਪ੍ਰੀਤ ਸਿੰਘ ਝੱਬਰ, ਸੁਖਮਨ ਸਿੰਘ ਸਿੱਧੂ, ਰਵੀਪ੍ਰੀਤ ਸਿੰਘ ਸਿੱਧੂ, ਪਰਮਿੰਦਰ ਸਿੰਘ ਬਰਾੜ, ਪਵਨਪ੍ਰੀਤ ਸਿੰਘ ਬੌਬੀ ਬਾਦਲ, ਰਣਜੀਤ ਸਿੰਘ ਖੋਜੇਵਾਲ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਪਰਮਵੀਰ ਸਿੰਘ ਲਾਡੀ, ਤਜਿੰਦਰ ਸਿੰਘ ਨਿੱਝਰ ਤੇ ਕੰਵਲਪ੍ਰੀਤ ਸਿੰਘ ਕਾਕੀ ਦੇ ਨਾਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਦੋ ਸੀਨੀਅਰ ਯੂਥ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮਐਲਏ ਤੇ ਸਰਬਜੋਤ ਸਿੰਘ ਸਾਹਬੀ ਦੇ ਨਾਮ ਸ਼ਾਮਲ ਹਨ। ਸੁਖਬੀਰ ਬਾਦਲ ਨੇ ਪਰਮਿੰਦਰ ਸਿੰਘ ਬਰਾੜ ਨੂੰ ਵਿਦਿਆਰਥੀ ਵਰਗ ਨੂੰ ਲਾਮਬੰਦ ਕਰਨ ਵਾਸਤੇ ਐਸਓਆਈ ਦਾ ਪ੍ਰਧਾਨ ਬਣਾਇਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Astrology Today: ਮਕਰ-ਸਿੰਘ ਸਣੇ ਇਨ੍ਹਾਂ 2 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਨੌਕਰੀ 'ਚ ਮਿਲਣਗੇ ਨਵੇਂ ਮੌਕੇ, ਹੋਣਗੇ ਮਾਲੋਮਾਲ; ਖੁਸ਼ੀਆਂ ਨਾਲ ਭਰੇਗੀ ਝੋਲੀ...
ਮਕਰ-ਸਿੰਘ ਸਣੇ ਇਨ੍ਹਾਂ 2 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਨੌਕਰੀ 'ਚ ਮਿਲਣਗੇ ਨਵੇਂ ਮੌਕੇ, ਹੋਣਗੇ ਮਾਲੋਮਾਲ; ਖੁਸ਼ੀਆਂ ਨਾਲ ਭਰੇਗੀ ਝੋਲੀ...
ਪੰਜਾਬ ਕਾਂਗਰਸੀ ਆਗੂ ਦੀ ਸਪੀਕਰ ਰੰਧਾਵਾ ਦੀ ਚਿੱਠੀ, ਜਾਣੋ ਕੀ ਕਿਹਾ
ਪੰਜਾਬ ਕਾਂਗਰਸੀ ਆਗੂ ਦੀ ਸਪੀਕਰ ਰੰਧਾਵਾ ਦੀ ਚਿੱਠੀ, ਜਾਣੋ ਕੀ ਕਿਹਾ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
Embed widget