ਚੰਡੀਗੜ੍ਹ: ਡੇਰੇ ਵਿੱਚ ਇੱਕ ਸਾਲ ਰਹੀ ਚਸ਼ਮਦੀਦ ਔਰਤ ਨੇ 'ਏਬੀਪੀ ਸਾਂਝਾ' ਕੋਲ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਗੁਫਾ ਵਿੱਚ 5-5 ਕੁੜੀਆਂ ਬਲਾਤਕਾਰੀ ਰਾਮ ਰਹੀਮ ਦੀ ਮਾਲਿਸ਼ ਕਰਦੀਆਂ ਸੀ। ਇਨ੍ਹਾਂ ਕੁੜੀਆਂ ਨਾਲ ਹੀ ਉਹ ਖੇਹ ਖਾਂਦਾ ਸੀ।
ਚਸ਼ਮਦੀਦ ਔਰਤ ਦਾ ਕਹਿਣਾ ਹੈ ਕਿ ਹਨੀਪ੍ਰੀਤ ਹੀ ਬਾਬੇ ਨੂੰ ਗੁਫ਼ਾ ਵਿੱਚ ਕੁੜੀਆਂ ਭੇਜਦੀ ਸੀ। ਇਸ ਔਰਤ ਨੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ। ਇੱਕ ਵਾਰ ਉਸ ਨਾਲ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਔਰਤ ਦਾ ਕਹਿਣਾ ਹੈ ਕਿ ਬਲਾਤਕਾਰ ਬਾਬੇ ਤੇ ਹਨੀਪ੍ਰੀਤ ਨੇ ਇਸ ਡੇਰੇ ਨੂੰ ਕੰਜਰੀਆਂ ਦਾ ਕੋਠਾ ਬਣਾ ਦਿੱਤਾ ਸੀ। ਉਸ ਨੇ ਦੱਸਿਆ ਕਿ ਬਾਬਾ ਸਿਰਫ 16 ਤੋਂ 25 ਸਾਲ ਦੀਆਂ ਲੜਕੀਆਂ ਬਲਾਉਂਦਾ ਸੀ ਤੇ ਵੱਡੀ ਉਮਰ ਦੀਆਂ ਔਰਤਾਂ ਨੂੰ ਡੇਰੇ ਵਿੱਚ ਨਹੀਂ ਵਾੜਦਾ ਸੀ।
ਉਨ੍ਹਾਂ ਕਿਹਾ ਕਿ ਹਨੀਪ੍ਰੀਤ ਬਾਬੇ ਦੀ ਗੁਫ਼ਾ ਵਿੱਚ ਡਾਂਸ ਕਰਦੀ ਸੀ। ਹਨੀਪ੍ਰੀਤ ਦੇ ਕਹਿਣ 'ਤੇ ਡੇਰੇ ਚੱਲਦਾ ਸੀ। ਉਸ ਦੀ ਰਾਮ ਰਹੀਮ ਦੀ ਪਤਨੀ ਨਾਲ ਨਹੀਂ ਬਣਦੀ ਸੀ। ਉਨ੍ਹਾਂ ਕਿਹਾ ਕਿ ਹਨੀ ਬਾਬੇ ਦੀ ਬੇਟੀ ਨਹੀਂ ਕੁਝ ਹੋਰ ਹੀ ਸੀ।