ਪੜਚੋਲ ਕਰੋ
Advertisement
ਧੁੰਦ ਕਾਰਨ ਭਿਆਨਕ ਸੜਕ ਹਾਦਸਾ, 2 ਹਲਾਕ, 4 ਗੰਭੀਰ ਜ਼ਖਮੀ
ਜ਼ਿਲ੍ਹਾ ਲੁਧਿਆਣਾ ਦੇ ਖੰਨਾ ਕਸਬੇ 'ਚ ਸੰਘਣੇ ਕੋਹਰੇ ਕਾਰਨ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ।ਨੈਸ਼ਨਲ ਹਾਈਵੇਅ 'ਤੇ ਇਕ ਟਰਾਲਾ ਟੈਂਪੂ' ਤੇ ਚੜ੍ਹ ਗਿਆ।
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਖੰਨਾ ਕਸਬੇ 'ਚ ਸੰਘਣੇ ਕੋਹਰੇ ਕਾਰਨ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ।ਨੈਸ਼ਨਲ ਹਾਈਵੇਅ 'ਤੇ ਇਕ ਟਰਾਲਾ ਟੈਂਪੂ' ਤੇ ਚੜ੍ਹ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਚਾਰ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਚਕਨਾਚੂਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟੈਂਪੂ ਲੁਧਿਆਣਾ ਤੋਂ ਮੰਡੀ ਗੋਬਿੰਦਗੜ ਵੱਲ ਜਾ ਰਿਹਾ ਸੀ। ਟੈਂਪੂ ਗੁਰੂ ਅਮਰਦਾਸ ਮਾਰਕੀਟ ਨੇੜੇ ਫਲਾਈਓਵਰ ਤੋਂ ਸਰਵਿਸ ਰੋਡ ਦੇ ਰਸਤੇ ਤੇ ਖੰਨਾ ਵਿਖੇ ਅਚਾਨਕ ਰੁਕ ਗਿਆ। ਇਸ ਦੌਰਾਨ ਪਿੱਛੇ ਆ ਰਿਹਾ ਇਕ ਟਰਾਲਾ ਟੈਂਪੂ 'ਤੇ ਚੜ੍ਹ ਗਿਆ।
ਜਿਵੇਂ ਹੀ ਟਰਾਲਾ ਟੈਂਪੂ 'ਤੇ ਚੜ੍ਹਿਆ, ਟੈਂਪੂ ਇੱਕ ਕਾਰ ਦੇ ਨਾਲ ਅੱਗੇ ਜਾ ਟਕਰਾਇਆ। ਇਸ ਟੱਕਰ ਨਾਲ ਟੈਂਪੂ ਦਾ ਅਗਲਾ ਹਿੱਸਾ ਟਕਰਾ ਗਿਆ ਅਤੇ ਸਵਾਰ ਚਾਲਕ ਅਤੇ ਕਲੀਨਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਵਿਚ ਸਵਾਰ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਸਦਰ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।ਅਣਪਛਾਤੇ ਟਰਾਲਾ ਚਾਲਕ ਖਿਲਾਫ ਕੇਸ ਦਰਜ ਕਰਕੇ ਟਰਾਲੇ ਨੂੰ ਕਾਬੂ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement