ਪ੍ਰਦੂਸ਼ਣ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਦੇ ਮੁੱਖ ਸਕੱਤਰ ਨੂੰ ਸੁਪਰੀਮ ਕੋਰਟ ਨੇ ਲਾਹਨਤ ਪਾਈ ਤੇ ਕਿਹਾ ਕਿ ਅਸੀਂ ਤੁਹਾਨੂੰ ਮੁਅੱਤਲ ਕਰ ਦਵਾਂਗੇ। ਤੁਸੀਂ ਕਿਸ ਗੱਲ ਦੇ ਮੁੱਖ ਸਕੱਤਰ ਹੋ? ਸਾਰਾ ਅਮਲਾ ਲਾ ਦਿਓ, ਸਾਧਨ ਲਾ ਦਿਓ, ਪਰ ਹੁਣ ਪਰਾਲੀ ਨਹੀਂ ਸੜਨੀ ਚਾਹੀਦੀ, ਮਸ਼ੀਨ ਖਰੀਦਣ ਤੇ ਉਸ ਨੂੰ ਕਿਸਾਨਾਂ ਨੂੰ ਦੇਣ ਲਈ ਰੋਡ ਮੈਪ ਪੇਸ਼ ਕਰੋ।
ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅੱਜ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦੇ ਮਾਮਲੇ ਦੀ ਸੁਣਵਾਈ ਹੋਈ। ਪ੍ਰਦੂਸ਼ਣ ਦੇ ਮੁੱਦੇ 'ਤੇ ਅਦਾਲਤ ਨੇ ਸਖਤ ਸਟੈਂਡ ਲਿਆ। ਪੰਜਾਬ, ਹਰਿਆਣਾ ਤੇ ਯੂਪੀ ਦੇ ਮੁੱਖ ਸਕੱਤਰ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਦੁਪਹਿਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਤੋਂ ਰੋਕਣ ਵਿੱਚ ਅਸਫਲ ਰਹਿਣ ਲਈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੀ ਕਾਫੀ ਝਾੜ ਕੀਤੀ।
ਪੰਜਾਬ ਦੇ ਮੁੱਖ ਸਕੱਤਰ ਨੂੰ ਸੁਪਰੀਮ ਕੋਰਟ ਨੇ ਲਾਹਨਤ ਪਾਈ ਤੇ ਕਿਹਾ ਕਿ ਅਸੀਂ ਤੁਹਾਨੂੰ ਮੁਅੱਤਲ ਕਰ ਦਵਾਂਗੇ। ਤੁਸੀਂ ਕਿਸ ਗੱਲ ਦੇ ਮੁੱਖ ਸਕੱਤਰ ਹੋ? ਸਾਰਾ ਅਮਲਾ ਲਾ ਦਿਓ, ਸਾਧਨ ਲਾ ਦਿਓ, ਪਰ ਹੁਣ ਪਰਾਲੀ ਨਹੀਂ ਸੜਨੀ ਚਾਹੀਦੀ, ਮਸ਼ੀਨ ਖਰੀਦਣ ਤੇ ਉਸ ਨੂੰ ਕਿਸਾਨਾਂ ਨੂੰ ਦੇਣ ਲਈ ਰੋਡ ਮੈਪ ਪੇਸ਼ ਕਰੋ।
ਜਸਟਿਸ ਅਰੁਣ ਮਿਸ਼ਰਾ ਨੇ ਇਸ ਬੈਂਚ ਦੀ ਸੁਣਵਾਈ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਕੀ ਤੁਹਾਡੇ ਕੋਲ ਫੰਡ ਹਨ? ਜੇ ਤੁਹਾਡੇ ਕੋਲ ਨਹੀਂ, ਤਾਂ ਸਾਨੂੰ ਦੱਸੋ। ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਅਸੀਂ ਤੁਹਾਨੂੰ ਫੰਡ ਦੇਵਾਂਗੇ। ਜਸਟਿਸ ਮਿਸ਼ਰਾ ਨੇ ਇਹ ਵੀ ਕਿਹਾ ਕਿ ਅਸੀਂ ਪਰਾਲੀ ਸਾੜਨ ਦੇ ਮੁੱਦੇ ‘ਤੇ ਤੁਰੰਤ ਕਾਰਵਾਈ ਚਾਹੁੰਦੇ ਹਾਂ। ਅਜਿਹਾ ਲੱਗਦਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਤੇ ਅਧਿਕਾਰੀਆਂ ਵਿੱਚ ਕੋਈ ਤਾਲਮੇਲ ਨਹੀਂ।