(Source: Poll of Polls)
Breaking : ਕਾਂਗਰਸ ਦੇ ਕਲੇਸ਼ ਵਿਚਾਲੇ ਬੋਲੇ ਸੁਨੀਲ ਜਾਖੜ, ਕਾਂਗਰਸ ਛੱਡਣ ਬਾਰੇ ਕੀਤਾ ਸਪਸ਼ਟ
ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਹੋਈ ਵੋਟਿੰਗ 'ਚ ਵੀ ਜਾਖੜ ਨੂੰ ਸ਼ਾਮਲ ਨਹੀਂ ਕੀਤਾ ਹੈ। ਜਾਖੜ ਕਾਫੀ ਸਮੇਂ ਤੋਂ ਕਈ ਮੁੱਦਿਆਂ ਨੂੰ ਬੇਬਾਕੀ ਨਾਲ ਉਠਾ ਰਹੇ ਹਨ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਐਤਵਾਰ ਨੂੰ ਪਾਰਟੀ ਛੱਡਣ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ 'ਚ ਵਾਪਰੇ ਘਟਨਾਕ੍ਰਮ ਤੋਂ ਦੁਖੀ ਹਨ ਤੇ ਇਸੇ ਕਾਰਨ ਪਾਰਟੀ ਛੱਡਣ ਜਾ ਰਹੇ ਹਨ। ਜਾਖੜ ਨੇ ਸਪਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡ ਰਹੇ।
ਜਾਖੜ ਨੇ ਐਤਵਾਰ ਨੂੰ ਕਿਹਾ, "ਮੈਂ ਅਜੇ ਵੀ ਕਾਂਗਰਸ ਦਾ ਹਿੱਸਾ ਹਂ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਪਾਰਟੀ ਪ੍ਰਤੀ ਮੇਰੀ ਵਚਨਬੱਧਤਾ 'ਤੇ ਸ਼ੱਕ ਕਰਨ ਵਾਲੇ ਮੇਰੇ ਖ਼ਿਲਾਫ਼ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ।" ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਲਈ ਸਰਗਰਮੀ ਨਾਲ ਪ੍ਰਚਾਰ ਨਹੀਂ ਕਰ ਰਹੇ ਹਨ, ਕਿਉਂਕਿ ਉਹ ਚੋਣ ਨਹੀਂ ਲੜ ਰਹੇ।
ਦਰਅਸਲ, ਬੀਤੇ ਕੁੱਝ ਦਿਨ ਤੋਂ ਜਾਖੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ ਸਾਲ ਸਤੰਬਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਹੱਕ 'ਚ 40 ਤੋਂ ਵੱਧ ਵਿਧਾਇਕਾਂ ਨੇ ਸਮਰਥਨ ਦਿੱਤਾ ਸੀ, ਜਿਸ ਨਾਲ ਸਿਆਸੀ ਹਲਕਿਆਂ 'ਚ ਤਰਥੱਲੀ ਮਚ ਗਈ ਸੀ।
ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਹੋਈ ਵੋਟਿੰਗ 'ਚ ਵੀ ਜਾਖੜ ਨੂੰ ਸ਼ਾਮਲ ਨਹੀਂ ਕੀਤਾ ਹੈ। ਜਾਖੜ ਕਾਫੀ ਸਮੇਂ ਤੋਂ ਕਈ ਮੁੱਦਿਆਂ ਨੂੰ ਬੇਬਾਕੀ ਨਾਲ ਉਠਾ ਰਹੇ ਹਨ ਜਿਸ ਕਰਕੇ ਚਰਚਾ ਚੱਲੀ ਸੀ ਕਿ ਉਹ ਪਾਰਟੀ ਛੱਡ ਸਕਦੇ ਹਨ।
ਦੱਸ ਦੇਈਏ ਕਿ ਪੰਜਾਬ ਦੀ 117 ਵਿਧਾਨ ਸਭਾ ਸੀਟਾਂ ਲਈ 20 ਫ਼ਰਵਰੀ ਨੂੰ ਵੋਟਾਂ ਪੈਣਗੀਆਂ। ਜਾਖੜ ਨੂੰ ਮਈ 2017 'ਚ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸਾਲ 2017 ਤੋਂ ਲੈ ਕੇ ਪਿਛਲੇ ਸਾਲ ਜੁਲਾਈ 'ਚ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਥਾਂ ਲੈਣ ਤੱਕ ਉਹ ਇਸ ਅਹੁਦੇ 'ਤੇ ਰਹੇ ਸਨ।