ਮਾਨ ਨੇ ਆਪਣੇ ਬਿਆਨ ਨੂੰ ਕੀਤਾ ਸਹੀ ਸਾਬਤ, "ਪੰਜਾਬ ਦੀ ਕਿਸੇ ਸਿੱਟ ਦਾ ਕੋਈ ਨਹੀਂ ਨਿਕਲਦਾ ਕੋਈ ਸਿੱਟਾ" -ਖਹਿਰਾ
ਸੁਖਪਾਲ ਖਹਿਰਾ ਨੇ ਵੀਡੀਓ ਸਾਂਝੀ ਕਰਕੇ ਲਿਖਿਆ, ਸ੍ਰੀ ਭਗਵੰਤ ਮਾਨ ਵੱਲੋਂ ਕਟਾਰੂਚੱਕ sex ਸਕੈਂਡਲ ਸੰਬੰਧੀ ਬਣਾਈ SIT (ਸਿੱਟਾਂ ਤਾਂ ਬੇਸਿੱਟਾ ਹੁੰਦੀਆਂ ਹਨ) ਨੂੰ ਮੇਰੇ ਚੰਦ ਸਵਾਲ
Punjab News: ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਪੀੜਤ ਕੇਸ਼ਵ ਕੁਮਾਰ ਨੇ ਹੁਣ ਯੂ-ਟਰਨ ਲੈ ਲਿਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੋਲ ਪੀੜਤ ਕੇਸ਼ਵ ਕੁਮਾਰ ਨੇ ਆਪਣੀ ਪਹਿਲੀ ਸ਼ਿਕਾਇਤ ਤੋਂ ਮੋੜਾ ਕੱਟਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਖ਼ਿਲਾਫ਼ ਕੋਈ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਸਾਂਝੀ ਕਰਕੇ ਨਿਸ਼ਾਨਾ ਸਾਧਿਆ ਹੈ।
ਸੁਖਪਾਲ ਖਹਿਰਾ ਨੇ ਵੀਡੀਓ ਸਾਂਝੀ ਕਰਕੇ ਲਿਖਿਆ, ਸ੍ਰੀ ਭਗਵੰਤ ਮਾਨ ਵੱਲੋਂ ਕਟਾਰੂਚੱਕ sex ਸਕੈਂਡਲ ਸੰਬੰਧੀ ਬਣਾਈ SIT (ਸਿੱਟਾਂ ਤਾਂ ਬੇਸਿੱਟਾ ਹੁੰਦੀਆਂ ਹਨ) ਨੂੰ ਮੇਰੇ ਚੰਦ ਸਵਾਲ -
1) ਕੀ ਸ਼ਿਕਾਇਤਕਰਤਾ ਕੇਸ਼ਵ ਦੇ ਪਿੱਛੇ ਹਟ ਜਾਣ ਨਾਲ ਕਟਾਰੂਚੱਕ ਵੱਲੋਂ ਕੀਤਾ ਗਿਆ ਬਦਫੈਲੀਆਂ ਦਾ ਜੁਰਮ ਖਤਮ ਹੋ ਜਾਂਦਾ ਹੈ?
2) ਕੀ IPC ਮੁਤਾਬਕ ਕੋਈ ਵੀ ਅਪਰਾਧ ਬਨਾਮ ਸਟੇਟ ਨਹੀਂ ਹੁੰਦਾ?
3) ਕੀ ਗਵਰਨਰ ਪੰਜਾਬ ਵੱਲੋਂ ਕਟਾਰੂਚੱਕ ਦੇ ਸੈਕਸ ਵੀਡੀਉ ਤਸਦੀਕ ਕੀਤੇ ਜਾਣ ਤੋਂ ਬਾਅਦ SIT ਉਨ੍ਹਾਂ ਨੂੰ ਝੂਠਲਾ ਰਹੀ ਹੈ?
4) ਕੀ ਇਹ ਦਲੀਲ ਕਿ ਕਟਾਰੂਚੱਕ ਖੁਦ SC ਹੈ ਉਸ ਨੂੰ ਕਿਸੇ ਹੋਰ ਗਰੀਬ SC ਦਾ ਸ਼ੋਸ਼ਣ ਕਰਨ ਦਾ ਅਧਿਕਾਰ ਦਿੰਦੀ ਹੈ?
5) SIT ਨੇ ਪਿਛਲੇ 45 ਦਿਨ ਵਿੱਚ ਕਸੂਰਵਾਰ ਕਟਾਰੂਚੱਕ ਨੂੰ ਕਿਉਂ ਨਹੀਂ ਬੁਲਾਇਆ ਅਤੇ ਉਸ ਨੂੰ ਉਸਦੀ ਬਦਫੈਲੀ ਦੀਆਂ ਵੀਡੀਉ ਕਿਉਂ ਨਹੀਂ ਦਿਖਾਈਆਂ?
ਅਸਲ ਵਿੱਚ ਹੁਣ ਭਗਵੰਤ ਮਾਨ ਨੇ ਆਪਣੇ ਉਸ ਬਿਆਨ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ “ਸਿੱਟਾਂ ਤਾਂ ਬੇਸਿਟਾ ਹੁੰਦੀਆਂ ਹਨ” -
ਸ਼੍ਰੀ @BhagwantMann ਵੱਲੋਂ ਕਟਾਰੂਚੱਕ sex ਸਕੈਂਡਲ ਸੰਬੰਧੀ ਬਣਾਈ SIT (ਸਿੱਟਾਂ ਤਾਂ ਬੇਸਿੱਟਾ ਹੁੰਦੀਆਂ ਹਨ) ਨੂੰ ਮੇਰੇ ਚੰਦ ਸਵਾਲ -
— Sukhpal Singh Khaira (@SukhpalKhaira) June 13, 2023
1) ਕੀ ਸ਼ਿਕਾਇਤਕਰਤਾ ਕੇਸ਼ਵ ਦੇ ਪਿੱਛੇ ਹਟ ਜਾਣ ਨਾਲ ਕਟਾਰੂਚੱਕ ਵੱਲੋਂ ਕੀਤਾ ਗਿਆ ਬਦਫੈਲੀਆਂ ਦਾ ਜੁਰਮ ਖਤਮ ਹੋ ਜਾਂਦਾ ਹੈ?
2) ਕੀ IPC ਮੁਤਾਬਕ ਕੋਈ ਵੀ ਅਪਰਾਧ ਬਨਾਮ ਸਟੇਟ ਨਹੀਂ ਹੁੰਦਾ?
3) ਕੀ… pic.twitter.com/1QQj9xbYMu
ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਤੇ ਪੀੜਤ ਨੇ ਆਪਣੀ ਲਿਖਤੀ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ। ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਾਈ ਅਤੇ ਪੀੜਤ ਨੇ ਲਿਖਤੀ ਰੂਪ ਵਿਚ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ।