Sukhbir Singh Badal ਤੋਂ SIT ਨੇ 2 ਘੰਟੇ ਕੀਤੀ ਪੁੱਛਗਿੱਛ, ਬੋਲੇ- ਸਭ ਡਰਾਮਾ ਹੈ, ਇਹੀ ਪੁਲਿਸ ਹੋਵੇਗੀ, ਭਗਵੰਤ ਮਾਨ ਵੀ ਇੱਥੇ ਹੀ ਆਵੇਗਾ
Behbal Kalan Firing Case : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਸਾਹਮਣੇ ਪੇਸ਼ ਹੋਏ। ਇਸ ਦੌਰਾਨ ਪੰਜਾਬ ਪੁਲਿਸ ਦੇ ਇੰਸਟੀਚਿਊਟ

Behbal Kalan Firing Case : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਸਾਹਮਣੇ ਪੇਸ਼ ਹੋਏ। ਇਸ ਦੌਰਾਨ ਪੰਜਾਬ ਪੁਲਿਸ ਦੇ ਇੰਸਟੀਚਿਊਟ ਵਿੱਚ ਉਨ੍ਹਾਂ ਤੋਂ ਕਰੀਬ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਪੁੱਛਗਿੱਛ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਅੱਜ ਮੈਨੂੰ ਚੌਥੀ ਵਾਰ ਬੁਲਾਇਆ ਗਿਆ ਹੈ। ਜਦੋਂ ਵੀ ਮੈਨੂੰ ਬੁਲਾਇਆ ਗਿਆ, ਮੈਂ ਹਰ ਵਾਰ ਸਮੇਂ 'ਤੇ ਹਾਜ਼ਰ ਹੋਇਆ ਹਾਂ। ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਕਿਸੇ ਵੀ ਜਾਂਚ ਵਿੱਚ ਅਸਲ ਦੋਸ਼ੀਆਂ ਨੂੰ ਫੜਿਆ ਜਾਣਾ ਚਾਹੀਦਾ ਹੈ ਪਰ ਇੱਥੇ ਦੋਸ਼ੀਆਂ ਨੂੰ ਫੜਨ ਲਈ ਨਹੀਂ, ਸਗੋਂ ਸਿਆਸੀ ਲੜਾਈ ਲਈ SIT ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ 11 ਸਾਲ ਹੋ ਚੁੱਕੇ ਹਨ। ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਅਤੇ ਪੰਜ ਸਾਲ ਮੌਜੂਦਾ ਸਰਕਾਰ ਦੇ ਹੋ ਗਏ ਪਰ ਅਜੇ ਤੱਕ SIT ਆਪਣੀ ਜਾਂਚ ਪੂਰੀ ਨਹੀਂ ਕਰ ਸਕੀ। ਉਨ੍ਹਾਂ ਕਿਹਾ, "ਜਦੋਂ ਕੋਈ ਕਤਲ ਹੁੰਦਾ ਹੈ ਤਾਂ ਦੋਸ਼ੀ ਜਲਦੀ ਫੜੇ ਜਾਂਦੇ ਹਨ, ਪਰ ਇੱਥੇ ਸਿਰਫ਼ ਮੀਡੀਆ ਨੂੰ ਦਿਖਾਉਣ ਲਈ ਸੁਖਬੀਰ ਬਾਦਲ ਨੂੰ ਬੁਲਾਇਆ ਜਾਂਦਾ ਹੈ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਸੁਖਬੀਰ ਬਾਦਲ ਨੇ ਅੱਗੇ ਕਿਹਾ, "ਇਹ ਸਭ ਡਰਾਮਾ ਹੈ। ਇਹ ਲੋਕ ਅਕਾਲੀ ਦਲ ਤੋਂ ਡਰ ਗਏ ਹਨ। ਅਕਾਲੀ ਦਲ ਨੇ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਇਹ ਜੋ ਮਰਜ਼ੀ ਕਰ ਲੈਣ। ਮੈਂ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਇਹੀ ਪੁਲਿਸ ਵਾਲੇ ਹੋਣਗੇ, ਇਹੀ ਥਾਂ ਹੋਵੇਗੀ ਅਤੇ ਭਗਵੰਤ ਮਾਨ ਵੀ ਇੱਥੇ ਹੀ ਆਵੇਗਾ। ਨਾ ਅਸੀਂ ਡਰਦੇ ਹਾਂ ਤੇ ਨਾ ਹੀ ਪਰਵਾਹ ਕਰਦੇ ਹਾਂ। ਉੱਥੇ ਜਾ ਕੇ ਸਿਰਫ਼ ਚਾਹ ਪਿਲਾਉਂਦੇ ਹਨ ਅਤੇ ਸਮੋਸੇ ਖਵਾਉਂਦੇ ਹਨ।
ਪੇਸ਼ੀ ਦੌਰਾਨ ਸਮਰਥਕਾਂ ਵੱਲੋਂ ਨਾਅਰੇਬਾਜ਼ੀ
ਸੁਖਬੀਰ ਬਾਦਲ ਦੀ ਪੇਸ਼ੀ ਦੌਰਾਨ ਮੀਂਹ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਪੰਜਾਬ ਪੁਲਿਸ ਇੰਸਟੀਚਿਊਟ ਦੇ ਬਾਹਰ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ। ਸਮਰਥਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਉੱਥੇ ਹੀ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ SIT ਨੇ 16 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਸੀ।
ਟ੍ਰੈਂਡਿੰਗ ਟੌਪਿਕ





















