Punjab news: ਨਾਜਾਇਜ਼ ਮਾਈਨਿੰਗ ਦੌਰਾਨ ਮਿੱਟੀ ਦੀ ਢਿੱਗ ਥੱਲੇ ਦੱਬ ਕੇ ਟਿੱਪਰ ਡਰਾਈਵਰ ਦੀ ਮੌਤ
Batala News: ਨਾਜਾਇਜ਼ ਮਾਈਨਿੰਗ ਦੌਰਾਨ ਮਿੱਟੀ ਦੀ ਢਿੱਗ ਥੱਲੇ ਦੱਬ ਕੇ ਟਿੱਪਰ ਡਰਾਈਵਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮੇਤਲੇ ਦੇ ਰਹਿਣ ਵਾਲੇ ਗੁਰਜੀਤ ਸਿੰਘ ਵਜੋਂ ਹੋਈ ਹੈ।
ਸਤਨਾਮ ਸਿੰਘ ਬਟਾਲਾ ਦੀ ਰਿਪੋਰਟ
Batala News: ਨਾਜਾਇਜ਼ ਮਾਈਨਿੰਗ ਦੌਰਾਨ ਮਿੱਟੀ ਦੀ ਢਿੱਗ ਥੱਲੇ ਦੱਬ ਕੇ ਟਿੱਪਰ ਡਰਾਈਵਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮੇਤਲੇ ਦੇ ਰਹਿਣ ਵਾਲੇ ਗੁਰਜੀਤ ਸਿੰਘ ਵਜੋਂ ਹੋਈ ਹੈ। ਉਹ ਟਿੱਪਰ ਦਾ ਡਰਾਈਵਰ ਸੀ। ਪੁਲਿਸ ਮੁਤਾਬਕ ਉਸ ਦੀ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦੌਰਾਨ ਮਿੱਟੀ ਦੀ ਢਿੱਗ ਦੇ ਥੱਲੇ ਦੱਬ ਜਾਣ ਕਰਕੇ ਮੌਤ ਹੋ ਗਈ।
ਹਾਸਲ ਜਾਣਕਾਰੀ ਅਨੁਸਾਰ ਖੋਖਰਵਾਲ ਮਾੜੀ ਪਨੂੰਆਂ ਵਿੱਚ ਸਾਬਕਾ ਸਰਪੰਚ ਵੱਲੋਂ ਆਪਣੀ ਪੈਲੀ ਵਿੱਚੋਂ ਮਿੱਟੀ ਦੀ ਨਾਜਾਇਜ ਮਾਇਨਿਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਮੌਕੇ ਤੇ ਪੁਹੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਸਾਬਕਾ ਸਰਪੰਚ ਤੇ ਨਾਜਾਇਜ਼ ਮਾਈਨਿੰਗ ਤੇ 304 ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਗੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਉਹ ਨਗਰ ਕੀਰਤਨ ਤੇ ਗਈ ਸੀ। ਉਸ ਨੂੰ ਕਿਸੇ ਦਾ ਫੋਨ ਆਇਆ ਕਿ ਗੁਰਜੀਤ ਸਿੰਘ ਨੂੰ ਮਿੱਟੀ ਦੀ ਢਿੱਗ ਥੱਲੇ ਆਉਣ ਕਰਕੇ ਗੰਭੀਰ ਸਟਾਂ ਲੱਗੀਆਂ ਹਨ ਪਰ ਹੁਣ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਉਹ ਕਾਫੀ ਲੰਬੇ ਸਮੇਂ ਤੋਂ ਟਿੱਪਰ ਦਾ ਡਰਾਈਵਰ ਸੀ। ਉਸ ਦੀ 3 ਸਾਲ ਤੋਂ ਵੀ ਛੋਟੀ ਬੇਟੀ ਹੈ।
ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਦੇ ਕਾਊਂਟਰ ਤੋਂ ਲੱਖ ਰੁਪਏ ਉਡਾਏ, ਸ਼੍ਰੋਮਣੀ ਕਮੇਟੀ ਨੇ ਕਰਵਾਇਆ ਕੇਸ ਦਰਜ
ਮੌਕੇ ਤੇ ਚਸ਼ਮਦੀਦ ਗੁਜਰ ਨੇ ਕਿਹਾ ਕਿ ਸਾਨੂੰ ਆਵਾਜ਼ ਆਈ ਕਿ ਕੋਈ ਮਿੱਟੀ ਥੱਲੇ ਆ ਗਿਆ ਹੈ। ਫਿਰ ਉਸ ਨੂੰ ਗੱਡੀ ਵਿੱਚ ਹਸਪਤਾਲ ਲੈ ਕੇ ਗਏ। ਅਸੀਂ 15 ਦਿਨ ਤੋਂ ਇੱਥੇ ਡੇਰਾ ਲਾਇਆ ਹੋਇਆ ਹੈ। ਲਗਾਤਾਰ ਇੱਥੋਂ ਮਿੱਟੀ ਦੀਆਂ ਗੱਡੀਆਂ ਭਰ ਕੇ ਨਿਕਲਦੀਆਂ ਹਨ।
ਜਾਂਚ ਕਰ ਰਹੇ ਡੀਐਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਇਹ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਪੈਲੀ ਹੈ। ਉਹ ਆਪਣੀ ਪੈਲੀ ਵਿੱਚੋਂ ਮਿੱਟੀ ਪੁਟਵਾ ਰਿਹਾ ਸੀ। ਇਹ ਹਾਦਸਾ ਵਾਪਰ ਗਿਆ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਕੁਲਦੀਪ ਸਿੰਘ ਕੋਲ ਮਾਇਨਿਗ ਦੀ ਪ੍ਰਮੀਸ਼ਨ ਸੀ ਜਾ ਨਹੀਂ ਇਸ ਦੀ ਅਸਲ ਰਿਪੋਰਟ ਮਾਈਨਿੰਗ ਵਿਭਾਗ ਦੇਵੇਗਾ। ਪੁਲਿਸ ਨੇ ਕਿਹਾ ਕਿ ਬਣਦੀ ਕਾਰਵਾਈ ਕਰ ਰਹੇ ਹਾਂ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਾਬਕਾ ਸਰਪੰਚ ਤੇ ਨਜਾਇਜ਼ ਮਾਈਨਿੰਗ ਤੇ 304 ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Farmer Protest: ਰਾਜਪਾਲ ਨਾਲ ਮੀਟਿੰਗ ਮਗਰੋਂ ਕਿਸਾਨਾਂ ਨੇ ਧਰਨਾ ਖ਼ਤਮ ਕਰਨ ਦਾ ਕੀਤਾ ਐਲਾਨ, ਜਾਣੋ ਕੀ ਬਣੀ ਸਹਿਮਤੀ