ਪੜਚੋਲ ਕਰੋ

Punjab News: ਮਾਨ ਸਰਕਾਰ ਦਾ ਦਾਅਵਾ, 31 ਦਸੰਬਰ ਤੱਕ ਪੰਜਾਬ ਦੇ ਸਾਰੇ ਪੇਂਡੂ ਘਰਾਂ ਨੂੰ ਮਿਲੇਗਾ ਸਾਫ ਪਾਣੀ

ਪੰਜਾਬ ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਹੁਣ ਤਕਰੀਬਨ ਸਾਰੇ ਪੇਂਡੂ ਘਰਾਂ ਵਿੱਚ ਪਾਈਪਾਂ ਰਾਹੀਂ ਸਾਫ ਪਾਣੀ ਪਹੁੰਚਾ ਦਿੱਤਾ ਹੈ।

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਨਾਂ ਜਲਦ ਇੱਕ ਵੱਡੀ ਪ੍ਰਾਪਤੀ ਜੁੜ ਜਾਵੇਗੀ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 31 ਦਸੰਬਰ 2022 ਤੱਕ ਪੰਜਾਬ ਦੇ ਸਾਰੇ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਦੇਣ ਦਾ ਟੀਚਾ ਹੈ। ਹੁਣ ਤੱਕ ਰਾਜ ਦੇ 34.26 ਲੱਖ ਪੇਂਡੂ ਘਰਾਂ ਵਿੱਚੋ 99.93 ਫੀਸਦੀ ਘਰਾਂ (34.24 ਲੱਖ) ਨੂੰ ਪੀਣ ਵਾਲੇ ਪਾਣੀ ਦੀ ਪਾਈਪਡ ਸਪਲਾਈ ਦਿੱਤੀ ਜਾ ਚੁੱਕੀ ਹੈ। ਸਿਰਫ 125 ਢਾਣੀਆਂ ਬਾਕੀ ਹਨ ਅਤੇ ਉੱਥੇ ਵੀ ਇਹ ਸੁਵਿਧਾ ਦੇਣ ਲਈ ਜ਼ੋਰ-ਸ਼ੋਰ ਨਾਲ ਕੰਮ ਚੱਲ ਰਿਹਾ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਭਰਪੂਰ ਯਤਨ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਵੀ ਇਹੀ ਹੈ ਕਿ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਲਈ ਕਿਸੇ ਪ੍ਰਕਾਰ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੀਆਂ ਸੁਵਿਧਾਵਾਂ ਘਰ ਬੈਠੇ ਮਿਲਣ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਹੁਣ ਤਕਰੀਬਨ ਸਾਰੇ ਪੇਂਡੂ ਘਰਾਂ ਵਿੱਚ ਪਾਈਪਾਂ ਰਾਹੀਂ ਸਾਫ ਪਾਣੀ ਪਹੁੰਚਾ ਦਿੱਤਾ ਹੈ। ਉਨ੍ਹਾਂ ਇਸ ਕਾਰਜ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਵੀ ਕੀਤੀ ਹੈ।

ਉੱਧਰ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਨੇ ਸਬੰਧਤ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਕੁਝ ਕੁ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਪਾਈਪਡ ਸਪਲਾਈ ਹਾਲੇ ਨਹੀਂ ਪੁੱਜੀ, ਉੱਥੇ ਇਹ ਸੁਵਿਧਾ 31 ਦਸੰਬਰ 2022 ਤੱਕ ਪਹੁੰਚਾਈ ਜਾਵੇ ਤਾਂ ਜੋ ਪੰਜਾਬ ਸਾਲ 2023 ਵਿਚ ਸਾਰੇ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਦੇਣ ਵਾਲਾ ਸੂਬਾ ਅਖਵਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 31 ਦਸੰਬਰ 2022 ਤੱਕ ਸੂਬੇ ਵਿਚ 100 ਫੀਸਦੀ ਜਲ ਸਪਲਾਈ ਦਾ ਟੀਚਾ ਪੂਰਾ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਾਂ ਜਦਕਿ ਕੌਮੀ ਟੀਚਾ 2024 ਦਾ ਹੈ।

ਕਾਬਿਲੇਗੌਰ ਹੈ ਕਿ ਇਸੇ ਸਾਲ ਨਵੀਂ ਦਿੱਲੀ ਦੇ ਵਿਗਿਆਨ ਭਵਨ ‘ਚ ‘ਸਵੱਛ ਭਾਰਤ ਦਿਵਸ’ ‘ਤੇ ਪੰਜਾਬ ਦੇ 15 ਜ਼ਿਲ੍ਹਿਆਂ ਨੂੰ 'ਹਰ ਘਰ ਜਲ ਸਰਟੀਫਿਕੇਟ' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਲ 2023-24 ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 622 ਕਰੋੜ ਰੁਪਏ ਦੀ ਲਾਗਤ ਨਾਲ 1050 ਪਿੰਡਾਂ ਵਿੱਚ ਮੌਜੂਦਾ ਜਲ ਸਪਲਾਈ ਦਾ ਪੱਧਰ ਉੱਚਾ ਚੁੱਕਣ ਲਈ ਕੰਮ ਸ਼ੁਰੂ ਕਰਨ ਦੀ ਵੀ ਯੋਜਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ 'ਚ ਕਿਸ ਅਪਰਾਧ ਲਈ ਕੀਤਾ ਗ੍ਰਿਫਤਾਰ? ਸਾਹਮਣੇ ਆਈ ਇਹ ਵਜ੍ਹਾ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ

Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ

Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Advertisement
ABP Premium

ਵੀਡੀਓਜ਼

BY Election | Amrita Warring VS Dimppy Dhillon |ਬਾਹਰਲੇ VS ਗਿੱਦੜਬਾਹਾ ਵਾਲ਼ੇ!ਕੌਣ ਜਿੱਤੇਗਾ ਜਨਤਾ ਦਾ ਦਿਲ?By Election | ਜ਼ਿਮਨੀ ਚੋਣਾਂ ਦੀ ਸਭ ਤੋਂ ਵੱਡੀ Update ! | Abp SanjhaBarnala By Election|ਬਰਨਾਲਾ 'ਚ ਫ਼ਸੇ ਕੁੰਢੀਆਂ ਦੇ ਸਿੰਗ ਉਮੀਦਵਾਰਾਂ ਨੇ ਕੀਤੇ ਵੱਡੇ ਦਾਅਵੇ!| Meet HayerDera Baba Nanak 'ਚ  Congress ਅਤੇ  AAP ਸਮਰਥਕਾਂ ਵਿਚਾਲੇ ਹੋਈ ਝੜਪ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ 'ਚ ਕਿਸ ਅਪਰਾਧ ਲਈ ਕੀਤਾ ਗ੍ਰਿਫਤਾਰ? ਸਾਹਮਣੇ ਆਈ ਇਹ ਵਜ੍ਹਾ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ 'ਚ ਕਿਸ ਅਪਰਾਧ ਲਈ ਕੀਤਾ ਗ੍ਰਿਫਤਾਰ? ਸਾਹਮਣੇ ਆਈ ਇਹ ਵਜ੍ਹਾ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ

Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ

Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ

Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ

Embed widget