ਪੜਚੋਲ ਕਰੋ

ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਡਿਊਟੀ 'ਤੇ ਮੌਜੂਦ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ : ਸਿਬਿਨ ਸੀ

ਪੋਸਟਲ ਬੈਲਟ ਰਾਹੀਂ ਦਿੱਤੀ  ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।

Punjab Election Update: ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਵਾਲੇ ਦਿਨ ਦੀ ਕਵਰੇਜ ਕਰਨ ਲਈ ਡਿਊਟੀ 'ਤੇ ਤਾਇਨਾਤ ਪੰਜਾਬ ਦੇ ਮੀਡੀਆ ਕਰਮੀਆਂ ਨੂੰ ਲੋਕ ਸਭਾ ਚੋਣਾਂ 2024 ਵਿੱਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਅਤੇ ਸੂਬਾ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਵੋਟ ਪਾ ਸਕਦੇ ਹਨ। 

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਕ, ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ 6 ਸਰਕਾਰੀ ਵਿਭਾਗਾਂ ਦੇ ਸਟਾਫ ਦੇ ਨਾਲ ਨਾਲ, ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਵਾਸਤੇ ਨੋਟੀਫਾਈ ਕੀਤਾ ਹੈ ਜਿਹੜੇ ਕਿ ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਜ਼ਰੂਰੀ ਸੇਵਾ ਕਰਮਚਾਰੀਆਂ ਵਜੋਂ ਰੁੱਝੇ ਹੋਣਗੇ। 

ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟਾਂ ਪਾਉਣ ਵਾਲਿਆਂ ਵਿੱਚ ਸਥਾਨਕ ਸਰਕਾਰਾਂ ਵਿਭਾਗ (ਫਾਇਰ ਸਰਵਿਸਿਜ਼), ਟਰਾਂਸਪੋਰਟ ਵਿਭਾਗ (ਡਰਾਈਵਰ, ਕੰਡਕਟਰ, ਵਰਕ ਸ਼ਾਪ ਸਟਾਫ, ਓਪਰੇਸ਼ਨ ਸਟਾਫ ਅਤੇ ਜ਼ਿਲ੍ਹਾ ਪੱਧਰ 'ਤੇ ਹੈੱਡਕੁਆਰਟਰ ਅਤੇ ਡਿਪੂਆਂ ਵਿੱਚ ਤਾਇਨਾਤ ਅਧਿਕਾਰੀ), ਜੇਲ੍ਹ ਵਿਭਾਗ (ਸੁਪਰਡੈਂਟ, ਡਿਪਟੀ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਜੇਲ੍ਹਾਂ ਵਿੱਚ ਤਾਇਨਾਤ ਸੁਰੱਖਿਆ ਸਟਾਫ਼), ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਪੁਲਿਸ ਅਧਿਕਾਰੀ, ਪੁਲਿਸ ਕਰਮਚਾਰੀ, ਸਿਵਲ ਡਿਫੈਂਸ ਅਤੇ ਹੋਮ ਗਾਰਡ), ਬਿਜਲੀ ਵਿਭਾਗ (ਰਾਜ ਪਾਵਰ ਕਾਰਪੋਰੇਸ਼ਨ ਅਤੇ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਜਨਰੇਸ਼ਨ ਯੂਨਿਟਾਂ ਵਿੱਚ ਤਾਇਨਾਤ ਸਟਾਫ਼, ਥਰਮਲ ਪਲਾਂਟ, ਹਾਈਡਲ ਯੂਨਿਟਾਂ (ਸੂਬੇ ਦੇ ਅੰਦਰ ਜਾਂ ਬਾਹਰ), ਬੀਬੀਐਮਬੀ ਲਈ ਡੈਪੂਟੇਸ਼ਨ 'ਤੇ ਸਟਾਫ਼ ਅਤੇ ਗਰਿੱਡ ਸਬ ਸਟੇਸ਼ਨ ਵਿੱਚ ਤਾਇਨਾਤ ਫੀਲਡ ਸਟਾਫ਼), ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਏ) ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰੇਟ ਅਧੀਨ ਕੰਮ ਕਰਨ ਵਾਲੇ ਡਰੱਗ ਕੰਟਰੋਲ ਅਧਿਕਾਰੀ (ਬੀ) ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਵੋਟਾਂ ਵਾਲੇ ਦਿਨ ਕੰਮ ਕਰ ਰਿਹਾ/ਡਿਊਟੀ 'ਤੇ ਤਾਇਨਾਤ ਸਟਾਫ ਸ਼ਾਮਿਲ ਹੈ।
 
ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਰਾਹੀਂ ਦਿੱਤੀ  ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?

Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ

Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ

for smartphones
and tablets

ਵੀਡੀਓਜ਼

Big stars will make June Special | Diljit Dosanjh | Sonam | Ammy | Neeru ਵੱਡੇ ਸਿਤਾਰੇ ਪਾਉਣਗੇ ਜੂਨ 'ਚ ਧਮਾਲBigg Boss will happen without Salman now ਸਲਮਾਨ ਤੋਂ ਬਿਨਾ ਹੋਏਗਾ ਹੁਣ ਬਿਗ ਬੌਸAnandpur Sahib Lok Sabha seat| ਰੋਪੜ 'ਚ ਮੁੱਖ ਮੰਤਰੀ ਅਤੇ ਮੰਤਰੀ ਨਾਲ ਕੱਢਿਆ ਰੋਡਸ਼ੋਅ ਫਿਰ ਭਰੀ ਨਾਮਜ਼ਦਗੀAmritsar Police man| ਪੁਲਿਸ ਵਾਲੇ 'ਤੇ ਨਜਾਇਜ਼ ਉਗਰਾਹੀ ਕਰਨ ਦੇ ਇਲਜ਼ਾਮ, ਪਿੰਡ ਵਾਲਿਆਂ ਨੇ ਪਾਇਆ ਘੇਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ
Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ
Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?

Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
GPF Deposit Limit Rule: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਅਪਡੇਟ; ਜੇਕਰ GPF ਵਿਚ 5 ਲੱਖ ਤੋਂ ਵੱਧ ਜਮ੍ਹਾ ਕਰਵਾਉਂਦੇ ਹੋ ਤਾਂ ਜਾਣ ਲਵੋ ਨਵੇਂ ਨਿਯਮ...

Amritsar News: ਸ਼ਰਾਬੀ ਪੁਲਿਸ ਮੁਲਾਜ਼ਮ ਦਾ ਕਾਰਾ, ਘਰ 'ਚ ਇਕੱਲੀਆ ਔਰਤਾਂ ਦੇਖਕੇ ਕੱਢੀਆਂ ਗਾਲਾਂ, ਪਿੰਡ ਵਾਲਿਆਂ ਮੰਗਿਆ ਇਨਸਾਫ਼

Embed widget