ਪੜਚੋਲ ਕਰੋ

ਟਾਈਟਲਰ ਦੀ ਸਟਿੰਗ ਵੀਡੀਓ 'ਤੇ ਭਖੀ ਸਿਆਸਤ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖ ਕਤਲੇਆਮ ਕੇਸ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦਾ ਸਟਿੰਗ ਵੀਡੀਓ ਜਾਰੀ ਕਰਨ ਦਾ ਦਾਅਵਾ ਕੀਤਾ ਹੈ। ਜੀਕੇ ਨੇ ਦਾਅਵਾ ਕੀਤਾ ਹੈ ਕਿ ਵੀਡੀਓ 'ਚ ਟਾਈਟਲਰ ਨੇ 100 ਸਿੱਖਾਂ ਦੇ ਕਤਲ ਦੀ ਗੱਲ ਕਬੂਲੀ ਹੈ। ਇਹ ਵੀਡੀਓ ਸਾਲ 2011 ਦਾ ਵੀਡੀਓ ਹੈ ਜਿਸ ਦੇ ਰਿਲੀਜ਼ ਹੋਣ ਮਗਰੋਂ ਸਿਆਸਤ ਭਖ ਗਈ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿੱਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਖ਼ਿਲਾਫ ਅੱਜ ਸਾਹਮਣੇ ਆਇਆ ਵੀਡੀਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿੱਚੋਂ 2009 ਵਿੱਚ ਕੱਢਿਆ ਗਿਆ ਸੀ। ਉਸ ਵੱਲੋਂ ਇਹ ਸ਼ੇਖੀ ਮਾਰਨਾ ਕਿ ਉਸ ਨੂੰ ਰਾਜ ਸਭਾ ਦੀ ਮੈਂਬਰੀ ਜਾਂ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਇਹ ਗੱਲ ਸਾਬਤ ਕਰਦਾ ਹੈ ਕਿ ਉਸ ਨੂੰ ਗਾਂਧੀ ਪਰਿਵਾਰ ਵੱਲੋਂ ਮੂੰਹ ਨਾ ਖੋਲ੍ਹਣ ਲਈ ਹੀ ਇਹ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਇਹ ਲਾਜ਼ਮੀ ਬਣਦਾ ਹੈ ਕਿ ਅਦਾਲਤਾਂ ਗਾਂਧੀ ਪਰਿਵਾਰ ਤੋਂ ਪੁੱਛਣ ਕਿ ਜਿਸ ਅਪਰਾਧੀ ਦੇ ਹੱਥਾਂ ਉੱਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਖੂਨ ਲੱਗਿਆ ਹੋਇਆ ਸੀ, ਉਸ ਨੂੰ ਅਜਿਹੇ ਲਾਲਚ ਕਿਉਂ ਦਿੱਤੇ ਜਾ ਰਹੇ ਸਨ? ਆਮ ਆਦਮੀ ਪਾਰਟੀ ਦੇ ਲੀਡਰ ਗੁਰਮੀਤ ਸਿੰਘ ਮੇਅਰ ਨੇ ਕਿਹਾ ਹੈ ਕਿ ਜੋ ਚੀਜ਼ਾਂ ਜੱਗ ਜਾਹਿਰ ਹੋ ਜਾਂਦੀਆਂ ਹਨ, ਉਨ੍ਹਾਂ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ। ਸਾਰਾ ਦੇਸ਼ ਜਾਣਦਾ ਹੈ ਕਿ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਵਾਇਆ ਸੀ। ਸਿੱਖ ਦੰਗਾ ਪੀੜਤ ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਇਸ ਖੁਲਾਸੇ ਨਾਲ ਸੱਚ ਸਾਹਮਣੇ ਆ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਆਪ' ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਤੋਂ, ਔਰਤਾਂ ਨੂੰ 1000 ਰੁਪਏ ਅਤੇ ਨੌਜਵਾਨਾਂ ਲਈ ਹੋ ਸਕਦਾ ਵੱਡਾ ਐਲਾਨ

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

Bathinda 'ਚ ਡਰੱਗ ਇੰਸਪੈਕਟਰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ,ਫੈਕਟਰੀ ਮਾਲਕ ਤੋਂ ਮੰਗ ਰਿਹਾ ਸੀ 10 ਲੱਖ ਰੁਪਏ

Moga 'ਚ ਆਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ,ਹਾਲਤ ਗੰਭੀਰ , ਫਰੀਦਕੋਟ ਕੀਤਾ ਰੈਫਰ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਆਪ' ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਤੋਂ, ਔਰਤਾਂ ਨੂੰ 1000 ਰੁਪਏ ਅਤੇ ਨੌਜਵਾਨਾਂ ਲਈ ਹੋ ਸਕਦਾ ਵੱਡਾ ਐਲਾਨ
ਆਪ' ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਤੋਂ, ਔਰਤਾਂ ਨੂੰ 1000 ਰੁਪਏ ਅਤੇ ਨੌਜਵਾਨਾਂ ਲਈ ਹੋ ਸਕਦਾ ਵੱਡਾ ਐਲਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਮਾਰਚ 2026

Jalandhar ਦੇ ਪਿੰਡ ਬੂਟੇ ਛੰਨਾ ਦੇ ਸਰਪੰਚ ਦੀ ਇਲਾਜ ਦੌਰਾਨ ਮੌਤ ,ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ਨੇ ਕੀਤਾ ਸੀ ਹਮਲਾ

Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 
Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 
Moga 'ਚ ਆਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ,ਹਾਲਤ ਗੰਭੀਰ , ਫਰੀਦਕੋਟ ਕੀਤਾ ਰੈਫਰ
Moga 'ਚ ਆਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ,ਹਾਲਤ ਗੰਭੀਰ , ਫਰੀਦਕੋਟ ਕੀਤਾ ਰੈਫਰ
Jaggu Bhagwanpuria ਗੈਂਗ ਦਾ ਮੋਸਟ ਵਾਂਟੇਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਗ੍ਰਿਫਤਾਰ

Amritsar 'ਚ ਨਵ-ਵਿਆਹੁਤਾ ਦੀ ਸ਼ੱਕੀ ਹਲਾਤਾਂ ’ਚ ਮੌਤ ,ਇੱਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ ,ਪਰਿਵਾਰ ਨੇ ਲਗਾਏ ਗੰਭੀਰ ਆਰੋਪ 

Embed widget