Punjabi in Canada: ਕੈਨੇਡਾ ਦੀ ਸਿਆਸਤ 'ਚ ਪੰਜਾਬੀਆਂ ਦਾ ਦਬਦਬਾ, ਬ੍ਰਿਟਿਸ਼ ਕੋਲੰਬੀਆ 'ਚ ਬਣੇ ਚਾਰ ਮੰਤਰੀ
Punjabi in Canada: ਪੰਜਾਬੀਆਂ ਨੇ ਕੈਨੇਡਾ ਵਿੱਚ ਮਾਅਰਕਾ ਮਾਰਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਵਜ਼ਾਰਤ ’ਚ ਪੰਜਾਬੀ ਮੂਲ ਦੇ ਚਾਰ ਵਜ਼ੀਰਾਂ ਨੂੰ ਥਾਂ ਦਿੱਤੀ ਗਈ ਹੈ। ਡੇਵਿਡ ਵਜ਼ਾਰਤ ਵਿੱਚ 27 ਮੰਤਰੀ ਸ਼ਾਮਲ ਕੀਤੇ ਗਏ ਹਨ...
Punjabi in Canada: ਪੰਜਾਬੀਆਂ ਨੇ ਕੈਨੇਡਾ ਵਿੱਚ ਮਾਅਰਕਾ ਮਾਰਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਵਜ਼ਾਰਤ ’ਚ ਪੰਜਾਬੀ ਮੂਲ ਦੇ ਚਾਰ ਵਜ਼ੀਰਾਂ ਨੂੰ ਥਾਂ ਦਿੱਤੀ ਗਈ ਹੈ। ਡੇਵਿਡ ਵਜ਼ਾਰਤ ਵਿੱਚ 27 ਮੰਤਰੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ 15 ਔਰਤਾਂ ਨੂੰ ਵੀ ਹਿੱਸੇਦਾਰੀ ਮਿਲੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ’ਚ ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਦੇ ਜਗਰੂਪ ਸਿੰਘ ਬਰਾੜ ਨੂੰ ਵਪਾਰ ਮੰਤਰੀ ਬਣਾਇਆ ਗਿਆ ਹੈ। ਜਗਰੂਪ ਬਰਾੜ ਪਹਿਲੀ ਦਫ਼ਾ ਅਕਤੂਬਰ 2004 ਦੀ ਜ਼ਿਮਨੀ ਚੋਣ ’ਚ ਵਿਧਾਇਕ ਬਣੇ ਸਨ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਤੇ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਵੀ ਕਾਹਲੋਂ ਪਹਿਲਾਂ ਵੀ ਮੰਤਰੀ ਸਨ ਤੇ ਉਹ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਹੈਰੀ ਬੈਂਸ ਵੀ ਪਹਿਲਾਂ ਮੰਤਰੀ ਰਹਿ ਚੁੱਕੇ ਹਨ। ਵਿਕਟੋਰੀਆ ਦੇ ਗਵਰਨਰ ਹਾਊਸ ਵਿਚ ਇਨ੍ਹਾਂ ਪੰਜਾਬੀਆਂ ਨੇ ਬਤੌਰ ਮੰਤਰੀ ਹਲਫ਼ ਲਿਆ।
ਦੱਸ ਦਈਏ ਕਿ ਪੰਜਾਬੀ ਮੂਲ ਦੀ ਰਚਨਾ ਸਿੰਘ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖਿਆ ਤੇ ਬੱਚਾ ਸੰਭਾਲ ਮੰਤਰੀ ਬਣਾਇਆ ਗਿਆ ਹੈ। ਰਚਨਾ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਪੋਸਟ ਗਰੈਜੂਏਸ਼ਨ ਕੀਤੀ ਹੈ। ਉਹ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਪੰਜਾਬਣ ਹੈ ਪਰ ਅਹਿਮ ਮੰਤਰਾਲਾ ਮਿਲਣ ਵਾਲੀ ਪਹਿਲੀ ਦੱਖਣੀ ਏਸ਼ਿਆਈ ਔਰਤ ਬਣ ਗਈ ਹੈ।
ਇਹ ਵੀ ਪੜ੍ਹੋ: Jodhpur News: ਵਿਆਹ ਸਮਾਗਮ 'ਚ ਗੈਸ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ, ਲਾੜੇ ਦੇ ਮਾਤਾ-ਪਿਤਾ ਤੇ ਭੈਣ ਸਮੇਤ 60 ਲੋਕ ਝੁਲਸੇ, 5 ਦੀ ਮੌਤ
ਰਚਨਾ ਸਿੰਘ ਨੇ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੰਭਾਲ ਕਰਨ ਵਾਲੀ ਸਰਕਾਰ ਵਿਚ ਅਹਿਮ ਮੰਤਰਾਲਾ ਮਿਲਣ ’ਤੇ ਮਾਣ ਮਹਿਸੂਸ ਕਰ ਰਹੀ ਹੈ ਤੇ ਹਰ ਇਕ ਨੂੰ ਮੁਫਤ ਸਿੱਖਿਆ ਦੇਣ ਲਈ ਵਚਨਬੱਧ ਹਨ। ਦੱਸਣਾ ਬਣਦਾ ਹੈ ਕਿ ਰਚਨਾ ਸਿੰਘ ਸਾਲ 2001 ਵਿਚ ਕੈਨੇਡਾ ਪੁੱਜੀ ਸੀ ਅਤੇ ਬਤੌਰ ਕਾਊਂਸਲਰ ਕੰਮ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ ਮਈ 2017 ਵਿਚ ਵਿਧਾਇਕ ਚੁਣੀ ਗਈ ਤੇ ਮੁੜ 2020 ਵਿਚ ਐਮਐਲਏ ਬਣੀ।