ਹੁਸ਼ਿਆਰਪੁਰ: ਸੂਬੇ ਭਰ ਵਿੱਚੋਂ ਐਸਐਸਏ ਰਮਸਾ ਅਧਿਆਪਕ ਆਪਣੀਆਂ ਮੰਗਾਂ ਦੀ ਪੂਰਤੀ ਨਾ ਕਰਨ ਦੇ ਰੋਸ ਵਜੋਂ ਅੱਜ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ਨੂੰ ਘੇਰਨ ਪਹੁੰਚ ਗਏ। ਇਸ ਦੌਰਾਨ ਪੁਲਿਸ ਨੇ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਧਿਰਾਂ ਵਿੱਚ ਧੱਕਾ-ਮੁੱਕੀ ਵੀ ਹੋਈ।


ਇਹ ਵੀ ਪੜ੍ਹੋ- ਸਰਕਾਰੀ ਫੁਰਮਾਨ ਮੰਨਵਾਉਣ ਸਕੂਲਾਂ 'ਚ ਪੁਲਿਸ ਦਾ ਐਕਸ਼ਨ, ਡੀਈਓ 'ਤੇ ਥੱਪੜ ਮਾਰਨ ਦੇ ਇਲਜ਼ਾਮ, ਬੱਚੇ ਖ਼ੌਫਜ਼ਦਾ ਤੇ ਟੀਚਰ ਬੇਹੋਸ਼

ਅਧਿਆਪਕਾਂ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਨਾਲ 28 ਫਰਵਰੀ ਦੀ ਬੈਠਕ ਤੋਂ ਪਹਿਲਾਂ ਜਾਣ ਬੁੱਝ ਕੇ ਸਕੂਲਾਂ ਵਿੱਚ ਪੋਸਟ ਟੈਸਟਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਕੈਪਟਨ ਨਾਲ ਮੁਲਾਕਾਤ ਕਰਨ ਮਗਰੋਂ ਹੀ ਸਕੂਲਾਂ ਵਿੱਚ ਟੈਸਟਿੰਗ ਹੋਣ ਦੇਣਗੇ।

ਉੱਧਰ, ਅਧਿਆਪਕਾਂ ਦਾ ਰੋਹ ਵਧਦਾ ਦੇਖ ਕੇ ਪੁਲਿਸ ਨੇ ਉਨ੍ਹਾਂ ਨੂੰ ਮੰਤਰੀ ਦੇ ਘਰ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਜਦ ਸਿੱਖਿਆ ਵਿਭਾਗ ਤੋਂ ਅਧਿਕਾਰੀ ਨੇ ਆ ਕੇ ਅਧਿਆਪਕਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤਾਂ ਉਨ੍ਹਾਂ ਰਸਤਾ ਖੋਲ੍ਹਿਆ ਤੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ।