ਤਰਨ ਤਾਰਨ: ਇੱਥੋਂ ਦੇ ਨੇੜਲੇ ਪਿੰਡ ਵਲਟੋਹਾ ਵਿੱਚ ਸੋਮਵਾਰ ਦੁਪਹਿਰ ਵੇਲੇ ਦੋ ਨੌਜਵਾਨਾਂ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ। ਦੋਵਾਂ ਨੌਜਵਾਨਾਂ ਦੀ ਪਛਾਣ ਜਰਮਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ ਹੈ। ਦੇਵੋਂ ਜਣੇ ਵਲਟੋਹਾ ਦੇ ਹੀ ਰਹਿਣ ਵਾਲ ਹਨ।

ਹਾਸਲ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਮਰਕੋਟ ਤੋਂ ਪਿੰਡ ਵਲਟੋਹਾ ਨੂੰ ਜਾ ਰਹੇ ਸੀ। ਇਸੇ ਦੌਰਾਨ ਅਚਾਨਕ ਰਸਤੇ 'ਚ ਅੱਗੋਂ ਆਉਂਦੇ ਮੋਟਰਸਾਈਕਲ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਦੋਵੇਂ ਸੜਕ 'ਤੇ ਡਿੱਗ ਪਏ। ਇਸ ਮਗਰੋਂ ਪਿੱਛੋਂ ਆਉਂਦੇ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ ਜਿਸ ਨਾਲ ਦੋਵਾਂ ਜਣਿਆਂ ਦੀ ਮੌਤ ਹੋ ਗਈ।