Punjab News: ਪੰਜਾਬ ਦਾ ਇਹ ਸ਼ਹਿਰ 2 ਦਿਨ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹੇਣਗੀਆਂ ਦੁਕਾਨਾਂ; ਝੱਲਣੀ ਪਏਗੀ ਪਰੇਸ਼ਾਨੀ...
Punjab News: ਹੋਲੇ ਮੁਹੱਲੇ ਦੇ ਮੌਕੇ 'ਤੇ, ਅੱਡਾ ਝਬਾਲ ਦੀਆਂ ਸਾਰੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ 14-15 ਮਾਰਚ ਨੂੰ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੂਰਨ ਸਿੰਘ ਝਬਾਲ ਅਤੇ ਚੇਅਰਮੈਨ ਰਮਨ ਕੁਮਾਰ,

Punjab News: ਹੋਲੇ ਮੁਹੱਲੇ ਦੇ ਮੌਕੇ 'ਤੇ, ਅੱਡਾ ਝਬਾਲ ਦੀਆਂ ਸਾਰੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ 14-15 ਮਾਰਚ ਨੂੰ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੂਰਨ ਸਿੰਘ ਝਬਾਲ ਅਤੇ ਚੇਅਰਮੈਨ ਰਮਨ ਕੁਮਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਾਜੂ ਝਬਾਲ ਨੇ ਦੱਸਿਆ ਕਿ ਹਰ ਸਾਲ ਅੱਡਾ ਝਬਾਲ ਦੇ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਦਿਨ ਨੂੰ ਮਨਾਉਂਦੇ ਹਨ। ਉਨ੍ਹਾਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੋ ਦਿਨ ਬੰਦ ਰੱਖਣ।
ਇਸ ਮੌਕੇ ਬੰਟੀ ਸੂਦ, ਪੱਪੂ ਮਲਿਕ, ਅਸ਼ੋਕ ਕੁਮਾਰ ਸੋਹਲ ਬਾਂਕਾ ਮਲਿਕ, ਇੰਦਰਜੀਤ ਸਿੰਘ ਲਾਲੀ, ਦੁਪਿੰਦਰਜੀਤ ਸਿੰਘ ਜੱਜ ਗੰਡੀਵਿੰਡੀਆ, ਅਰਵਿੰਦ ਗੁਪਤਾ, ਮਨਜਿੰਦਰ ਸਿੰਘ ਮੰਨੀ ਭੋਜੀਆਂ, ਗੁਰਦੇਵ ਸਿੰਘ ਰਿੰਕੂ, ਨਰਿੰਦਰ ਸੂਦ, ਰਾਕੇਸ਼ ਕੁਮਾਰ ਹੈਪੀ, ਦਵਿੰਦਰ ਸੋਹਲ, ਸਿਮਰਨ ਧੁੰਨਾ, ਸਰਬਜੀਤ ਸਿੰਘ ਗੰਡੀਵਿੰਡ, ਵਿਕਰਮਜੀਤ ਸਿੰਘ ਮਨੀ, ਸੁਰਿੰਦਰ ਸਿੰਘ ਧੁੰਨਾ, ਬਲਵਿੰਦਰ ਸਿੰਘ ਧੁੰਨਾ, ਗੁਰਪਿੰਦਰ ਸਿੰਘ ਨੱਥੂ, ਦੇਬੀ, ਰਵਿੰਦਰ ਸਿੰਘ ਐਸ.ਆਰ. ਹਾਜ਼ਰ ਸਨ। ਸਾਰੇ ਦੁਕਾਨਦਾਰ ਮੌਜੂਦ ਸਨ।
ਹੌਲੀ ਮੌਕੇ ਲੱਗਣਗੀਆਂ ਰੌਣਕਾਂ
ਫੱਗਣ ਪੂਰਨਮਾਸ਼ੀ ਦੇ ਮੌਕੇ 'ਤੇ ਹੋਲਿਕਾ ਦਹਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲਿਕਾ ਦਹਨ ਤੋਂ ਅਗਲੇ ਦਿਨ ਨੂੰ ਰੰਗਾਂ ਵਾਲੀ ਹੋਲੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਸੁੱਖੇ ਗੁਲਾਲ ਅਤੇ ਪਾਣੀ ਦੇ ਰੰਗਾਂ ਨਾਲ ਖੇਡਦੇ ਹਨ। ਹੋਲਿਕਾ ਦਹਨ ਦੇ ਨਾਲ ਹੀ ਹਵਾਵਾਂ ਦੇ ਵਿੱਚ ਗੁਲਾਲ ਉੱਡਣਾ ਸ਼ੁਰੂ ਹੋ ਜਾਂਦਾ ਹੈ। ਹੋਲਿਕਾ ਦਹਨ ਜਿੱਥੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਓਥੇ ਹੀ ਰੰਗਾਂ ਵਾਲੀ ਹੋਲੀ ਸ਼੍ਰੀਕ੍ਰਿਸ਼ਨ ਅਤੇ ਰਾਧਾਰਾਣੀ ਦੇ ਪ੍ਰੇਮ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Punjab News: ਸ਼ਰਾਬ ਦੀਆਂ ਕੀਮਤਾਂ ਨੂੰ ਲੈ ਵੱਡੀ ਖਬਰ, ਪਿਆਕੜ ਹੋਣਗੇ ਗਦਗਦ; ਦੇਸ਼ੀ ਅਤੇ ਵਿਦੇਸ਼ੀ ਲਈ ਅਹਿਮ ਫੈਸਲਾ...






















