Son beat mother in Ropar: ਰੋਪੜ 'ਚ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਹਾਹਾਕਾਰ ਮੱਚ ਗਈ ਹੈ। ਪੂਰੇ ਦੇਸ਼ 'ਚ ਇਸ ਬਾਰੇ ਚਰਚਾ ਹੋ ਰਹੀ ਹੈ। ਇਸ ਦੌਰਾਨ ਹੁਣ ਬੇਟੇ ਬਾਰੇ ਇੱਕ ਘਿਨੌਣਾ ਸੱਚ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਕੀਲ ਅੰਕੁਰ ਵਰਮਾ 15 ਲੱਖ ਰੁਪਏ ਦੀ ਐਫਡੀ (ਫਿਕਸਡ ਡਿਪਾਜ਼ਿਟ) ਹੜੱਪਣ ਲਈ ਆਪਣੀ ਬਜ਼ੁਰਗ ਵਿਧਵਾ ਮਾਂ 'ਤੇ ਕਹਿਰ ਢਾਹ ਰਿਹਾ ਸੀ। ਸੂਤਰਾਂ ਮੁਤਾਬਕ ਇਹ ਖੁਲਾਸਾ ਵਕੀਲ ਅੰਕੁਰ ਵਰਮਾ ਨੇ ਪੁਲਿਸ ਰਿਮਾਂਡ ਦੌਰਾਨ ਕੀਤਾ ਹੈ।


ਦੂਜੇ ਪਾਸੇ ਪੁਲਿਸ ਨੇ ਵਕੀਲ ਅੰਕੁਰ ਵਰਮਾ ਦੀ ਸਰਕਾਰੀ ਅਧਿਆਪਕ ਪਤਨੀ ਮਧੂ ਵਰਮਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਬਾਰ ਕੌਂਸਲ ਨੇ ਉਸ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਉਧਰ, ਪੰਜ ਵਕੀਲਾਂ ਨੇ ਪੰਜਾਬ-ਹਰਿਆਣਾ ਬਾਰ ਕੌਂਸਲ ਨੂੰ ਉਸ ਦਾ ਲਾਇਸੈਂਸ ਰੱਦ ਕਰਨ ਲਈ ਪੱਤਰ ਲਿਖਿਆ ਹੈ।


ਅਦਾਲਤ ਨੇ ਦੋਵਾਂ ਨੂੰ 10 ਨਵੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਐਫਡੀ ਬਰਾਮਦ ਕਰਨ ਲਈ ਅਦਾਲਤ ਤੋਂ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋ ਘੰਟਿਆਂ ਵਿੱਚ ਰਿਕਵਰੀ ਲਈ ਕਿਹਾ। ਇਸ ਤੋਂ ਬਾਅਦ ਪੁਲਿਸ ਟੀਮ ਦੋਵਾਂ ਮੁਲਜ਼ਮਾਂ ਨੂੰ ਗਿਆਨੀ ਜ਼ੈਲ ਸਿੰਘ ਨਗਰ ਸਥਿਤ ਉਨ੍ਹਾਂ ਦੇ ਘਰ ਲੈ ਗਈ ਤੇ ਉਥੋਂ 10 ਲੱਖ ਤੇ 5 ਲੱਖ ਰੁਪਏ ਦੀ ਐਫਡੀ ਰਿਕਵਰ ਕਰ ਲਈ।


ਇਸ ਬਾਰੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਅੰਕੁਰ ਵਰਮਾ ਦੇ ਪਿਤਾ ਨੇ ਸਾਲ 2020 ਵਿੱਚ ਆਪਣੀ ਪਤਨੀ ਆਸ਼ਾ ਰਾਣੀ ਦੇ ਨਾਂ ’ਤੇ ਇਹ ਦੋਵੇਂ ਐਫਡੀਜ਼ ਬਣਵਾਈਆਂ ਸਨ। ਅੰਕੁਰ ਵਰਮਾ ਨੂੰ ਨੌਮਨੀ ਬਣਾਇਆ ਗਿਆ ਸੀ। ਪਿਤਾ ਨੇ 2024 ਵਿੱਚ ਮਿਚਿਊਰ ਹੋਣ ਵਾਲੀਆਂ ਇਨ੍ਹਾਂ ਐਫਡੀਜ਼ ਦੀ ਰਕਮ ਆਪਣੀ ਧੀ ਦੀਪਸ਼ਿਖਾ ਨੂੰ ਦੇਣ ਲਈ ਕਿਹਾ ਸੀ ਪਰ ਅੰਕੁਰ ਵਰਮਾ ਇਸ ਨੂੰ ਖੁਦ ਹੜੱਪਣਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਉਹ ਆਪਣੀ ਮਾਂ ਦੀ ਕੁੱਟਮਾਰ ਕਰਦਾ ਸੀ। ਪੁਲਿਸ ਉਸ ਜਾਇਦਾਦ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਹੀ ਹੈ, ਜੋ ਵਕੀਲ ਅੰਕੁਰ ਵਰਮਾ ਨੇ ਆਪਣੀ ਮਾਂ ਤੋਂ ਆਪਣੇ ਨਾਂ ਕਰਵਾਈ ਹੈ।


ਇਹ ਵੀ ਪੜ੍ਹੋ: WhatsApp Group Calling: ਵਟਸਐਪ ਦਾ ਵੱਡਾ ਧਮਾਕਾ! ਹੁਣ ਲੱਗੇਗੀ ਦੋਸਤਾਂ ਦੀ ਮਹਿਫਲ, 7 ਦੀ ਬਜਾਏ 31 ਮਿਲ ਬੈਠਣਗੇ


ਪਤਾ ਲੱਗਾ ਹੈ ਕਿ ਜਦੋਂ ਪੁਲਿਸ ਵਕੀਲ ਅੰਕੁਰ ਵਰਮਾ ਤੇ ਉਸ ਦੀ ਪਤਨੀ ਆਸ਼ਾ ਵਰਮਾ ਨੂੰ ਘਰ ਲੈ ਗਈ ਤਾਂ ਉਹ ਉੱਥੇ ਰੋਣ ਲੱਗ ਪਿਆ। ਅੰਕੁਰ ਨੇ ਆਪਣੇ ਇੱਕ ਗੁਆਂਢੀ ਨੂੰ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ। ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਵੀ ਅੰਕੁਰ ਵਰਮਾ ਤੋਂ ਦੂਰੀ ਬਣਾ ਰੱਖੀ।


ਇਹ ਵੀ ਪੜ੍ਹੋ: Gold Silver Price Today: ਕਰਵਾ ਚੌਥ ਤੋਂ ਪਹਿਲਾਂ ਸੋਨਾ ਸਸਤਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ