ਤਰਨ ਤਾਰਨ: ਸਥਾਨਕ ਪੁਲਿਸ ਨੇ ਹਥਿਆਰਾਂ ਦੀ ਨੋਕ 'ਤੇ ਰਾਤ ਵੇਲੇ ਅੱਧੀ ਰਾਤ ਟਰੱਕ ਵਾਲਿਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੰਜ ਮੈਂਬਰੀ ਇਸ ਗਰੋਹ ਦੇ 3 ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਅਜਾਇਬ ਸਿੰਘ, ਰਛਪਾਲ ਸਿੰਘ ਤੇ ਗੁਰਭੇਜ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਸਾਥੀ ਗੁਰਸਾਜਨ ਸਿੰਘ ਤੇ ਗੁਰਲਾਲ ਸਿੰਘ ਫਰਾਰ ਹੋ ਗਏ ਹਨ।


ਤਰਨ ਤਾਰਨ ਦੇ ਐਸਪੀਡੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਗਰੋਹ ਰਾਤ ਵੇਲੇ ਸੇਲਜ਼ ਟੈਕਸ ਵਿਭਾਗ ਦੇ ਅਧਿਕਾਰੀ ਬਣ ਕੇ ਅੱਧੀ ਰਾਤ ਨੂੰ ਟਰੱਕ ਚਾਲਕਾਂ ਜਾਂ ਹੋਰ ਵਾਹਨ ਚਾਲਕਾਂ ਨੂੰ ਰੋਕਦੇ ਸੀ ਤੇ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਨੂੰ ਲੁੱਟ ਲੈਂਦੇ ਸੀ।


ਪੁਲਿਸ ਨੇ ਇਸ ਗਰੋਹ ਦੇ ਤਿੰਨ ਮੈਂਬਰ ਫੜ ਲਏ ਹਨ। ਇਸ ਗਰੋਹ ਦੇ ਸਰਗਨਾ ਦਾ ਨਾਂ ਅਜਾਇਬ ਸਿੰਘ ਹੈ। ਉਸ ਕੋਲ ਬਲੈਰੋ ਕਾਰ ਸੀ ਜਿਸ ਨੂੰ ਉਹ ਲੁੱਟ ਲਈ ਇਸਤੇਮਾਲ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਲਿਆ ਜਾਏਗਾ।