ਰਜਨੀਸ਼ ਕੌਰ ਦੀ ਰਿਪੋਰਟ
Chandigarh News: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਸੈਕਟਰ 51/52 ਦੀ ਡਿਵਾਈਡਿੰਗ ਰੋਡ ਨੂੰ ਮਟੌਰ ਬੈਰੀਅਰ ਤੱਕ ਬੰਦ ਕਰ ਦਿੱਤਾ ਗਿਆ ਹੈ। ਸੈਕਟਰ 51/52 ਲਾਈਟ ਪੁਆਇੰਟ ਤੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਮੋਹਾਲੀ ਜਾਣ ਲਈ ਤੁਸੀਂ ਸੈਕਟਰ 50/51 ਲਾਈਟ ਪੁਆਇੰਟ ਅਤੇ ਸੈਕਟਰ 52/53 ਲਾਈਟ ਪੁਆਇੰਟ ਦਾ ਰਸਤਾ ਲੈ ਸਕਦੇ ਹਨ।
ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪ੍ਰਦਰਸ਼ਨ
ਦੱਸ ਦੇਈਏ ਕਿ ਕੈਬ ਡਰਾਈਵਰ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਮੋਹਾਲੀ ਫੇਜ਼-8 'ਤੇ ਚੰਡੀਗੜ੍ਹ 'ਚ ਦਾਖਲ ਹੋਣ ਲਈ ਵਿਰੋਧੀ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਚੰਡੀਗੜ੍ਹ ਵਿੱਚ ਦਾਖ਼ਲ ਹੋ ਕੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ। ਉਨ੍ਹਾਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਹੈ। ਇਸ ਕਾਰਨ ਮਟੌਰ ਬੈਰੀਅਰ ਦੀ ਸੜਕ ਬੰਦ ਹੋ ਗਈ ਹੈ। ਸ਼ਾਮ ਤੱਕ ਹਾਲਾਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।
ਟੈਕਸੀ ਡਰਾਈਵਰ ਗੈਰ-ਕਾਨੂੰਨੀ ਢੰਗ ਚਲਾਏ ਜਾਣ ਵਾਲੇ ਵਾਹਨਾਂ ਖ਼ਿਲਾਫ਼ ਹੋ ਰਹੇ ਵਿਰੋਧ
ਦੱਸ ਦੇਈਏ ਕਿ ਟ੍ਰਾਈਸਿਟੀ ਵਿੱਚ ਵੱਡੀ ਗਿਣਤੀ ਵਿੱਚ ਕੈਬ ਤੇ ਟੈਕਸੀ ਡਰਾਈਵਰ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਬਾਈਕ, ਟੈਕਸੀਆਂ ਤੇ ਕਾਰਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਦਾ ਦੰਗਾ ਵਿਰੋਧੀ ਦਸਤਾ ਵੀ ਤਾਇਨਾਤ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਪ੍ਰਦਰਸ਼ਨਕਾਰੀ ਰਾਜਪਾਲ ਨੂੰ ਮਿਲ ਕੇ ਆਪਣਾ ਮੰਗ ਪੱਤਰ ਦੇਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ
PM ਕਿਸਾਨ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ, ਇਸ ਦਿਨ ਖਾਤੇ 'ਚ ਆਉਣਗੀਆਂ ਕਿਸ਼ਤ ਦੇ 2 ਹਜ਼ਾਰ
ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ 'ਤੇ ਹਮਲਾ, ਜਦ ਸਾਡੇ ਦੇਸ਼ ਦੇ ਮੁਲਾਜ਼ਮ ਜਾਂ ਕਰਮਚਾਰੀ ਤੁਸੀਂ ਕੱਚੇ ਰੱਖੇ ਹੋਏ, ਫਿਰ ਲਾਲ ਕਿਲ੍ਹੇ 'ਤੇ ਬੋਲਣ ਦੀ ਹਿੰਮਤ ਪਤਾ ਨਹੀਂ ਕਿਵੇਂ ਕਰ ਲੈਣੇ ਹੋ?