'ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜ਼ਮੀਨੀ ਘਪਲਾ ! CBI ਦੀ ਜਾਂਚ ਦੇ ਡਰੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਮੁੱਖ ਸਕੱਤਰ ਨੂੰ ਸੌਂਪੀਆਂ- ਸਿਰਸਾ
ਭਗਵੰਤ ਮਾਨ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ, ਭਵਿੱਖ ਵਿੱਚ ਸੀ.ਬੀ.ਆਈ. ਦੀ ਜਾਂਚ ਦੇ ਡਰ ਕਰਕੇ ਪਹਿਲੀ ਵਾਰ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਦੀਆਂ ਸ਼ਕਤੀਆਂ ਸੌਂਪ ਰਹੇ ਹਨ। ਸਿਰਸਾ ਨੇ ਕਿਹਾ, "ਇਸ ਤੋਂ ਵੱਧ ਸ਼ਰਮਨਾਕ ਕੀ ਹੋ ਸਕਦਾ ਹੈ?"
Punjab News: ਪੰਜਾਬ ਸਰਕਾਰ ਦਾ ਇੱਕ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਲਈ ਨਾਮੋਸ਼ੀ ਦਾ ਸਬੱਬ ਬਣਦਾ ਜਾ ਰਿਹਾ ਹੈ, ਵਿਰੋਧੀ ਧਿਰਾਂ ਨੇ ਇਸ ਫੈਸਲੇ ਤੋਂ ਬਾਅਦ ਭਗਵੰਤ ਮਾਨ ਨੂੰ ਡੰਮੀ ਮੁੱਖ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ। ਪੰਜਾਬ ਦੇ ਲੀਡਰਾਂ ਤੋਂ ਇਲਾਵਾ ਹੁਣ ਦਿੱਲੀ ਦੇ ਆਗੂਆਂ ਵੱਲੋਂ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ।
ਇਸ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਸੰਦੇਸ਼ ਵਿੱਚ ਕਿਹਾ, "ਅਰਵਿੰਦ ਕੇਜਰੀਵਾਲ ਹੁਣ ਕਿਸਾਨਾਂ ਦੀ ਜ਼ਮੀਨ ਨੂੰ ਗੈਰ-ਕਨੂੰਨੀ ਢੰਗ ਨਾਲ ਗ੍ਰਹਿਣ ਕਰਨਾ ਚਾਹੁੰਦੇ ਹਨ ਤਾਂ ਜੋ ਉਹਨਾਂ ਦੇ ਬਿਲਡਰ ਦੋਸਤਾਂ ਨੂੰ ਇਸ ਨੂੰ ਸੌਂਪਿਆ ਜਾ ਸਕੇ। ਇਹ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਜ਼ਮੀਨੀ ਘਪਲਾ ਹੈ।"
ਉਹਨਾਂ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ, ਭਵਿੱਖ ਵਿੱਚ ਸੀ.ਬੀ.ਆਈ. ਦੀ ਜਾਂਚ ਦੇ ਡਰ ਕਰਕੇ ਪਹਿਲੀ ਵਾਰ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਦੀਆਂ ਸ਼ਕਤੀਆਂ ਸੌਂਪ ਰਹੇ ਹਨ। ਸਿਰਸਾ ਨੇ ਕਿਹਾ, "ਇਸ ਤੋਂ ਵੱਧ ਸ਼ਰਮਨਾਕ ਕੀ ਹੋ ਸਕਦਾ ਹੈ?"
Arvind Kejriwal now wants to illegally grab 25,000 acres of farmers’ land in Ludhiana and hand it over to his builder friends; who will rake in hundreds of crores.
— Manjinder Singh Sirsa (@mssirsa) June 22, 2025
This is the biggest land scam in Punjab’s history.
And fearing a CBI probe tomorrow, Bhagwant Mann has, for the… pic.twitter.com/3bzoW1Vbkn
ਸਿਰਸਾ ਨੇ ਮੁੱਖ ਸਕੱਤਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, "ਮੈਂ ਮੁੱਖ ਸਕੱਤਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਇਸ ਗੈਰ-ਕਨੂੰਨੀ ਲੁੱਟ ਵਿੱਚ ਸਹਿਮਤੀ ਨਾ ਦੇਣ, ਕਿਉਂਕਿ ਕੱਲ੍ਹ ਤੁਹਾਨੂੰ ਵੀ CBI ਤੇ ED ਦੇ ਸਾਹਮਣੇ ਜਵਾਬਦੇਹ ਹੋਣਾ ਪਵੇਗਾ।" ਸਿਰਸਾ ਨੇ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਪੰਜਾਬੀ ਹੋਣ ਦੇ ਨਾਤੇ ਆਪਣੀ ਗ਼ੈਰਤ ਦਿਖਾਉਣ ਤੇ ਲੋਕਾਂ ਸਾਹਮਣੇ ਜਾ ਕੇ ਕਹਿਣ ਕਿ ਉਹ ਕੁਰਸੀ ਛੱਡ ਦੇਣਗੇ ਪਰ ਪੰਜਾਬੀਆਂ ਦੀ ਗ਼ੈਰਤ ਨੂੰ ਵੰਗਾਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ।
ਹਰਸਿਮਰਤ ਬਾਦਲ ਨੇ ਕੀ ਕਿਹਾ ?
ਇਸ ਤੋਂ ਬਾਅਦ ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪਹਿਲਾਂ ਭਗਵੰਤ ਮਾਨ ਨੇ ਪੰਜਾਬ ਦੀ ਰਾਜਧਾਨੀ ਤੋਂ ਹੱਕ ਛੱਡਿਆ ,ਫਿਰ ਪੰਜਾਬ ਦੇ ਪਾਣੀ ਦੂਜੇ ਰਾਜਾਂ ਨੂੰ ਲੁਟਾਏ, ਹੁਣ ਸਾਡੇ ਪੰਜਾਬ ਦੀ ਜਮੀਨ ਵੇਚਣ ਦੀ ਤਿਆਰੀ ਵੀ ਕਰ ਲਈ,ਡੰਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਹਰਾ ਪੈੱਨ ਕੇਜਰੀਵਾਲ ਦੀ ਜੇਬ ਵਿੱਚ ਹੀ ਪਾ ਦਿੱਤਾ, ਇਹ ਵੀ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆਂ ਹੈ ਕਿ ਮੁੱਖ ਮੰਤਰੀ ਦੀਆਂ ਸ਼ਕਤੀਆਂ ਖੋਹ ਕੇ ਇੱਕ ਅਫ਼ਸਰ ਨੂੰ ਦੇ ਦਿੱਤੀਆਂ






















