ਨਵੀਂ ਦਿੱਲੀ-ਸੋਸ਼ਲ ਮੀਡੀਆ 'ਚ ਵਾਇਰਲ ਹੋਏ ਇਕ ਵੀਡੀਓ 'ਚ ਸਾਊਦੀ ਅਰਬ ਦੇ ਦਵਾਦਮੀ ਸ਼ਹਿਰ 'ਚ ਫਸੀ ਇਕ ਪੰਜਾਬੀ ਲੜਕੀ ਦੀ ਮਦਦ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਾਹਮਣੇ ਆਈ ਹੈ।

ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਟਵੀਟ ਕਰ ਸਾਊਦੀ ਅਰਬ 'ਚ ਭਾਰਤੀ ਅਧਿਕਾਰੀਆਂ ਨੂੰ ਤੁਰੰਤ ਇਸ ਲੜਕੀ ਦੀ ਮਦਦ ਕਰਨ ਲਈ ਕਿਹਾ ਹੈ। ਵੀਡੀਓ 'ਚ ਰੋਂਦੀ-ਕਰਲਾਉਂਦੀ ਇਹ ਲੜਕੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰ ਭਗਵੰਤ ਮਾਨ ਤੋਂ ਮਦਦ ਮੰਗ ਰਹੀ ਹੈ।

[embed]https://twitter.com/SushmaSwaraj/status/917974420160958464?[/embed]

ਵੀਡੀਓ 'ਚ ਇਹ ਲੜਕੀ ਰੋਂਦਿਆਂ ਕਹਿ ਰਹੀ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਇਥੋਂ ਕੱਢਿਆ ਜਾਵੇ ਨਹੀਂ ਤਾਂ ਇਹ ਲੋਕ ਉਸ ਨੂੰ ਮਾਰ ਦੇਣਗੇ। ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਕਈ-ਕਈ ਦਿਨ ਖਾਣਾ ਨਹੀਂ ਦਿੱਤਾ ਜਾਂਦਾ, ਮਾਰਕੁੱਟ ਕਰਦਿਆਂ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ ਤੇ ਕਮਰੇ ਨੂੰ ਬਾਹਰ ਤੋਂ ਤਾਲਾ ਲਗਾ ਦਿੱਤਾ ਜਾਂਦਾ ਹੈ।

ਪੰਜਾਬ ਦੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਇਹ ਲੜਕੀ ਪੰਜਾਬ ਦੇ ਲੜਕੇ-ਲੜਕੀਆਂ ਨੂੰ ਚੌਕਸ ਕਰਦਿਆਂ ਕਹਿ ਰਹੀ ਹੈ ਕਿ ਉੁਹ ਭੁੱਲ ਕੇ ਵੀ ਸਾਊਦੀ ਅਰਬ ਨਾ ਆਉਣ, ਕਿਉਂਕਿ ਇਥੇ ਸ਼ੋਸ਼ਣ ਹੀ ਨਹੀਂ, ਹੁੰਦਾ ਸਗੋਂ ਬੇਹੱਦ ਤਸੀਹੇ ਵੀ ਦਿੱਤੇ ਜਾਂਦੇ ਹਨ।