Punjab News: ਪੰਜਾਬ ‘ਚ ਬੁਢਾਪਾ ਪੈਨਸ਼ਨ 'ਚ ਹੋਏਗਾ ਵਾਧਾ, ਜਾਣੋ ਕਿਉਂ ਛਿੜੀ ਚਰਚਾ? 1000 ਤੋਂ ਵੱਧ ਕੇ ਹੁਣ...
Pensione News: ਪੰਜਾਬ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਵਧਾਏ ਜਾਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਸ਼ਹਿਰ ਦੇ ਬਜ਼ੁਰਗਾਂ ਦੀ ਪੈਨਸ਼ਨ ‘ਚ ਵਾਧੇ ਨੂੰ ਲੈ ਕੇ ਭਾਰਤੀ...

Pensione News: ਪੰਜਾਬ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਵਧਾਏ ਜਾਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਸ਼ਹਿਰ ਦੇ ਬਜ਼ੁਰਗਾਂ ਦੀ ਪੈਨਸ਼ਨ ‘ਚ ਵਾਧੇ ਨੂੰ ਲੈ ਕੇ ਭਾਰਤੀ ਸੰਸਦ ‘ਚ ਆਵਾਜ਼ ਬੁਲੰਦ ਕੀਤੀ ਗਈ। ਮਨੀਸ਼ ਤਿਵਾੜੀ ਨੇ ਲੋਕ ਸਭਾ ਸਪੀਕਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਚੰਡੀਗੜ੍ਹ ਇਕ ਕੇਂਦਰ ਸ਼ਾਸ਼ਿਤ ਪ੍ਰਦੇਸ਼ ਹੈ। 11 ਮਾਰਚ 2025 ਨੂੰ ਭਾਰਤ ਸਰਕਾਰ ਨੇ ਇਕ ਜਵਾਬ ਦਿੱਤਾ ਸੀ, ਜਿਸ ਮੁਤਾਬਕ ਚੰਡੀਗੜ੍ਹ ‘ਚ ਬੁਢਾਪਾ ਪੈਨਸ਼ਨ 1000 ਰੁਪਏ ਹੈ, ਜਦੋਂ ਕਿ ਪੰਜਾਬ ‘ਚ ਬੁਢਾਪਾ ਪੈਨਸ਼ਨ 2,000 ਰੁਪਏ ਅਤੇ ਹਰਿਆਣਾ ‘ਚ 3,000 ਰੁਪਏ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ‘ਚ ਸਾਲ 2016 ਤੋਂ ਬਾਅਦ ਪੈਨਸ਼ਨ ‘ਚ ਵਾਧਾ ਨਹੀ ਕੀਤਾ ਗਿਆ ਹੈ।
ਬੁਢਾਪਾ ਪੈਨਸ਼ਨ ‘ਚ ਹੋਏਗਾ ਵਾਧਾ
ਇਸ ਸਬੰਧੀ ਜਦੋਂ ਸੰਸਦ ਮੈਂਬਰ ਵਲੋਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਜਾਦਾ ਹੈ ਤਾਂ ਕੇਂਦਰ ਜਵਾਬ ਦਿੰਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਇਸ ਸਬੰਧੀ ਕੋਈ ਪ੍ਰਸਤਾਵ ਨਹੀ ਭੇਜਿਆ ਗਿਆ ਹੈ। ਜਦੋਂ ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸ਼ਨ ਨਾਲ ਗੱਲ ਕੀਤੀ ਜਾਦੀ ਹੈ ਤਾਂ ਉਹ ਕਹਿੰਦੇ ਹਨ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਲਗਾਤਾਰ ਪ੍ਰਸਤਾਵ ਦਾਇਰ ਕਰਦਾ ਰਿਹਾ ਹੈ। ਇਸ ਸਬੰਧੀ ਮਨੀਸ਼ ਤਿਵਾੜੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਨੂੰ ਸਪੱਸ਼ਟ ਸਵਾਲ ਕੀਤਾ ਕਿ ਚੰਡੀਗੜ੍ਹ ‘ਚ ਬੁਢਾਪਾ ਪੈਨਸ਼ਨ ਹਜ਼ਾਰ ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਕਦੋਂ ਕੀਤੀ ਜਾ ਰਹੀ ਹੈ?
ਇਸ ‘ਤੇ ਕੇਂਦਰੀ ਮੰਤਰੀ ਨੇ ਜਵਾਬ ਦੰਦਿਆ ਕਿਹਾ ਕਿ ਇਹ ਸਵਾਲ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਜੁੜਿਆ ਹੋਇਆ ਨਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ 60 ਸਾਲ ਤੋਂ ਲੈ ਕੇ 79 ਸਾਲ ਤੱਕ 200 ਰੁਪਏ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ 500 ਰੁਪਏ ਨਿਰੰਤਰ ਜਾਰੀ ਕਰਦਾ ਹੈ। ਇਸ ਸਬੰਧੀ ਬਾਕੀ ਭੁਗਤਾਨ ਸੂਬਾ ਸਰਕਾਰਾਂ ਵਲੋਂ ਖ਼ੁਦ ਤੈਅ ਕੀਤਾ ਜਾਦਾ ਹੈ। ਇਸ ਲਈ ਸੰਸਦ ਮੈਂਬਰ ਨੂੰ ਇਹ ਸਵਾਲ ਚੰਡੀਗੜ੍ਹ ਪ੍ਰਸ਼ਾਸ਼ਨ ਤੋਂ ਪੁੱਛਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















