Punjab news: SAD ਸੰਯੁਕਤ ਅਤੇ SAD ਬਾਦਲ ਹੋਏ ਇੱਕ, ਸੁਖਦੇਵ ਢੀਂਡਸਾ ਦੀ ਮੁੜ ਅਕਾਲੀ ਦਲ ‘ਚ ਹੋਈ ਵਾਪਸੀ
Sukhdev Singh Dhindsa: ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ।
Punjab news: ਪੰਜਾਬ ਦੀ ਸਿਆਸਤ 'ਚ ਅੱਜ ਬਹੁਤ ਵੱਡਾ ਦਿਨ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਲੇਵਾਂ ਹੋ ਗਿਆ ਹੈ, ਦੋਵੇ ਮੁੜ ਇਕੱਠੇ ਹੋ ਗਏ ਹਨ। ਦੱਸ ਦਈਏ ਕਿ ਮੁੜ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਪਿਛਲੇ ਦਿਨੀਂ ਦੋਹਾਂ ਦੀ ਮੀਟਿੰਗ ਵਿਚਾਲੇ ਬਣੀ ਸੀ ਸਹਿਮਤੀ
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ, ਜਿਸ ਵਿੱਚ ਦੋਵਾਂ ਵਿਚਾਲੇ ਸਮਝੌਤੇ ਲਈ ਸਹਿਮਤੀ ਬਣੀ ਸੀ।
ਇਹ ਵੀ ਪੜ੍ਹੋ: Ludhiana News: ਲੋਕ ਸਭਾ ਚੋਣਾਂ ਲਈ ਤਿਆਰ ਲੁਧਿਆਣਾ ! ਡੀਸੀ ਨੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ
ਸੁਖਦੇਵ ਢੀਂਡਸਾ ਨੇ ਅੱਜ ਕੀਤਾ ਐਲਾਨ
ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਦਿਨ ਆਪਣੇ ਪਾਰਟੀ ਦੇ ਲੀਡਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੀ ਰਾਏ ਲਈ ਅਤੇ ਅੱਜ ਸੁਖਦੇਵ ਢੀਂਡਸਾ ਨੇ ਕਾਨਫਰੈਂਸ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ: Punjab Budget: ਜਾਣੋ ਕੀ ਹੈ ਮਾਲਵਾ ਕੈਨਾਲ ਪ੍ਰਾਜੈਕਟ ਜਿਸ ਨਾਲ 1,78,000 ਏਕੜ ਰਕਬੇ ਨੂੰ ਮਿਲੇਗਾ ਲਾਭ