ਪੜਚੋਲ ਕਰੋ

ਜਾਖੜ ਦਾ ਹੈਰਾਨੀਜਨਕ ਬਿਆਨ, "ਨਸ਼ੇ ਦੀ ਤੋਟ ਨਾਲ ਮਰ ਰਹੇ ਨੌਜਵਾਨ"

ਲੁਧਿਆਣਾ: ਨਸ਼ੇ ਦੀ ਵਰਤੋਂ ਨਾਲ ਪੰਜਾਬ ਵਿੱਚ ਆਏ ਦਿਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ 'ਤੇ ਵਿਰੋਧੀ ਧਿਰ ਦੇ ਹਮਲਿਆਂ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੈਪਟਨ ਦੇ ਪੱਖ ਵਿੱਚ ਨਿੱਤਰੇ। ਜਾਖੜ ਨੇ ਨੌਜਵਾਨਾਂ ਦੀ ਮੌਤ ਪਿੱਛੇ ਕਾਰਨ ਦੱਸਦਿਆਂ ਕਿਹਾ ਕਿ ਨਸ਼ੇ ਦੀ ਸਪਲਾਈ ਬੰਦ ਹੋਣ ਕਾਰਨ ਆਪਣੀ ਤੋਟ ਪੂਰੀ ਕਰਨ ਲਈ ਨੌਜਵਾਨ ਗ਼ਲਤ ਦਵਾਈਆਂ ਦੀ ਵਰਤੋਂ ਕਰ ਰਹੇ ਹਨ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣ ਵੇਲੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੂਬੇ ਚੋਂ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਆਪਣੀ ਸਹੁੰ ਨੂੰ ਪੂਰਨ ਤੌਰ 'ਤੇ ਨਿਭਾਇਆ ਹੈ।

ਅੱਜ ਲੁਧਿਆਣਾ 'ਚ ਜੀਐਸਟੀ ਦੇ ਇੱਕ ਸਾਲ ਪੂਰਾ ਹੋਣ ਦੇ ਸੰਬੰਧੀ ਸਰਕਟ ਹਾਊਸ ਵਿੱਚ ਵਪਾਰੀਆਂ ਤੇ ਉੱਦਮੀਆਂ ਦੇ ਨਾਲ ਇੱਕ ਮੀਟਿੰਗ ਨੂੰ ਸੰਬੋਧਿਤ ਕਰਨ ਉਪਰੰਤ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨ ਕਾਲ ਦੌਰਾਨ ਨਸ਼ੇ ਦੀ ਸਪਲਾਈ ਆਮ ਸੀ ਜਿਸ ਕਰਕੇ ਨੌਜਵਾਨਾਂ ਨੂੰ ਖੁੱਲ੍ਹੇਆਮ ਨਸ਼ਾ-ਪੱਤਾ ਮਿਲਦਾ ਰਿਹਾ। ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦਿਆਂ ਹੀ ਨਸ਼ੇ ਦੀ ਸਪਲਾਈ 'ਤੇ ਰੋਕ ਲਾ ਦਿੱਤੀ। ਸੁਨੀਲ ਜਾਖੜ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਬੰਦ ਹੋਣ ਕਾਰਨ ਨੌਜਵਾਨ ਹੁਣ ਗਲਤ ਕਿਸਮ ਦੀਆਂ ਦਵਾਈਆਂ ਦਾ ਸੇਵਨ ਕਰ ਰਹੇ ਹਨ ਜਿਸ ਕਾਰਨ ਉਹ ਮੌਤ ਦਾ ਸ਼ਿਕਾਰ ਹੋ ਰਹੇ ਹਨ।

ਜਾਖੜ ਨੇ ਕਿਹਾ ਕਿ ਸਰਕਾਰ ਇਸ ਨੂੰ ਲੈਕੇ ਚਿੰਤਤ ਹੈ ਤੇ ਇਨ੍ਹਾਂ ਦਵਾਈਆਂ ਤੇ ਵੀ ਰੋਕ ਲਾਉਣ ਲਈ ਸਖਤ ਕਦਮ ਚੁੱਕੇਗੀ। ਔਰਤਾਂ ਦੇ ਵੀ ਨਸ਼ੇ ਦੀ ਲਪੇਟ ਚ ਆਉਣ ਬਾਰੇ ਪੁੱਛੇ ਜਾਣ ਤੇ ਜਾਖੜ ਨੇ ਇਸ ਪਿੱਛੇ ਵੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿ ਇਨ੍ਹਾਂ ਦੇ ਰਾਜ ਦੌਰਾਨ ਨੇਤਾਵਾਂ ਤੇ ਅਧਿਕਾਰੀਆਂ ਦੁਆਰਾ ਸੋਸ਼ਣ ਦਾ ਸਿਕਾਰ ਹੋਈਆਂ ਔਰਤਾਂ ਹੁਣ ਸਾਹਮਣੇ ਆ ਕੇ ਬੋਲ ਰਹੀਆਂ ਹਨ ਤੇ ਕੈਪਟਨ ਸਰਕਾਰ ਅਜਿਹੇ ਕਿਸੇ ਵੀ ਨੇਤਾ ਤੇ ਅਧਿਕਾਰੀ ਨੂੰ ਬਖਸ਼ੇਗੀ ਨਹੀਂ।

ਜੀਐਸਟੀ ਦਾ ਇੱਕ ਸਾਲ ਪੂਰਾ ਹੋਣ ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਅੱਜ ਜੀਐਸਟੀ ਦੇ ਇੱਕ ਸਾਲ ਪੂਰਾ ਹੋਣ ਤੇ ਵਪਾਰੀ-ਉੱਦਮੀ ਵਰਗ ਇਸਨੂੰ ਜੀਐਸਟੀ ਦੀ ਬਰਸੀ ਦੇ ਤੌਰ 'ਤੇ ਮਨਾ ਰਿਹਾ ਐ । ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਹਿਤੈਸ਼ੀ ਕਹਾਉਂਦੀ ਜਾਂਦੀ ਭਾਰਤੀ ਜਨਤਾ ਪਾਰਟੀ ਨੇ ਵਪਾਰੀਆਂ ਤੇ ਉੱਦਮੀਆਂ, ਕਿਸਾਨਾਂ ਸਣੇ ਹਰ ਵਰਗ ਭਾਰੀ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਵੇਲੇ ਰਾਹੁਲ ਗਾਂਧੀ ਨੇ ਜੀਐਸਟੀ ਦੇ ਸਮਰਥਨ ਵਿੱਚ ਵੱਧ ਤੋਂ ਵੱਧ 18 ਫ਼ੀਸਦੀ ਟੈਕਸ ਤੇ ਤਿੰਨ ਸਲੈਬ ਦੀ ਗੱਲ ਕਹੀ ਸੀ ਜਿਸਨੂੰ ਅੱਜ ਜਾਣੇ ਮਾਣੇ ਅਰਥ ਸ਼ਾਸਤਰੀ ਸੁਬਰਾਮਨੀਅਮ ਵੀ ਸਮਰਥਨ ਦੇ ਰਹੇ ਹਨ।

ਇਸ ਮੌਕੇ ਜਾਖੜ ਨੇ ਕਿਹਾ ਕਿ ਅੱਜ ਵਪਾਰੀ ਵਰਗ 'ਚ ਹਾਹਾਕਾਰ ਵਾਲੀ ਨੌਬਤ ਹੈ ਤੇ ਇਸ ਦਾ ਖਾਮਿਆਜਾ ਮੋਦੀ ਸਰਕਾਰ ਨੂੰ 2019 'ਚ ਭੁਗਤਨਾ ਪਵੇਗਾ। ਪੰਜਾਬ ਵਿੱਚ ਵਾਅਦੇ ਦੇ ਬਾਵਜੂਦ ਇੰਡਸਟਰੀ ਨੂੰ ਪੰਜ ਰੁਪਏ ਬਿਜਲੀ ਨਾ ਮਿਲਣ ਬਾਰੇ ਪੱਛੇ ਜਾਣ ਤੇ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਤੇ ਦੋਸ਼ ਮੜਦਿਆਂ ਕਿਹਾ ਕਿ ਪਿਛਲੀ ਸਰਕਾਰ 28 ਲੱਖ ਕਰੋੜ ਰੁਪਏ ਦਾ ਕਰਜ਼ ਛੱਡ ਕੇ ਗਈ ਹੈ ਜਿਸ ਕਾਰਨ ਸਰਕਾਰ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਫਿਰ ਵੀ ਇਸ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Amritsar 'ਚ ਫ਼ੂਡ ਡਿਲੀਵਰੀ ਬੁਆਏ ਦੀ ਹੱਤਿਆ , ਬੇਸਮੈਂਟ 'ਚੋਂ ਮਿਲੀ ਲਾਸ਼, 2 ਦਿਨਾਂ ਤੋਂ ਸੀ ਲਾਪਤਾ
Amritsar 'ਚ ਫ਼ੂਡ ਡਿਲੀਵਰੀ ਬੁਆਏ ਦੀ ਹੱਤਿਆ , ਬੇਸਮੈਂਟ 'ਚੋਂ ਮਿਲੀ ਲਾਸ਼, 2 ਦਿਨਾਂ ਤੋਂ ਸੀ ਲਾਪਤਾ
Abohar 'ਚ 2 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ , ਬ੍ਰੈਡ ਸਪਲਾਈ ਕਰਨ ਵਾਲੀ ਗੱਡੀ ਨੇ ਮਾਰੀ ਟੱਕਰ
Abohar 'ਚ 2 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ , ਬ੍ਰੈਡ ਸਪਲਾਈ ਕਰਨ ਵਾਲੀ ਗੱਡੀ ਨੇ ਮਾਰੀ ਟੱਕਰ
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਆਮ ਆਦਮੀ ਪਾਰਟੀ ਨੇ 3 ਆਗੂਆਂ ਨੂੰ ਪਾਰਟੀ ਤੋਂ ਕੱਢਿਆ ਬਾਹਰ; ਜਾਣੋ ਵਜ੍ਹਾ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਆਮ ਆਦਮੀ ਪਾਰਟੀ ਨੇ 3 ਆਗੂਆਂ ਨੂੰ ਪਾਰਟੀ ਤੋਂ ਕੱਢਿਆ ਬਾਹਰ; ਜਾਣੋ ਵਜ੍ਹਾ...
DM ਗਗਨਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਜਪਾ ਵਲੋਂ 4 ਅਪ੍ਰੈਲ ਨੂੰ ਦਿੱਤਾ ਜਾਵੇਗਾ ਧਰਨਾ- ਸੁਨੀਲ ਜਾਖੜ
DM ਗਗਨਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਜਪਾ ਵਲੋਂ 4 ਅਪ੍ਰੈਲ ਨੂੰ ਦਿੱਤਾ ਜਾਵੇਗਾ ਧਰਨਾ- ਸੁਨੀਲ ਜਾਖੜ

ਵੀਡੀਓਜ਼

CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ
“ਦੇਸ਼ ‘ਚ ਸਿਰਫ਼ ਘੋਟਾਲੇ ਹੀ ਕੀਤੇ” — CM ਮਾਨ ਦਾ BJP ‘ਤੇ ਵੱਡਾ ਹਮਲਾ
PM ਮੋਦੀ ਨੂੰ CM ਮਾਨ ਨੇ ਕੀ ਕਹਿ ਦਿੱਤਾ? ਵੱਡਾ ਬਿਆਨ ਆਇਆ ਸਾਹਮਣੇ
ਅਸੀਂ ਦੇਵਾਂਗੇ 3100 ਰੁਪਏ ਪੈਂਸ਼ਨ!” — ਸੁਖਬੀਰ ਬਾਦਲ ਦਾ ਵੱਡਾ ਐਲਾਨ
ਲੈਂਡ ਪੂਲਿੰਗ ‘ਤੇ ਰਾਜਨੀਤੀ ਗਰਮ! ਸੁਖਬੀਰ ਬਾਦਲ ਨੇ ਕੀ ਕਿਹਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Candidates List: ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਲਿਸਟ 'ਚ ਦਿੱਗਜ ਆਗੂਆਂ ਦੇ ਨਾਮ ਸ਼ਾਮਲ; ਜਾਣੋ ਕੌਣ...
ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਲਿਸਟ 'ਚ ਦਿੱਗਜ ਆਗੂਆਂ ਦੇ ਨਾਮ ਸ਼ਾਮਲ; ਜਾਣੋ ਕੌਣ...
Big News: ਸਿਆਸੀ ਜਗਤ ਤੋਂ ਵੱਡੀ ਖਬਰ, BJP ਪ੍ਰਧਾਨ ਨੇ MLA ਅਹੁਦੇ ਤੋਂ ਦਿੱਤਾ ਅਸਤੀਫ਼ਾ; ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ...
ਸਿਆਸੀ ਜਗਤ ਤੋਂ ਵੱਡੀ ਖਬਰ, BJP ਪ੍ਰਧਾਨ ਨੇ MLA ਅਹੁਦੇ ਤੋਂ ਦਿੱਤਾ ਅਸਤੀਫ਼ਾ; ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ...
Congress MP Accident: ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
Shiromani Akali Dal ਨੂੰ ਵੱਡਾ ਝਟਕਾ , SGPC ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਰਮਨਦੀਪ ਸਿੰਘ ਭਰੋਵਾਲ ਅਤੇ ਅਵਤਾਰ ਸਿੰਘ ਕਾਮੇਵਾਲ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ 
Shiromani Akali Dal ਨੂੰ ਵੱਡਾ ਝਟਕਾ , SGPC ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਰਮਨਦੀਪ ਸਿੰਘ ਭਰੋਵਾਲ ਅਤੇ ਅਵਤਾਰ ਸਿੰਘ ਕਾਮੇਵਾਲ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ 
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ-ਅਕਾਲੀ ਦਲ ਅਤੇ BJP ਨੂੰ ਵੱਡਾ ਝਟਕਾ; ਵੱਡੀ ਗਿਣਤੀ 'ਚ ਕਈ ਆਗੂ ‘ਆਪ’ 'ਚ ਹੋਏ ਸ਼ਾਮਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ-ਅਕਾਲੀ ਦਲ ਅਤੇ BJP ਨੂੰ ਵੱਡਾ ਝਟਕਾ; ਵੱਡੀ ਗਿਣਤੀ 'ਚ ਕਈ ਆਗੂ ‘ਆਪ’ 'ਚ ਹੋਏ ਸ਼ਾਮਲ...
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
Embed widget