Punjab Politics: ਖਹਿਰਾ ਨੇ ਸਾਂਝੀ ਕੀਤੀ CM ਮਾਨ ਦੀ ਪੁਰਾਣੀ ਦੀ ਵੀਡੀਓ, ਕਿਹਾ-ਬੱਸ ਸ਼ਰਮ ਦਾ ਹੀ ਘਾਟਾ ਰਹਿ ਗਿਆ
ਖਹਿਰਾ ਨੇ ਲਿਖਿਆ ਕਿ ਦੋਸਤੋ, ਜਿਸ ਕੇਸ ਵਿੱਚ ਹੁਣ ਮੈਨੂੰ ਭਗਵੰਤ ਮਾਨ ਨੇ ਗਿਰਫ਼ਤਾਰ ਕਰਕੇ ਜੇਲ ਭੇਜਿਆ, ਉਸੇ ਕੇਸ ਬਾਰੇ ਜਦ ਮੈਂ 2017 ਵਿੱਚ LOP ਸੀ ਦੇਖੋ ਇਹ ਕੀ ਕਹਿ ਰਿਹਾ ਸੀ! ਬਸ ਸ਼ਰਮ ਦਾ ਹੀ ਘਾਟਾ ਰਹਿ ਗਿਆ ਹੈ
Punjab Politics: ਸੁਖਪਾਲ ਖਹਿਰਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਚੱਲ ਰਹੀ ਟਸਲ ਵਿੱਚ ਆਏ ਦਿਨ ਸ਼ਬਦੀ ਵਾਰ ਹੁੰਦੇ ਰਹਿੰਦੇ ਹਨ। ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਸਿੰਘ ਮਾਨ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸੁਖਪਾਲ ਖਹਿਰਾ ਨਾਲ ਧੱਕਾ ਹੋਇਆ ਹੈ। ਇਸ ਵੀਡੀਓ ਉਸ ਵੇਲੇ ਦੀ ਹੈ ਜਦੋਂ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤੇ ਭਗਵੰਤ ਮਾਨ ਸੰਗਰੂਰ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਸਨ।
This is the actual BADLAV if any in the functioning of @BhagwantMann & @AamAadmiParty as the NDPS case that I’m facing today is bcoz of my fearless working as LoP in 2017 and you can watch @BhagwantMann defending me then and calling it political vendetta but now taking a 360… pic.twitter.com/R8gF4PeXXp
— Sukhpal Singh Khaira (@SukhpalKhaira) February 18, 2024
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦਾ ਇਹੀ ਅਸਲ ਬਦਲਾਅ ਹੈ। ਜਿਵੇਂ ਕਿ ਜਿਸ ਐਨਡੀਪੀਐਸ ਕੇਸ ਦਾ ਮੈਂ ਅੱਜ ਸਾਹਮਣਾ ਕਰ ਰਿਹਾ ਹਾਂ, 2017 ਵਿੱਚ ਐਲਓਪੀ ਵਜੋਂ ਮੇਰੇ ਨਿਡਰ ਕੰਮ ਕਰਕੇ ਹੈ ਅਤੇ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਉਦੋਂ ਮੇਰਾ ਬਚਾਅ ਕਰ ਰਹੇ ਸੀ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਕਹਿੰਦੇ ਸੀ ਪਰ ਹੁਣ 360 ਡਿਗਰੀ ਦਾ ਮੋੜ ਲੈਂਦਿਆਂ ਮੈਨੂੰ ਉਸੇ ਕੇਸ ਵਿੱਚ ਬਹੁਤ ਮਹਿੰਗੇ ਪ੍ਰਾਈਵੇਟ ਵਕੀਲਾਂ ਦੀ ਭਰਤੀ ਕਰਕੇ ਕਰੋੜਾਂ ਰੁਪਏ ਖਰਚ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ!
ਖਹਿਰਾ ਨੇ ਲਿਖਿਆ ਕਿ ਦੋਸਤੋ, ਜਿਸ ਕੇਸ ਵਿੱਚ ਹੁਣ ਮੈਨੂੰ ਭਗਵੰਤ ਮਾਨ ਨੇ ਗਿਰਫ਼ਤਾਰ ਕਰਕੇ ਜੇਲ ਭੇਜਿਆ, ਉਸੇ ਕੇਸ ਬਾਰੇ ਜਦ ਮੈਂ 2017 ਵਿੱਚ LOP ਸੀ ਦੇਖੋ ਇਹ ਕੀ ਕਹਿ ਰਿਹਾ ਸੀ! ਬਸ ਸ਼ਰਮ ਦਾ ਹੀ ਘਾਟਾ ਰਹਿ ਗਿਆ ਹੈ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।