ਪੜਚੋਲ ਕਰੋ
Advertisement
ਚੰਡੀਗੜ੍ਹ ਤੋਂ ਉਡਾਣ ਭਰਨ ਵਾਲਿਆਂ ਫਲਾਈਟਾਂ ਦੇ ਸਮੇਂ ‘ਚ ਕੀਤੀ ਗਈ ਤਬਦਿਲੀ
ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਡੌਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਸ ਦਾ ਵਿੰਟਰ ਸ਼ੈਡਿਊਲ ਏਅਰਪੋਰਟ ਅਦੋਰਟੀ ਨੇ ਜਾਰੀ ਕਰ ਦਿੱਤਾ ਹੈ। ਏਅਰਪੋਰਟ ਅਧਿਕਾਰੀਆਂ ਵੱਲੋਂ ਜਾਰੀ ਵਿੰਟਰ ਸ਼ੈਡਿਊਲ ਮੁਤਾਨਕ ਏਅਰਪੋਰਟ ਤੋਂ ਪਹਿਲੀ ਉਡਾਨ ਸਵੇਰੇ 7:05 ‘ਤੇ ਭਰੀ ਜਾਵੇਗੀ।
ਚੰਡੀਗੜ੍ਹ: ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਸ ਦਾ ਵਿੰਟਰ ਸ਼ੈਡਿਊਲ ਏਅਰਪੋਰਟ ਵਿਭਾਗ ਨੇ ਜਾਰੀ ਕਰ ਦਿੱਤਾ ਹੈ। ਏਅਰਪੋਰਟ ਅਧਿਕਾਰੀਆਂ ਵੱਲੋਂ ਜਾਰੀ ਵਿੰਟਰ ਸ਼ੈਡਿਊਲ ਮੁਤਾਬਕ ਏਅਰਪੋਰਟ ਤੋਂ ਪਹਿਲੀ ਉਡਾਨ ਸਵੇਰੇ 7:05 ‘ਤੇ ਭਰੀ ਜਾਵੇਗੀ। ਉਧਰ ਹੀ ਰਾਤ ਨੂੰ ਆਖਰੀ ਫਲਾਈਟ 10:50 ‘ਤੇ ਲੈਂਡ ਕਰੇਗੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਟਰਨੇਸ਼ਨਲ ਏਅਰਪੋਰਟ ਦੇ ਸੀਈਓ ਸੁਨੀਲ ਦੱਤ ਨੇ ਕਿਹਾ ਕਿ ਵਿੰਟਰ ਸ਼ੈਡਿਊਲ 27 ਅਕਤੂਬਰ 2019 ਤੋਂ 28 ਮਾਰਚ 2020 ਤਕ ਲਾਗੂ ਰਹੇਗਾ। ਇਸ ਦੇ ਨਾਲ ਹੀ ਨਵੇਂ ਸ਼ੈਡਿਊਲ ‘ਚ ਹਰ ਐਤਵਾਰ ਨੂੰ ਮੁੰਬਈ ਜਾਣ ਵਾਲੀ ਵਿਸਤਾਰਾ ਦੀ ਫਲਾਈਟ ਵੀ ਸ਼ਾਮਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਇਸ ਵਿੰਟਰ ਸ਼ੈਡੀਊਲ ‘ਚ ਚੰਡੀਗੜ੍ਹ ਏਅਰਪੋਰਟ ਤੋਂ ਦੋ ਇੰਟਰਨੈਸ਼ਨਲ ਫਲਾਈਟਸ ਅਤੇ 34 ਡੋਮੈਸਟਿਕ ਫਲਾਈਟਸ ਰੋਜ਼ ਏਅਰਪੋਰਟ ਤੋਂ ਉਡਾਣ ਭਰਣਗੀਆਂ। ਦੁਬਈ ਤੋਂ ਜੋ ਫਲਾਈਟ ਚੰਡੀਗੜ੍ਹ ਸਵੇਰੇ 1.:20 ‘ਤੇ ਲੈਨਡ ਕਰਦੀ ਸੀ ਉਹ ਹੁਣ 11:40 ‘ਤੇ ਲੈਂਡ ਕਰੇਗੀ।
ਚੰਡੀਗੜ੍ਹ ਤੋਂ ਦੁਬਈ ਜਾਣ ਲਈ 3:45 ਵਜੇ ਜਾਣ ਵਾਲੀ ਫਲਾਈਟ ਹੁਣ ਸ਼ਾਮ 4:00 ਵਜੇ ਰਵਾਨਾ ਹੋਵੇਗੀ। ਇੰਡੀਗੋ ਏਅਰਲਾਈਨ ਦੇ ਸੂਤਰਾਂ ਮੁਤਾਬਕ ਠੰਡ ਦੌਰਾਨ ਆਮ ਤੌਰ ‘ਤੇ ਏਅਰਪੋਰਟ ਸਵੇਰੇ ਕੋਹਰੇ ਅਤੇ ਧੁੰਧ ਨਾਲ ਘਿਿਰਆ ਰਹਿੰਦਾ ਹੈ ਜਿਸ ਕਰਕੇ ਖ਼ਰਾਬ ਵਿਜ਼ੀਵਿਲਟੀ ਕਰਕੇ ਫਲਾਈਟ ਲੇਟ ਹੋ ਜਾਂਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement