Punjab News: ਪੰਜਾਬੀ ਨੌਜਵਾਨ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ! ਹੋਇਆ ਕੈਨੇਡਾ ਪੁਲਿਸ 'ਚ ਭਰਤੀ
ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ, ਪਿੰਡ ਪੱਖੋਂ ਕੇ ਦੇ ਨੌਜਵਾਨ ਸੁਖਚੈਨ ਸਿੰਘ ਢਿਲੋਂ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਨਾਮ ਚਮਕਾਇਆ ਹੈ।
Canada News: ਪੰਜਾਬੀਆਂ ਲਈ ਮਾਣ ਦੀ ਗੱਲ ਹੈ ਕਿ ਇੱਕ ਹੋਰ ਗੱਭਰੂ ਨੇ ਵਿਦੇਸ਼ ਦੀ ਧਰਤੀ ਉੱਤੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜੀ ਹਾਂ ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਪੱਖੋ ਕੇ ਦੇ ਨੌਜਵਾਨ ਸੁਖਚੈਨ ਸਿੰਘ ਢਿੱਲੋਂ ਨੇ ਕੈਨੇਡਾ ਪੁਲਿਸ ’ਚ ਭਰਤੀ ਹੋਇਆ ਹੈ। ਉਸ ਦੀ ਇਸ ਉਪਲੱਬਧੀ ਨੇ ਜਿੱਥੇ ਜ਼ਿਲ੍ਹਾ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਉਸ ਨੇ ਪੰਜਾਬ ਦਾ ਵੀ ਮਾਣ ਵੀ ਵਧਾਇਆ ਹੈ।
ਬਰਨਾਲਾ ਦੇ ਨਜ਼ਦੀਕੀ ਪਿੰਡ ਪੱਖੋ ਕੇ ਦਾ ਹੈ ਇਹ ਨੌਜਵਾਨ
ਸੁਖਚੈਨ ਸਿੰਘ ਬੰਤ ਸਿੰਘ ਢਿੱਲੋਂ ਦਾ ਪੋਤਾ ਹੈ ਅਤੇ ਉਸ ਦਾ ਜਨਮ ਪਿਤਾ ਰਾਮ ਸਿੰਘ ਢਿੱਲੋਂ ਤੇ ਮਾਤਾ ਪ੍ਰਿਤਪਾਲ ਕੌਰ ਦੀ ਕੁੱਖੋਂ ਹੋਇਆ। ਇਹ ਗੱਭਰੂ ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਪੱਖੋ ਕੇ ਦੇ ਨਾਲ ਸਬੰਧ ਰੱਖਦਾ ਹੈ।
ਹੋਰ ਪੜ੍ਹੋ : ਪੀਐਮ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਫੋਨ 'ਤੇ ਕੀਤੀ ਗੱਲ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
ਆਪਣੇ ਪੋਤੇ ਦੀ ਇਸ ਪ੍ਰਾਪਤੀ ’ਤੇ ਸੁਖਚੈਨ ਸਿੰਘ ਦੀ ਦਾਦੀ ਹਰਬੰਸ ਕੌਰ ਤੇ ਚਾਚਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ 6 ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਜਿੱਥੇ ਚੰਗੇਰੀ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਕੈਨੇਡਾ ਦਾ ਵਸਨੀਕ ਹੋ ਗਿਆ। ਉਹ ਹੁਣ ਆਪਣੀ ਮਿਹਨਤ ਸਦਕਾ ਕੈਨੇਡਾ ਦੇ ਸੂਬੇ ਟੋਰਾਂਟੋ ਦੀ ਪੁਲਿਸ ’ਚ ਭਰਤੀ ਹੋ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਸੁਨੇਹੇ
ਸੁਖਚੈਨ ਸਿੰਘ ਢਿੱਲੋਂ ਦੀ ਇਸ ਕਾਮਯਾਬੀ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ