ਮੋਰਚਰੀ 'ਚ ਰੱਖੀ ਲਾਸ਼ ਹੋਈ ਖ਼ਰਾਬ, ਪਰਿਵਾਰ ਨੇ ਹਸਪਤਾਲ 'ਤੇ ਲਾਏ ਗੰਭੀਰ ਇਲਜ਼ਾਮ, ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ...
Punjab news: ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਫਰੀਜ਼ਰ ਵਿਚ ਰੱਖੀ ਲਾਸ਼ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Punjab news: ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਫਰੀਜ਼ਰ ਵਿਚ ਰੱਖੀ ਲਾਸ਼ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਭਾਗਸਰ ਦੇ 22 ਸਾਲਾ ਨੌਜਵਾਨ ਸ਼ੇਰਬਾਜ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਪਰਿਵਾਰ ਨੇ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਉਣ ਦਾ ਫੈਸਲਾ ਕੀਤਾ ਸੀ, ਕਿਉਂਕਿ ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਨੇ ਕੈਨੇਡਾ ਤੋਂ ਆਉਣਾ ਸੀ।
ਇਸ ਤੋਂ ਬਾਅਦ ਜਦੋਂ ਅੱਜ ਪਰਿਵਾਰਕ ਮੈਂਬਰ ਅੰਤਿਮ ਰਸਮਾਂ ਲਈ ਲਾਸ਼ ਲੈਣ ਆਏ ਤਾਂ ਲਾਸ਼ ਦੀ ਹਾਲਤ ਵੇਖ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਸਟਾਫ਼ ‘ਤੇ ਵੱਡੇ ਦੋਸ਼ ਲਾਏ। ਪਰਿਵਾਰ ਮੈਂਬਰਾਂ ਨੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਕਿ ਜਦੋਂ ਉਹ ਲਾਸ਼ ਰੱਖਣ ਆਏ ਸਨ ਤਾਂ ਉਨ੍ਹਾਂ ਨੇ ਪਹਿਲਾਂ ਹੀ ਹਸਪਤਾਲ ਵਾਲਿਆਂ ਨੂੰ ਵਾਰ-ਵਾਰ ਪੁੱਛਿਆ ਸੀ ਕਿ ਮੋਰਚਰੀ ਵਿੱਚ ਰੱਖੀਆਂ ਸਾਰੀਆਂ ਮਸ਼ੀਨਾਂ ਠੀਕ ਹਨ।
ਇਹ ਵੀ ਪੜ੍ਹੋ: SAD warns Media: ਖੁਦ ਨੂੰ ਭਗਵੰਤ ਮਾਨ ਨੂੰ ਵੇਚਣ ਵਾਲੇ ਚੈਨਲਾਂ ਤੇ ਅਖ਼ਬਾਰਾਂ ਨੂੰ ਅਕਾਲੀ ਦਲ ਦੀ ਚਿਤਾਵਨੀ
ਮੋਰਚਰੀ ਵਿੱਚ ਇੱਕ ਫ੍ਰੀਜਰ ਖਰਾਬ ਹੋਣ ਕਰਕੇ ਇਹ ਸਮੱਸਿਆ ਆਈ -ਸੀਨੀਅਰ ਮੈਡੀਕਲ ਅਫ਼ਸਰ
ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੋਰਚਰੀ ਵਿੱਚ ਰੱਖੀਆਂ ਮਸ਼ੀਨਾਂ ਬਿਲਕੁਲ ਠੀਕ ਹਨ। ਇਸ ਮਾਮਲੇ ‘ਚ ਜਦੋਂ ਪਰਿਵਾਰਕ ਮੈਂਬਰ ਸ਼ਿਕਾਇਤ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਕੋਲ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਮੋਰਚਰੀ ਵਿਚ ਲਾਸ਼ ਰੱਖਣ ਲਈ ਲੱਗੀਆਂ ਮਸ਼ੀਨਾ ਵਿਚੋਂ ਇੱਕ ਫ੍ਰੀਜਰ ਖਰਾਬ ਸੀ ਜਿਸ ਕਰਕੇ ਇਹ ਸਮੱਸਿਆ ਆਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।