Punjab News: ਆਪ ਦਾ ਨਵਾਂ ਬਦਲਾਅ ! ਪੰਜਾਬ ਦੇ ਜੁਆਕਾਂ ਨੂੰ ਹੁਣ ਨਹੀਂ ਮਿਲੇਗੀ ਸਿੱਖਿਆ, ਅਧਿਆਪਕਾਂ ਨੂੰ ਮਾਨ ਸਰਕਾਰ ਨੇ ਬਣਾਇਆ ਆਪਣੇ ਪ੍ਰਚਾਰਕ !
ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਚਲੇ ਗਏ। ਅੱਜ ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਹੁਕਮ ਕਿਵੇਂ ਜਾਰੀ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਖਾਤੇ ਬਣਾਉਣੇ ਚਾਹੀਦੇ ਹਨ,

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵਾਂਸ਼ਹਿਰ ਵਿੱਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ (AAP) ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਸਰਕਾਰ ਇਸਨੂੰ ਸਿੱਖਿਆ ਕ੍ਰਾਂਤੀ ਕਹਿ ਰਹੀ ਹੈ ਪਰ ਇਸ ਦੌਰਾਨ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਸਰਕਾਰ ਕਸੂਤੀ ਘਿਰਦੀ ਜਾਪਦੀ ਹੈ।
The social media-obsessed @BhagwantMann govt is now using teachers as its IT cell to boost his image.
— Pargat Singh (@PargatSOfficial) April 6, 2025
Teachers have been instructed to create X (Twitter) accounts, use AAP’s hashtag #PunjabSikhyaKranti, and post only positive updates — all to portray basic school repair work as… pic.twitter.com/xaCUZGgGjb
ਇਸ ਨੂੰ ਲੈ ਕੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੋਸ਼ਲ ਮੀਡੀਆ ਦੀ ਲਤ ਵਿਚ ਫਸੀ ਭਗਵੰਤ ਮਾਨ ਸਰਕਾਰ ਹੁਣ ਆਪਣੀ ਵਾਹ-ਵਾਹ ਲਈ ਅਧਿਆਪਕਾਂ ਨੂੰ ਵੀ IT ਸੈੱਲ ਵਜੋਂ ਵਰਤ ਰਹੀ ਹੈ। ਅਧਿਆਪਕਾਂ ਨੂੰ X (ਟਵਿੱਟਰ) ਅਕਾਊਂਟ ਬਣਾਉਣ, #PunjabSikhyaKranti ਹੈਸ਼ਟੈਗ ਵਰਤਣ ਤੇ ਸਿਰਫ਼ ਸਕਾਰਾਤਮਕ ਪੋਸਟਾਂ ਕਰਨ ਦੇ ਹੁਕਮ ਦਿੱਤੇ ਗਏ ਹਨ—ਤਾਂ ਕਿ ਸਕੂਲਾਂ ਦੀ ਰੂਟੀਨ ਆਮ ਮੁਰੰਮਤ ਨੂੰ ਵੀ “ਕ੍ਰਾਂਤੀ” ਵਜੋਂ ਦਿਖਾਇਆ ਜਾ ਸਕੇ! ਇਹ ਸਿੱਖਿਆ ਕ੍ਰਾਂਤੀ ਨਹੀਂ, ਸਰਕਾਰੀ ਪ੍ਰਚਾਰ ਮੁਹਿੰਮ ਹੈ!
ਇਸ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਡੇਢ ਮਿੰਟ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਚਲੇ ਗਏ। ਅੱਜ ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਹੁਕਮ ਕਿਵੇਂ ਜਾਰੀ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਖਾਤੇ ਬਣਾਉਣੇ ਚਾਹੀਦੇ ਹਨ, ਨਾਲ ਹੀ, ਜਦੋਂ ਵੀ ਉਨ੍ਹਾਂ ਦਾ ਕੋਈ ਮੰਤਰੀ ਜਾਂ ਵਿਧਾਇਕ ਸਕੂਲ ਆਉਂਦਾ ਹੈ, ਤਾਂ ਉਸਦਾ ਸਿੱਧਾ ਪ੍ਰਸਾਰਣ ਕਰੋ। ਇਸਦਾ ਮਤਲਬ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਬਣ ਗਿਆ ਹੈ। ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ, ਅਧਿਆਪਕ ਉਨ੍ਹਾਂ ਦੀਆਂ ਵੀਡੀਓ ਬਣਾਉਣਗੇ ਤਾਂ ਬੱਚੇ ਕਿਵੇਂ ਪੜ੍ਹਨਗੇ? ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ।
This isn’t Sikhya Kranti
— Manjinder Singh Sirsa (@mssirsa) April 7, 2025
It’s Shiksha ki Chita.
Shocking misuse of teachers in Punjab!
They’re now being turned into AAP’s social media team… asked to create X accounts, post propaganda, livestream MLA events❗️
Not educators anymore; just tools for self-glorification of… pic.twitter.com/5fzC5QH3k3






















