ਪੜਚੋਲ ਕਰੋ
Advertisement
ਸੁਖਬੀਰ ਬਾਦਲ ਨੇ ਸਿਹਤ ਮੰਤਰੀ ਤੇ ਸਾਧਿਆ ਨਿਸ਼ਾਨਾ, ਭਾਈ ਨਿਰਮਲ ਸਿੰਘ ਦੀ ਮੌਤ ਨੂੰ ਦੱਸਿਆ ਲਾਪਰਵਾਹੀ, ਅਸਤੀਫੇ ਦੀ ਕੀਤੀ ਮੰਗ
ਭਾਈ ਨਿਰਮਲ ਸਿੰਘ ਨਾਲ ਡਾਕਟਰੀ ਲਾਪ੍ਰਵਾਹੀ ਦੀਆਂ ਖਬਰਾਂ ਦੇ ਵਿਚਕਾਰ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਅਸਤੀਫੇ ਦੀ ਮੰਗ ਕੀਤੀ।
ਚੰਡੀਗੜ੍ਹ: ਭਾਈ ਨਿਰਮਲ ਸਿੰਘ ਨਾਲ ਡਾਕਟਰੀ ਲਾਪ੍ਰਵਾਹੀ ਦੀਆਂ ਖਬਰਾਂ ਦੇ ਵਿਚਕਾਰ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਅਸਤੀਫੇ ਦੀ ਮੰਗ ਕੀਤੀ। ਭਾਈ ਨਿਰਮਲ ਸਿੰਘ ਦਾ ਬੀਤੇ ਦਿਨ ਕੋਰੋਨਾਵਾਇਰਸ ਕਾਰਨ ਦਿਹਾਂਤ ਹੋ ਗਿਆ ਸੀ।
ਇੱਕ ਟਵੀਟ ਵਿੱਚ ਸੁਖਬੀਰ ਬਾਦਲ ਨੇ ਕਿਹਾ,
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ ਭਾਈ ਨਿਰਮਲ ਸਿੰਘ ਦੀ ਆਪਣੇ ਬੇਟੇ ਅਤੇ ਨੂੰਹ ਨਾਲ ਹੋਈ ਆਖਰੀ ਗੱਲਬਾਤ ਦੀ ਇੱਕ ਆਡੀਓ ਕਲਿੱਪ ਦੇ ਵਾਇਰਲ ਹੋਣ ਦੀ ਖਬਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਤੌਰ' ਤੇ ਕਿਹਾ ਕਿ ਡਾਕਟਰ ਉਨ੍ਹਾਂ ਦੀ ਠੀਕ ਢੰਗ ਨਾਲ ਦੇਖ ਭਾਲ ਨਹੀਂ ਕਰ ਰਹੇ।
" ਪੰਜਾਬ ਦੇ ਲਾਪਰਵਾਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਤੁਰੰਤ ਬਰਖਾਸਤ ਕਰਨਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਾ ਸਮੇਂ ਦੀ ਲੋੜ ਹੈ। "
-
ਟਵੀਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ, ਬਾਦਲ ਨੇ ਕਿਹਾ,Immediate sacking of negligent Punjab Health Minister Balbir Singh Sidhu and strict action against culprits is the need of the hour. How will we tackle #CoronavirusPandemic if your govt lets victims die with total negligence, @capt_amarinder? 2/2
— Sukhbir Singh Badal (@officeofssbadal) April 4, 2020
" ਜੇਕਰ ਤੁਹਾਡੀ ਸਰਕਾਰ ਪੂਰੀ ਅਣਗਹਿਲੀ ਨਾਲ ਪੀੜਤ ਲੋਕਾਂ ਦੀ ਮੌਤ ਹੋਣ ਦਿੰਦੀ ਹੈ ਤਾਂ ਅਸੀਂ ਕੋਰੋਨਾਵਾਇਰਸ ਮਹਾਮਾਰੀ ਨਾਲ ਕਿਵੇਂ ਨਜਿੱਠ ਸਕਦੇ ਹਾਂ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement