Chandigarh News: ਨਹੀਂ ਰੁਕ ਰਿਹਾ ਕਤਲਾਂ ਦਾ ਸਿਲਸਿਲਾ, ਬਠਿੰਡਾ ਦੇ ਨੌਜਵਾਨ ਦੀ ਜ਼ੀਰਕਪੁਰ 'ਚ ਹੱਤਿਆ
ਜ਼ੀਰਕਪੁਰ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਦੋ ਐਕਟਿਵਾ ਸਵਾਰ ਹਮਲਾਵਰਾਂ ਨੇ ਕੀਤਾ ਹੈ। ਮ੍ਰਿਤਕ ਦੀ ਪਛਾਣ ਗੁਲਾਬ ਸਿੰਘ (26) ਵਾਸੀ ਪਿੰਡ ਕਰਮਗੜ੍ਹ ਛੱਤਰਾਂ (ਬਠਿੰਡਾ) ਵਜੋਂ ਹੋਈ ਹੈ।
Chandigarh News: ਜ਼ੀਰਕਪੁਰ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਦੋ ਐਕਟਿਵਾ ਸਵਾਰ ਹਮਲਾਵਰਾਂ ਨੇ ਕੀਤਾ ਹੈ। ਮ੍ਰਿਤਕ ਦੀ ਪਛਾਣ ਗੁਲਾਬ ਸਿੰਘ (26) ਵਾਸੀ ਪਿੰਡ ਕਰਮਗੜ੍ਹ ਛੱਤਰਾਂ (ਬਠਿੰਡਾ) ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਪਿੰਡ ਜ਼ੀਰਕਪੁਰ ਦੇ ਗੁਰਦੁਆਰੇ ਨੇੜੇ ਐਕਟਿਵਾ ਸਵਾਰ ਦੋ ਹਮਲਾਵਰਾਂ ਨੇ ਚਾਕੂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਬਠਿੰਡਾ ਦੇ ਪਿੰਡ ਕਰਮਗੜ੍ਹ ਛੱਤਰਾਂ ਦਾ ਰਹਿਣ ਵਾਲਾ ਸੀ। ਹਮਲਾਵਰਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗੁਲਾਬ ਸਿੰਘ ਦੇ ਛੋਟੇ ਭਰਾ ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਲਾਬ ਸਿੰਘ ਜ਼ੀਰਕਪੁਰ ਦੇ ਇੱਕ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਉਹ ਭਬਾਤ ਖੇਤਰ ਵਿੱਚ ਕਿਰਾਏ ’ਤੇ ਰਹਿੰਦਾ ਸੀ। ਬੀਤੇ ਦਿਨ ਉਹ ਆਪਣੇ ਪਿਤਾ ਨਾਲ ਗੁਲਾਬ ਨੂੰ ਮਿਲਣ ਲਈ ਬਠਿੰਡਾ ਤੋਂ ਆਏ ਸਨ।
ਪਟਿਆਲਾ ਚੌਕ ’ਤੇ ਇਕੱਠੇ ਹੋਣ ਮਗਰੋਂ ਤਿੰਨੇ ਪੈਦਲ ਜਾ ਰਹੇ ਸਨ। ਰਾਹ ਵਿੱਚ ਉਹ ਅਤੇ ਉਸ ਦਾ ਪਿਤਾ ਪਾਣੀ ਪੀਣ ਲਈ ਗੁਰਦੁਆਰੇ ਰੁਕ ਗਏ ਜਦਕਿ ਉਸ ਦਾ ਭਰਾ ਪੈਦਲ ਅੱਗੇ ਜਾਂਦਾ ਰਿਹਾ। ਜਦੋਂ ਉਹ ਪਿੰਡ ਜ਼ੀਰਕਪੁਰ ਤੋਂ ਭਬਾਤ ਜਾਣ ਵਾਲੀ ਸੜਕ ’ਤੇ ਪਹੁੰਚੇ ਤਾਂ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਨੂੰ ਕਰਾਸ ਕਰਕੇ ਉਸ ਦੇ ਭਰਾ ਦੇ ਨੇੜੇ ਜਾ ਕੇ ਪਹਿਲਾਂ ਅੱਗੇ ਲੰਘ ਗਏ ਤੇ ਮਗਰੋਂ ਵਾਪਸ ਆ ਕੇ ਉਨ੍ਹਾਂ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਦੋਵੇਂ ਹਮਲਾਵਰਾਂ ’ਚੋਂ ਇੱਕ ਨੇ ਉਸ ਨੂੰ ਪਿੱਛੋਂ ਫੜ ਲਿਆ ਤੇ ਦੂਜੇ ਨੇ ਚਾਕੂ ਨਾਲ ਉਸ ਦੀ ਛਾਤੀ, ਪੇਟ ਤੇ ਮੂੰਹ ’ਤੇ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਿਆ। ਜਦੋਂ ਤੱਕ ਉਹ ਆਪਣੇ ਭਰਾ ਦੇ ਨੇੜੇ ਪਹੁੰਚੇ, ਉਦੋਂ ਤੱਕ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਇਸ ਮਗਰੋਂ ਗੁਲਾਬ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ