ਪੜਚੋਲ ਕਰੋ

ਬਾਦਲ ਦੇ ਖਾਸ-ਮ-ਖਾਸ ਕੋਲਿਆਂਵਾਲੀ ਨੂੰ ਇੱਕ ਹੋਰ ਝਟਕਾ

ਚੰਡੀਗੜ੍ਹ: ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੂੰ ਕਿਤੋਂ ਵੀ ਸਹਾਰਾ ਨਹੀਂ ਮਿਲ ਰਿਹਾ। ਹਾਈਕੋਰਟ ਤੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰਨ ਮਗਰੋਂ ਕੋਲਿਆਂਵਾਲੀ ਦਾ ਆਖਰੀ ਪੈਂਤੜਾ ਵੀ ਅਸਫਲ ਰਿਹਾ ਹੈ। ਦਰਅਸਲ ਕੋਲਿਆਂਵਾਲੀ ਨੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਹੋ ਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਜਿਸ ਨੂੰ ਠੁਕਰਾ ਦਿੱਤਾ ਗਿਆ। ਕੋਲਿਆਂਵਾਲੀ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਨਿਆਂਇਕ ਕਸਟਡੀ ਮੰਨਦੇ ਹੋਏ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਜਾਵੇ। ਅਦਾਲਤ ਨੇ ਉਨ੍ਹਾਂ ਦਾ ਅਰਜ਼ੀ ਰੱਦ ਕਰ ਦਿੱਤੀ। ਹੁਣ ਕੋਲਿਆਂਵਾਲੀ ਕੋਲ ਆਤਮ ਸਮਰਪਣ ਕਰਨ ਤੋਂ ਬਿਨਾ ਕੋਈ ਚਾਰਾ ਨਹੀ। ਯਾਦ ਰਹੇ ਕੋਲਿਆਂਵਾਲੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਅਗਾਉਂ ਜ਼ਮਾਨਤ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਹਫ਼ਤੇ ਦੇ ਅੰਦਰ-ਅੰਦਰ ਸਮਰਪਣ ਕਰਨ ਦੇ ਵੀ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਕੋਲਿਆਂਵਾਲੀ ਦੋ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾ ਚੁੱਕੇ ਹਨ ਪਰ ਅਦਾਲਤ ਨੇ ਦੋਵੇਂ ਵਾਰ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਸਾਲ 2007 ਤੋ 2017 ਤਕ ਆਪਣੀ ਸਰਕਾਰੀ ਚੇਅਰਮੈਨੀ (ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ) 'ਤੇ ਰਹਿੰਦਿਆਂ ਰੁਤਬੇ ਦੀ ਦੁਰਵਰਤੋਂ ਕਰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਹਨ। ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਮੁਹਾਲੀ ਵਿੱਚ 30 ਜੂਨ, 2018 ਨੂੰ ਵਸੀਲਿਆਂ ਤੋਂ ਜ਼ਿਆਦਾ ਜਾਇਦਾਦ ਬਣਾਏ ਜਾਣ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਤੋਂ ਬਾਅਦ ਕੋਲਿਆਂਵਾਲੀ ਰੂਪੋਸ਼ ਹੋ ਗਏ ਸਨ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਉਹ ਤਿੰਨ-ਚਾਰ ਵਾਰ ਵਿਜੀਲੈਂਸ ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਕੋਲ ਤਫ਼ਤੀਸ਼ ਲਈ ਹਾਜ਼ਰ ਹੋਏ ਸਨ। ਇਸੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਕੋਲਿਆਂਵਾਲੀ ਦੇ ਬੰਦ ਪਏ ਘਰ ਵਿੱਚ ਵਿਜੀਲੈਂਸ ਨੇ ਛਾਪਾ ਵੀ ਮਾਰਿਆ ਸੀ। ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੋਲਿਆਂਵਾਲੀ 'ਤੇ ਗ੍ਰਿਫ਼ਤਾਰੀ ਦੇ ਬੱਦਲ ਮੰਡਰਾ ਰਹੇ ਹਨ।

ਟਾਪ ਹੈਡਲਾਈਨ

Punjab Weather Update : ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ,   ਅਗਲੇ 7 ਦਿਨ ਮੀਂਹ ਦੀ ਸੰਭਾਵਨਾ   
Punjab Weather Update : ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ,   ਅਗਲੇ 7 ਦਿਨ ਮੀਂਹ ਦੀ ਸੰਭਾਵਨਾ   
Punjab News: ਪੰਜਾਬ ਤੋਂ ਵੱਡੀ ਖਬਰ, ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿਵੇਂ...
ਪੰਜਾਬ ਤੋਂ ਵੱਡੀ ਖਬਰ, ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿਵੇਂ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ, ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ, ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਲਿਸਟ 'ਚ ਇਹ ਨਾਮ ਸ਼ਾਮਲ...
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Police Transfers: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਇੱਕ ਦਿਨ 'ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ 'ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ
ਇੱਕ ਦਿਨ 'ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ 'ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ
Embed widget