Punjab News: ਅਬੋਹਰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਹੰਗਾਮੇ ਦੀ ਵੀਡੀਓ ਵਾਇਰਲ ਹੋਈ ਹੈ। ਬੁੱਧਵਾਰ ਰਾਤ ਨੂੰ ਜਿਵੇਂ ਹੀ ਦੋ ਗੁੱਟਾਂ ਦੇ 6 ਜ਼ਖਮੀ ਲੋਕ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਹਸਪਤਾਲ ਦੀ ਐਮਰਜੈਂਸੀ 'ਚ ਹੰਗਾਮਾ ਕਰ ਦਿੱਤਾ। ਸਾਮਾਨ ਦੀ ਭੰਨਤੋੜ ਕੀਤੀ ਗਈ ਤੇ ਐਮਰਜੈਂਸੀ ਵਿੱਚ ਤਾਇਨਾਤ ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਵਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਡਾ. ਨੀਰਜਾ ਗੁਪਤਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਡਾ. ਸੰਦੀਪ ਤੇ ਫਾਰਮੇਸੀ ਅਫ਼ਸਰ ਅਕਸ਼ੇ ਕੁਮਾਰ ਐਮਰਜੈਂਸੀ 'ਚ ਡਿਊਟੀ 'ਤੇ ਸਨ ਤਾਂ ਪਿੰਡ ਬੁਰਜ ਮੁਹਾਰ ਤੇ ਖੂਈਆਂ ਸਰਵਰ ਦੇ ਕੁਝ ਵਿਅਕਤੀ ਆਪਸੀ ਲੜਾਈ 'ਚ ਜ਼ਖ਼ਮੀ ਹੋ ਕੇ ਹਸਪਤਾਲ 'ਚ ਦਾਖ਼ਲ ਹੋਏ। ਰਾਤ ਕਰੀਬ 12 ਵਜੇ ਪੁੱਜੇ ਉਕਤ ਵਿਅਕਤੀਆਂ ਦੇ ਨਾਲ ਆਏ ਉਨ੍ਹਾਂ ਦੇ 25 ਤੋਂ ਵੱਧ ਰਿਸ਼ਤੇਦਾਰਾਂ ਨੇ ਸਭ ਤੋਂ ਪਹਿਲਾਂ ਹਸਪਤਾਲ ਦੇ ਮੁੱਖ ਗੇਟ 'ਤੇ ਹੰਗਾਮਾ ਕੀਤਾ।
ਐਸਐਮਓ ਅਨੁਸਾਰ ਬਾਹਰ ਹੰਗਾਮਾ ਹੋਣ ਤੋਂ ਬਾਅਦ ਉਹ ਐਮਰਜੈਂਸੀ ਰੂਮ ਵਿੱਚ ਪਹੁੰਚ ਗਏ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਐਮਰਜੈਂਸੀ 'ਚ ਬੋਤਲਾਂ ਲਟਕਾਉਣ ਲਈ ਰੱਖੇ ਸਟੈਂਡ ਲੈ ਕੇ ਇੱਕ ਦੂਜੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇੱਕ-ਦੂਜੇ 'ਤੇ ਇੱਟਾਂ ਸੁੱਟੀਆਂ ਗਈਆਂ, ਜਿਸ ਕਾਰਨ ਐਮਰਜੈਂਸੀ ਗੇਟਾਂ ਨੂੰ ਵੀ ਨੁਕਸਾਨ ਪੁੱਜਾ। ਮੌਕੇ 'ਤੇ ਤਾਇਨਾਤ ਡਾਕਟਰਾਂ ਨੇ ਸਿਟੀ ਫੋਰੈਸਟ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ।
ਇਹ ਵੀ ਪੜ੍ਹੋ: Shah Rukh Khan: ਹੇਮਾ ਮਾਲਿਨੀ ਕਰਕੇ ਬਾਲੀਵੁੱਡ ਸਟਾਰ ਬਣੇ ਸੀ ਸ਼ਾਹਰੁਖ ਖਾਨ, ਡਰੀਮ ਗਰਲ ਨੇ ਕਿੰਗ ਖਾਨ ਨੂੰ ਦਿੱਤਾ ਸੀ ਪਹਿਲਾ ਮੌਕਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।