(Source: ECI/ABP News/ABP Majha)
ਦਾਦੀ ਨੂੰ ਨਾਲ ਬਿਠਾ ਕੇ ਬਠਿੰਡਾ ਦੀ ਕੁੜੀ ਨੇ ਮੋਦੀ ਸਰਕਾਰ ਵਿਰੁੱਧ ਪਾਇਆ ਟਰੈਕਟਰ ਦਾ ਗੇਅਰ
ਬਲਦੀਪ ਕੌਰ ਨੇ ਹਾਲ ਹੀ 'ਚ 85 ਫੀਸਦ ਅੰਕਾਂ ਨਾਲ ਦਸਵੀਂ ਪਾਸ ਕੀਤੀ ਹੈ। ਬਠਿੰਡਾ ਦੇ ਮਹਿਮਾ ਭਗਵਾਨ ਪਿੰਡ ਦੀ ਬਲਦੀਪ ਕੌਰ ਨਾਲ ਟਰੈਕਟਰ 'ਤੇ ਉਸ ਤੇ ਦਾਦੀ ਜੀ ਵੀ ਬੈਠੇ ਨਜ਼ਰ ਆਏ। ਬਲਦੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਦਾਦਾ-ਦਾਦੀ ਅਕਸਰ ਕਿਸਾਨ ਧਰਨਿਆਂ 'ਚ ਸ਼ਾਮਲ ਹੋਣ ਜਾਂਦੇ ਹਨ।
ਬਠਿੰਡਾ: ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਤਹਿਤ ਜਾਰੀ ਕੀਤੇ ਆਰਡੀਨੈਂਸਾਂ ਅਤੇ ਬਿਜਲੀ ਐਕਟ-2020 ਰੱਦ ਕਰਾਉਣ, ਤੇਲ ਕੀਮਤਾਂ 'ਚ ਵਾਧੇ ਨੂੰ ਵਾਪਸ ਲੈਣ ਲਈ ਕਿਸਾਨਾਂ ਵੱਲੋਂ ਸੂਬੇ ਭਰ 'ਚ ਟਰੈਕਟਰ ਮਾਰਚ ਕੱਢਿਆ ਗਿਆ। ਬਠਿੰਡਾ 'ਚ ਇਸ ਮਾਰਚ ਦੌਰਾਨ 17 ਸਾਲਾ ਲੜਕੀ ਟਰੈਕਟਰ ਮਾਰਚ ਵਿਚ ਟਰੈਕਟਰ ਚਲਾਉਂਦੀ ਨਜ਼ਰ ਆਈ।
ਬਲਦੀਪ ਕੌਰ ਨੇ ਹਾਲ ਹੀ 'ਚ 85 ਫੀਸਦ ਅੰਕਾਂ ਨਾਲ ਦਸਵੀਂ ਪਾਸ ਕੀਤੀ ਹੈ। ਬਠਿੰਡਾ ਦੇ ਮਹਿਮਾ ਭਗਵਾਨ ਪਿੰਡ ਦੀ ਬਲਦੀਪ ਕੌਰ ਨਾਲ ਟਰੈਕਟਰ 'ਤੇ ਉਸ ਤੇ ਦਾਦੀ ਜੀ ਵੀ ਬੈਠੇ ਨਜ਼ਰ ਆਏ। ਬਲਦੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਦਾਦਾ-ਦਾਦੀ ਅਕਸਰ ਕਿਸਾਨ ਧਰਨਿਆਂ 'ਚ ਸ਼ਾਮਲ ਹੋਣ ਜਾਂਦੇ ਹਨ। ਉਨ੍ਹਾਂ ਵੱਲ ਦੇਖ ਕੇ ਹੀ ਮੇਰੇ 'ਚ ਇਹ ਉਤਸ਼ਾਹ ਆਇਆ।
ਬੀਜੇਪੀ ਲੀਡਰਾਂ ਦਾ ਦਾਅਵਾ, ਰਾਮ ਮੰਦਰ ਬਣਦਿਆਂ ਹੀ ਦੇਸ਼ 'ਚੋਂ ਭੱਜ ਜਾਵੇਗਾ ਕੋਰੋਨਾ
ਉਸ ਨੇ ਦੱਸਿਆ ਕਿ ਜਦੋਂ ਟੈਰਕਟਰ ਮਾਰਚ ਬਾਰੇ ਸੁਣਿਆ ਤਾਂ ਮੈਂ ਉਸ ਦਾ ਹਿੱਸਾ ਬਣਨ ਬਾਰੇ ਸੋਚਿਆ। ਬਲਦੀਪ ਨੇ ਇਸ ਤੋਂ ਪਹਿਲਾਂ ਖੇਤਾਂ 'ਚ ਕਈ ਵਾਰ ਟਰੈਕਟਰ ਚਲਾਇਆ ਪਰ ਆਪਣੇ ਪਿੰਡ ਤੋਂ ਬਠਿੰਡਾ ਤਕ ਪਹਿਲੀ ਵਾਰ ਟਰੈਕਟਰ ਚਲਾਇਆ। ਪਰਿਵਾਰ 'ਚ ਤਿੰਨ ਭੈਣਾਂ 'ਚ ਸਭ ਤੋਂ ਛੋਟੀ ਬਲਦੀਪ ਅਕਸਰ ਖੇਤਾਂ 'ਚ ਆਪਣੇ ਪਿਤਾ ਨਾਲ ਹੱਥ ਵਟਾਉਂਦੀ ਹੈ।
ਪੰਜਾਬ ਭਰ 'ਚ 13 ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ।
ਆਖਿਰ ਕਦੋਂ ਰੁਕੇਗਾ ਕੋਰੋਨਾ ਵਾਇਰਸ? ਦੁਨੀਆਂ ਭਰ 'ਚ ਇਕ ਕਰੋੜ 66 ਲੱਖ ਤੋਂ ਵੱਧ ਕੁੱਲ ਮਾਮਲੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ