ਪੜਚੋਲ ਕਰੋ

Firozpur Firing Case: ਸਿੱਧੂ ਮੂਸੇਵਾਲਾ ਸਟਾਈਲ 'ਚ ਕਤਲ ਕਾਂਡ ਨੇ ਪੰਜਾਬ ਨੂੰ ਝੰਜੋੜਿਆ...ਤਿੰਨ ਭੈਣ-ਭਰਾਵਾਂ ਨੂੰ ਕਿਉਂ ਉਤਾਰਿਆ ਮੌਤ ਦੇ ਘਾਟ

ਫਿਰੋਜ਼ਪੁਰ ਕਤਲ ਕਾਂਡ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

Firozpur Firing Case: ਫਿਰੋਜ਼ਪੁਰ ਕਤਲ ਕਾਂਡ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀਡੀਓ ਸ਼ੇਅਰ ਕਰਕੇ ਗੰਭੀਰ ਸਵਾਲ ਉਠਾਏ ਹਨ। 

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਇੱਕ ਐਬੂਲੈਂਸ ਵੀ ਨਹੀਂ ਮਿਲੀ...ਆਟੋ ਰਿਕਸ਼ਾ 'ਚ ਜ਼ਖਮੀ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਪਰਿਵਾਰ ਦੇ ਤਿੰਨ ਜੀਅ ਦਿਨ ਦਿਹਾੜੇ ਮਾਰੇ ਗਏ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਲੜਖੜਾਈ ਹੋਈ ਹੈ। ਮੁੱਖ ਮੰਤਰੀ ਫੋਕੀ ਬਿਆਨਬਾਜੀ 'ਚ ਵਿਅਸਥ ਹਨ।

ਦੱਸ ਦਈਏ ਕਿ ਮੰਗਲਵਾਰ ਨੂੰ ਫ਼ਿਰੋਜ਼ਪੁਰ ਸ਼ਹਿਰ 'ਚ ਬਾਈਕ 'ਤੇ ਆਏ 6 ਬਦਮਾਸ਼ਾਂ ਨੇ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਸੀ। ਇਸ ਵਿੱਚ ਚਚੇਰੇ ਭਰਾ ਤੇ ਭੈਣ ਸਮੇਤ 3 ਦੀ ਮੌਤ ਹੋ ਗਈ ਸੀ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਕੌਰ, ਦਿਲਦੀਪ ਸਿੰਘ ਤੇ ਅਕਾਸ਼ਦੀਪ ਵਾਸੀ ਕੰਬੋਜ ਨਗਰ ਵਜੋਂ ਹੋਈ ਹੈ, ਜਦਕਿ ਜੰਟੀ ਤੇ ਅਨਮੋਲ ਸਿੰਘ ਜ਼ਖ਼ਮੀ ਹੋ ਗਏ। 

ਹਾਸਲ ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਤੇ ਦਿਲਦੀਪ ਸਿੰਘ ਚਚੇਰੇ ਭਰਾ ਸਨ, ਜਦਕਿ ਆਕਾਸ਼ਦੀਪ ਦਿਲਦੀਪ ਸਿੰਘ ਦਾ ਦੋਸਤ ਸੀ। ਜ਼ਖਮੀ ਅਨਮੋਲ ਸਿੰਘ ਜਸਪ੍ਰੀਤ ਦਾ ਅਸਲੀ ਭਰਾ ਤੇ ਜੈਂਤੀ ਅਨਮੋਲ ਦਾ ਦੋਸਤ ਹੈ। ਬਦਮਾਸ਼ ਦਿਲਦੀਪ ਸਿੰਘ ਨੂੰ ਮਾਰਨ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਦਿਲਦੀਪ ਅਪਰਾਧਿਕ ਸੁਭਾਅ ਦਾ ਸੀ। ਉਹ ਆਸ਼ੀਸ਼ ਗੈਂਗ ਦਾ ਨਿਸ਼ਾਨਾ ਸੀ।

ਕੱਪੜੇ ਖਰੀਦਣ ਜਾ ਰਹੇ ਸੀ
ਹਾਸਲ ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਦਾ ਇੱਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ। ਉਸ ਦੇ ਪਿਤਾ ਦੀ 5 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਅਜਿਹੇ 'ਚ ਉਸ ਦੇ ਵਿਆਹ ਦੀ ਜ਼ਿੰਮੇਵਾਰੀ ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ ਉਰਫ ਲਾਲੀ ਨੇ ਲਈ ਸੀ। ਮੰਗਲਵਾਰ ਨੂੰ ਦਿਲਦੀਪ ਸਿੰਘ, ਜਸਪ੍ਰੀਤ ਕੌਰ ਤੇ ਚਚੇਰੇ ਭਰਾ ਤੇ ਦੋਸਤ ਨਾਲ ਕਾਰ 'ਚ ਕੱਪੜੇ ਖਰੀਦਣ ਜਾ ਰਿਹਾ ਸੀ।

ਇਸ ਸਬੰਧੀ ਸੂਚਨਾ ਮਿਲਦਿਆਂ ਹੀ ਆਸ਼ੀਸ਼ ਗੈਂਗ ਨੇ ਅਕਾਲਗੜ੍ਹ ਗੁਰਦੁਆਰੇ ਨੇੜੇ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ 'ਚ ਜਸਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਿਲਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਅਜੈ ਮਲੂਜਾ, ਐਸਪੀ ਸੌਮਿਆ ਮਿਸ਼ਰਾ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਡੌਗ ਸਕੁਐਡ ਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 50 ਖਾਲੀ ਖੋਲ ਬਰਾਮਦ ਕੀਤੇ ਹਨ। ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਥਾਈਲੈਂਡ ਤੋਂ ਵਾਪਸੀ ‘ਤੇ ਮੁਟਿਆਰ ਗ੍ਰਿਫ਼ਤਾਰ: ਅੰਮ੍ਰਿਤਸਰ ਏਅਰਪੋਰਟ ‘ਤੇ ਫਲਾਈਟ ਲੈਂਡ ਹੁੰਦੇ ਹੀ ਪੁਲਿਸ ਨੇ ਫੜਿਆ, ਜਾਣੋ ਪੂਰਾ ਮਾਮਲਾ ਹੈ ਕੀ?

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਇਸ ਮਹਿਕਮੇ ਦੀ ਮਹਿਲਾ ਮੁਲਾਜ਼ਮ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ

Punjab News: ਪੰਜਾਬ ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਦੇ ਤਬਾਦਲੇ, ਸੌਂਪੀ ਗਈਆਂ ਨਵੀਂ ਜ਼ਿੰਮੇਵਾਰੀ, ਹੁਕਮ ਤੁਰੰਤ ਲਾਗੂ

ਵੀਡੀਓਜ਼

ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann
ਧਾਮੀ ਸੁਖਬੀਰ ਬਾਦਲ ਦਾ ਸਿਪਾਹੀ ਹੈ, ਭੜਕੇ CM ਮਾਨ
ਅਕਾਲੀ ਮੁੜ ਪੰਜਾਬ ‘ਚ ਗੁੰਡਾਗਰਦੀ ਕਰਨਾ ਚਾਹੁੰਦੇ: CM ਮਾਨ
328 ਸਰੂਪਾਂ ਦੇ ਮਾਮਲੇ ‘ਚ CM ਮਾਨ ਦਾ ਵੱਡਾ ਬਿਆਨ
ਮਜੀਠੀਆ ‘ਚ ਗੱਜੇ CM ਮਾਨ, AAP ਨਾਲ ਖੜ੍ਹਾ ਹਰ ਬੰਦਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਥਾਈਲੈਂਡ ਤੋਂ ਵਾਪਸੀ ‘ਤੇ ਮੁਟਿਆਰ ਗ੍ਰਿਫ਼ਤਾਰ: ਅੰਮ੍ਰਿਤਸਰ ਏਅਰਪੋਰਟ ‘ਤੇ ਫਲਾਈਟ ਲੈਂਡ ਹੁੰਦੇ ਹੀ ਪੁਲਿਸ ਨੇ ਫੜਿਆ, ਜਾਣੋ ਪੂਰਾ ਮਾਮਲਾ ਹੈ ਕੀ?
ਥਾਈਲੈਂਡ ਤੋਂ ਵਾਪਸੀ ‘ਤੇ ਮੁਟਿਆਰ ਗ੍ਰਿਫ਼ਤਾਰ: ਅੰਮ੍ਰਿਤਸਰ ਏਅਰਪੋਰਟ ‘ਤੇ ਫਲਾਈਟ ਲੈਂਡ ਹੁੰਦੇ ਹੀ ਪੁਲਿਸ ਨੇ ਫੜਿਆ, ਜਾਣੋ ਪੂਰਾ ਮਾਮਲਾ ਹੈ ਕੀ?
ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?
ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਇਸ ਮਹਿਕਮੇ ਦੀ ਮਹਿਲਾ ਮੁਲਾਜ਼ਮ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਇਸ ਮਹਿਕਮੇ ਦੀ ਮਹਿਲਾ ਮੁਲਾਜ਼ਮ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
Punjab News: ਪੰਜਾਬ ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਦੇ ਤਬਾਦਲੇ, ਸੌਂਪੀ ਗਈਆਂ ਨਵੀਂ ਜ਼ਿੰਮੇਵਾਰੀ, ਹੁਕਮ ਤੁਰੰਤ ਲਾਗੂ
Punjab News: ਪੰਜਾਬ ਸਰਕਾਰ ਦਾ ਵੱਡਾ ਫੈਸਲਾ! IAS ਅਧਿਕਾਰੀਆਂ ਦੇ ਤਬਾਦਲੇ, ਸੌਂਪੀ ਗਈਆਂ ਨਵੀਂ ਜ਼ਿੰਮੇਵਾਰੀ, ਹੁਕਮ ਤੁਰੰਤ ਲਾਗੂ
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!

Punjab Weather Today: ਪੰਜਾਬ 'ਚ ਮੌਸਮ ਬਦਲੇਗਾ! ਅੱਜ ਤੋਂ ਦੋ ਦਿਨ ਦਾ ਧੁੰਦ ਦਾ ਅਲਰਟ, ਇਸ ਦਿਨ ਤੋਂ ਬਾਰਿਸ਼, ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੀ ਵਾਰਨਿੰਗ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (20-01-2026)

ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

Embed widget